ਪਾਰਕ ਦਾ ਉਦਘਾਟਨ ਕਰਨ ਮੌਕੇ ਸ੍ਰੀਮਤੀ ਅੰਜੂ ਚੰਦਰ,
ਹਰਮੀਤ ਕੰਬੋਜ ਪੰਮਾ ਅਤੇ ਹੋਰ ਆਗੂ
ਬਾਬੂਸ਼ਾਹੀ ਬਿਊਰੋ
ਖਰੜ 24 ਅਪ੍ਰੈਲ ਵਾਰਡ ਨੰਬਰ ਬਾਰਾਂ ਖੇਡ ਵਿੱਚ ਨਵੇਂ ਬਣੇ ਪਾਰਕ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਮੁੱਖ ਮਹਿਮਾਨ ਪ੍ਰਧਾਨ ਨਗਰ ਕੌਂਸਲ ਖਰੜ ਸ੍ਰੀਮਤੀ ਅੰਜੂ ਚੰਦਰ ਨੇ ਬੋਲਦਿਆਂ ਕਿਹਾ ਕਿ ਸਾਫ਼ ਸੁਥਰਾ ਚੌਗਿਰਦਾ ਜਿੱਥੇ ਸਾਨੂੰ ਤੰਦਰੁਸਤੀ ਅਤੇ ਖੁਸ਼ੀਆਂ ਬਖਸ਼ਿਸ਼ ਕਰਦਾ ਹੈ ਉਥੇ ਉਸ ਖੇਤਰ ਨੂੰ ਵਿੱਚ ਵੱਸਣ ਵਾਲੇ ਲੋਕਾਂ ਦੇ ਸੱਭਿਅਕ ਹੋਣ ਦੀ ਨਿਸ਼ਾਨੀ ਵੀ ਪੇਸ਼ ਕਰਦਾ ਹੈ ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਨੇ ਸਾਨੂੰ ਪੌਣ ਪਾਣੀ ਅਤੇ ਧਰਤੀ ਨੂੰ ਸਵਸ ਰੱਖਣ ਦਾ ਸੰਦੇਸ਼ ਦਿੱਤਾ ਹੈ ਪਰ ਅੱਜ ਦੇ ਯੁੱਗ ਵਿੱਚ ਪਾਣੀ ਹਵਾ ਅਤੇ ਮਿੱਟੀ ਦੂਸ਼ਿਤ ਹੋ ਜਾਣ ਕਾਰਨ ਭਿਆਨਕ ਬਿਮਾਰੀਆਂ ਮਨੁਖਾਂ ਨੂੰ ਘੇਰ ਰਹੀਆਂ ਹਨ । ਇਸ ਮੌਕੇ ਜਸਵੀਰ ਕੌਰ ਕੌਂਸਲਰ ,ਕਰਨੈਲ ਸਿੰਘ ਕੌਾਸਲਰ ,ਸੋਹਣ ਸਿੰਘ ,ਸ੍ਰੀਮਤੀ ਸੁਮਨ ,ਮਨਮੋਹਨ ਸਿੰਘ ,ਆਦਿ ਪਹੁੰਚੇ ਇਸ ਮੌਕੇ ਪਾਰਵਤੀ ਇਨਕਲੇਵ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸੰਸਥਾ ਦੇ ਪ੍ਰਧਾਨ ਦਿਲਬਾਗ ਸਿੰਘ ਕੰਬੋਜ , ਨਿਰਮਲ ਸਿੰਘ , ਸਪੋਕਸਮੈਨ ਹਰਮੀਤ ਕੰਬੋਜ ਪੰਮਾ , ਸੰਜੇ ਖੰਨਾ, ਨਵੀਨ ਮਹਿਤਾ, ਪ੍ਰਿੰਸੀਪਲ ਸੁਸ਼ੀਲ ਕੰਬੋਜ ,ਗੁਰਪ੍ਰੀਤ ਸਿੰਘ, ਪਵਨ ਬੱਟੀ , ਐਡਵੋਕੇਟ ਨਰਿੰਦਰ ਸਿੰਘ ਸੱਭਰਵਾਲ , ਪ੍ਰੋਫੈਸਰ ਚਰਨਜੀਤ ਸਿੰਘ ,ਨਰੂਲਾ ਸਾਹਿਬ ਅਤੇ ਦਾਊ ਮਾਜਰਾ ਕਲੋਨੀ ਵੱਲੋਂ ਕੁਲਵਿੰਦਰ ਕੌਰ ਨੇ ਵੀ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ।