ਵਾਰਡ ਨੰਬਰ 2 ਵਿਖੇ ਸਰਹਿੰਦ ਮੋਰਿੰਡਾ-ਆਮ ਖਾਸ ਬਾਗ ਰੋਡ ਤੇ ਪ੍ਰੀਮੀਕਸ ਪਵਾਉਣ ਦਾ ਕੰਮ ਸ਼ੁਰੂ ਕਰਵਾਉਂਦੇ ਹੋਏ ਬੀਬੀ ਮਨਦੀਪ ਕੌਰ ਨਾਗਰਾ।
ਫ਼ਤਹਿਗੜ੍ਹ ਸਾਹਿਬ, 22 ਅਪ੍ਰੈਲ (ਦੀਦਾਰ ਗੁਰਨਾ ) ਮੌਜੂਦਾ ਪੰਜਾਬ ਸਰਕਾਰ ਵੱਲੋਂ ਫ਼ਤਹਿਗੜ੍ਹ ਸਾਹਿਬ ਦੀ ਇਤਿਹਾਸਕ ਮਹੱਤਤਾ ਨੂੰ ਵੇਖਦੇ ਹੋਏ ਇਸ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਜਿਥੇ ਫ਼ਤਹਿਗੜ੍ਹ ਸਾਹਿਬ ਨੂੰ ਸੈਰ ਸਪਾਟੇ ਦੇ ਹੱਬ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ ਉਥੇ ਹੀ ਸ਼ਹਿਰ ਦੀਆਂ ਸੜਕਾਂ ਦੀ ਮਿਆਰੀ ਬਣਾਈਆ ਜਾ ਰਹੀਆਂ ਹਨ ਤਾਂ ਜੋ ਲੋਕਾਂ ਨੂੰ ਆਵਾਜਾਈ ਦੀਆਂ ਬਿਹਤਰ ਸਹੂਲਤਾਂ ਉਪਲਬਧ ਹੋ ਸਕਣ| ਇਹ ਪ੍ਰਗਟਾਵਾ ਹਲਕਾ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਦੀ ਧਰਮਪਤਨੀਤਨੀ ਸ਼੍ਰੀਮਤੀ ਮਨਦੀਪ ਕੌਰ ਨਾਗਰਾ ਨੇ ਸ਼ਹਿਰ ਵਿੱਚ ਪਾਏ ਜਾ ਰਹੇ ਸੀਵਰੇਜ ਤੇ ਪਾਣੀ ਦੀਆਂ ਪਾਈਪਾਂ ਪੈਣ ਤੋਂ ਉਪਰੰਤ ਵਾਰਡ ਨੰਬਰ 2 ਵਿਖੇ ਸਰਹਿੰਦ ਮੋਰਿੰਡਾ-ਆਮ ਖਾਸ ਬਾਗ ਰੋਡ ਤੇ 16 ਲੱਖ ਰੁਪਏ ਦੀ ਲਾਗਤ ਨਾਲ ਤਕਰੀਬਨ 1 ਕਿਲੋਮੀਟਰ ਤੇ 12 ਫੁੱਟ ਚੌੜੀ ਸੜਕ ਤੇ ਪ੍ਰੀਮਿਕਸ ਪਵਾਉਣ ਦਾ ਕੰਮ ਸ਼ੁਰੂ ਕਰਵਾਉਣ ਦੌਰਾਨ ਮੀਡੀਆ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਇਹ ਸੜਕ ਸ਼ਹੀਦੀ ਸਭਾ ਦੌਰਾਨ ਡਾਇਵਰਸ਼ਨ ਦਾ ਕੰਮ ਕਰਦੀ ਹੈ ਕਿਉਂਕਿ ਇਹ ਸੜਕ ਮਾਧੋਪੁਰ ਬਾਈਪਾਸ ਤੋਂ ਗੁਰਦੁਆਰਾ ਜੋਤੀ ਸਰੂਪ ਨੂੰ ਜਾਣ ਵਾਲੇ ਰੋਡ ਨੂੰ ਜੋੜ ਦੀ ਹੈ ਜਿਸ ਨਾਲ ਸ਼ਹੀਦੀ ਸਭਾ ਵਿੱਚ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਬਹੁਤ ਜਿਆਦਾ ਰਾਹਤ ਮਿਲੇਗੀ|
