ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਕੈਬਨਿਟ ਮੰਤਰੀ ਪੰਜਾਬ ਸਿੰਜਾਈ ਵਿਭਾਗ ਦੇ ਅਧਿਕਾਰੀਆਂ ਨਾਲ ਪੰਜਾਬ ਭਵਨ ਵਿਖੇ ਗੈਰ ਰਸਮੀ ਮੁਲਾਕਾਤ ਕਰਦੇ ਹੋਏ।
ਚੰਡੀਗੜ, 23 ਅਪਰੈਲ 2018: ਪੰਜਾਬ ਦੇ ਮਾਲੀਆ, ਮੁੜ ਵਸੇਬਾ, ਆਫਤ ਪ੍ਰਬੰਧਨ ਤੇ ਜਲ ਸਰੋਤਾਂ ਬਾਰੇ ਮੰਤਰੀ ਸ. ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੇ ਅੱਜ ਇੱਥੇ ਨਹਿਰੀ ਪ੍ਰਬੰਧਾਂ ਸਬੰਧੀ ਵਿਭਾਗੀ ਅਧਿਕਾਰੀਆਂ ਨਾਲ ਗੈਰ ਰਸਮੀ ਮੀਟਿੰਗ ਕਰ ਕੇ ਚੱਲ ਰਹੇ ਪ੍ਰਾਜੈਕਟਾਂ ਦੀ ਸਥਿਤੀ ਬਾਰੇ ਜਾਣਕਾਰੀ ਹਾਸਲ ਕੀਤੀ।
ਇਸ ਤੋਂ ਪਹਿਲਾਂ ਵਿਭਾਗੀ ਅਧਿਕਾਰੀਆਂ ਨੇ ਉਨ•ਾਂ ਦਾ ਨਿੱਘਾ ਸਵਾਗਤ ਕੀਤਾ। ਮੀਟਿੰਗ ਦੌਰਾਨ ਅਧਿਕਾਰੀਆਂ ਨੇ ਉਨ•ਾਂ ਸਾਹਮਣੇ ਵੱਖ ਵੱਖ ਪ੍ਰਾਜੈਕਟਾਂ ਦੀ ਕਾਰਗੁਜ਼ਾਰੀ ਬਾਰੇ ਪ੍ਰੈਜੇਨਟੇਸ਼ਨ ਦਿੱਤੀ। ਇਸ ਸਮੇਂ ਉਨ•ਾਂ ਨਹਿਰਾਂ ਨੂੰ ਮਜ਼ਬੂਤ ਕਰਨ ਤੇ ਸਫ਼ਾਈ ਪ੍ਰਾਜੈਕਟਾਂ ਤੋਂ ਇਲਾਵਾ ਪਾਣੀ ਛੱਡਣ ਦੇ ਪ੍ਰੋਗਰਾਮ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਉਨ•ਾਂ ਤਾਕੀਦ ਕੀਤੀ ਕਿ ਕਪਾਹ ਪੱਟੀ ਵਿੱਚ 25 ਅਪ੍ਰੈਲ ਤੋਂ ਨਹਿਰੀ ਬੰਦੀ ਖੋਲ• ਦਿੱਤੀ ਜਾਵੇ ਤਾਂ ਕਿ ਨਰਮੇ ਤੇ ਕਪਾਹ ਦੀ ਬਿਜਾਈ ਲਈ ਪਾਣੀ ਮੁਹੱਈਆ ਹੋ ਸਕੇ। ਉਨ•ਾਂ ਟੇਲਾਂ ਉਤੇ ਪਾਣੀ ਪਹੁੰਚਾਉਣ ਲਈ ਵੀ ਢੁਕਵੇਂ ਪ੍ਰਬੰਧ ਕਰਨ ਦੀ ਹਦਾਇਤ ਕੀਤੀ।
ਇਸ ਸਮੇਂ ਮਲੂਕਪੁਰ ਮਾਈਨਰ ਦੀ ਸਫ਼ਾਈ ਨਾ ਹੋਣ ਦਾ ਮੁੱਦਾ ਵੀ ਉੱਠਿਆ, ਜਿਸ ਉਤੇ ਅਧਿਕਾਰੀਆਂ ਨੇ ਕਿਹਾ ਕਿ ਲੇਬਰ ਦੀ ਦਿੱਕਤ ਨਾਲ ਨਹਿਰਾਂ ਦੀ ਸਫ਼ਾਈ ਵਿੱਚ ਦਿੱਕਤ ਆਈ ਹੈ ਕਿਉਂਕਿ ਵਾਢੀ ਦਾ ਸੀਜ਼ਨ ਹੋਣ ਕਾਰਨ ਨਰੇਗਾ ਤਹਿਤ ਲੇਬਰ ਨਹੀਂ ਮਿਲ ਰਹੀ। ਸ. ਸੁੱਖ ਸਰਕਾਰੀਆ ਨੇ ਹਦਾਇਤ ਕੀਤੀ ਕਿ ਮਲੂਕਪੁਰ ਮਾਈਨਰ ਦੀ ਤੁਰੰਤ ਸਫ਼ਾਈ ਕਰਵਾਈ ਜਾਵੇ ਤਾਂ ਜੋ ਕਪਾਹ ਤੇ ਨਰਮੇ ਦੀ ਬਿਜਾਈ ਲਈ ਪਾਣੀ ਦੀ ਕੋਈ ਘਾਟ ਨਾ ਆਵੇ। ਇਸ ਸਮੇਂ ਉਨ•ਾਂ ਤੁਪਕਾ ਸਿੰਜਾਈ ਤੇ ਫੁਹਾਰਾ ਪ੍ਰਣਾਲੀ ਰਾਹੀਂ ਸਿੰਜਾਈ ਦੇ ਪ੍ਰਾਜੈਕਟ ਨੂੰ ਵੀ ਅੱਗੇ ਵਧਾਉਣ ਲਈ ਆਖਿਆ ਗਿਆ।
ਕੈਬਨਿਟ Îਮੰਤਰੀ ਨੇ ਫ਼ਸਲੀ ਵਿਭਿੰਨਤਾ ਅਪਨਾਉਣ ਦਾ ਸੱਦਾ ਦਿੰਦਿਆਂ ਕਣਕ ਤੇ ਝੋਨੇ ਦੇ ਫਸਲੀ ਚੱਕਰ ਨੂੰ ਤੋੜਨ ਉਤੇ ਜ਼ੋਰ ਦਿੰਦਿਆਂ ਅਧਿਕਾਰੀਆਂ ਨੂੰ ਇਸ ਬਾਬਤ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਚਲਾਉਣ ਵਾਸਤੇ ਆਖਿਆ। ਇਸ ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਸ੍ਰੀ ਜਸਪਾਲ ਸਿੰਘ, ਸਕੱਤਰ ਸ੍ਰੀ ਏ.ਐਸ. ਮਿਗਲਾਨੀ, ਵਧੀਕ ਸਕੱਤਰ ਸ੍ਰੀਮਤੀ ਪਰਮਪਾਲ ਕੌਰ ਸਿੱਧੂ, ਸੰਯੁਕਤ ਸਕੱਤਰ ਸ੍ਰੀ ਸੁਖਜੀਤ ਸਿੰਘ ਤੋਂ ਇਲਾਵਾ ਵਿਭਾਗ ਦੇ ਸਮੂਹ ਚੀਫ਼ ਇੰਜਨੀਅਰ ਵੀ ਹਾਜ਼ਰ ਸਨ।