ਸ਼੍ਰੀਮਤੀ ਨਾਗਰਾ ਨੇ ਕਿਹਾ ਕਿ ਵਿਧਾਇਕ ਕੁਲਜੀਤ ਸਿੰਘ ਨਾਗਰਾ ਇਸ ਹਲਕੇ ਦੇ ਵਿਕਾਸ ਲਈ ਪੂਰੀ ਸੰਜੀਦਗੀ ਨਾਲ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਦੀ ਬਦੌਲਤ ਹੀ ਪਿਛਲੀ ਸਰਕਾਰ ਦੇ ਸਮੇਂ ਸ਼ਹਿਰ ਵਿੱਚ ਸੀਵਰੇਜ ਪਾਉਣ ਦਾ ਪ੍ਰੋਜੇਕਟ ਕਾਂਗਰਸ ਦੀ ਕੇਂਦਰ ਦੀ ਸ. ਮਨਮੋਹਣ ਸਿੰਘ ਸਰਕਾਰ ਕੋਲੋਂ ਪਾਸ ਕਰਵਾਇਆ ਸੀ। ਜਿਸ ਲਈ ਜਾਰੀ ਹੋਏ ਫੰਡ ਅਕਾਲੀਆਂ ਨੇ ਸੰਗਤ ਦਰਸ਼ਨਾਂ ਰਾਹੀਂ ਖੁਰਦ ਬੁਰਦ ਕਰ ਦਿੱਤੇ| ਉਨ੍ਹਾਂ ਕਿਹਾ ਕਿ ਇੱਕ ਵਾਰ ਫਿਰ ਵਿਧਾਇਕ ਨਾਗਰਾ ਵੱਲੋਂ ਸ਼ਹਿਰ ਵਾਸੀਆਂ ਨੂੰ ਸਾਰੀਆਂ ਮੁਢਲੀਆਂ ਸਹੂਲਤਾਂ ਉਪਲਬਧ ਕਰਵਾਉਣ ਲਈ ਜੰਗੀ ਪੱਧਰ ਤੇ ਕੰਮ ਕੀਤੇ ਜਾ ਰਹੇ ਹਨ ਅਤੇ ਛੇਤੀ ਹੀ ਇਹ ਹਲਕਾ ਸੂਬੇ ਦੇ ਮੋਹਰੀ ਹਲਕਿਆਂ ਵਿੱਚ ਸ਼ਾਮਲ ਹੋਵੇਗਾ|ਇਸ ਐੱਸ.ਡੀ.ਓ ਮਨਦੀਪ ਸਿੰਘ,ਜੇ.ਈ ਬਲਜਿੰਦਰ ਸਿੰਘ, ਠੇਕੇਦਾਰ ਨਿਰਮਲ ਸਿੰਘ ਟਿਵਾਣਾ, ਪੰਜਾਬ ਕਾਂਗਰਸ ਦੇ ਸਕੱਤਰ ਸੁਭਾਸ਼ ਸੂਦ, ਵਾਰਡ ਦੇ ਕੌਂਸਲਰ ਅਮਰਦੀਪ ਬੈਨੀਪਾਲ, ਗੁਲਸ਼ਨ ਰਾਏ ਬੋਬੀ, ਅਸ਼ੋਕ ਸੂਦ, ਪਵਨ ਕਾਲੜਾ ਸਾਰੇ ਕੌਂਸਲਰ, ਸਾਬਕਾ ਕੌਂਸਲਰ ਅਨੰਦ ਮੋਹਨ, ਸੁਰਿੰਦਰ ਸਿੰਘ, ਰਣਜੀਤ ਸਿੰਘ, ਜਤਿੰਦਰ ਕੁਮਾਰ ਸਿੰਗਲਾ, ਅਮਰਦੀਪ ਚੀਮਾਂ, ਸਰਦੂਲ ਸਿੰਘ, ਮਨੀਸ਼ ਕੁਮਾਰ, ਰਜੇਸ਼ ਕੁਮਾਰ, ਰਾਜਿੰਦਰ ਸਿੰਘ, ਸੁਰਿੰਦਰ ਸਿੰਘ, ਯਸ਼ ਲਹੋਰੀਆ,ਰਾਜੂ ਹੀਰਾ ਆਦਿ ਹਾਜ਼ਰ ਸਨ।
ਕੈਪਸ਼ਨ: