← ਪਿਛੇ ਪਰਤੋ
ਜਗਦੀਸ਼ ਥਿੰਦ
ਗੁਰੂ ਹਰਸਹਾਏ /ਫਿਰੋਜ਼ਪੁਰ 23 ਅਪਰੈਲ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਖੇਡ ਅਤੇ ਯੁਵਕ ਸੇਵਾਵਾਂ ਦਾ ਕੈਬਨਿਟ ਮੰਤਰੀ ਬਣਾਏ ਜਾਣ ਦੇ ਸਵਾਗਤ ਦਾ ਸਿਲਸਿਲਾ ਜਾਰੀ ਹੈ । ਨੌਜਵਾਨ ਕਾਂਗਰਸ ਆਗੂ ਜੋਗਿੰਦਰਪਾਲ ਭਾਟਾ ਨੇ ਕਿਹਾ ਕਿ ਰਾਣਾ ਗੁਰਮੀਤ ਸਿੰਘ ਸੋਢੀ ਦੇ ਕੋਲ ਆਏ ਵਿਭਾਗ ਕਾਰਨ ਜਿੱਥੇ ਪੰਜਾਬ ਵਿੱਚ ਵੱਡੇ ਖੇਡ ਸਟੇਡੀਅਮ ਬਣਨ ਦੀ ਉਮੀਦ ਜਾਗੀ ਹੈ ਉੱਥੇ ਅੰਤਰਰਾਸ਼ਟਰੀ ਪੱਧਰ ਤੇ ਪੰਜਾਬ ਦੇ ਜਵਾਨ ਖੇਡ ਖੇਤਰ ਵਿੱਚ ਮੱਲਾਂ ਮਾਰਨਗੇ । ਉਨ੍ਹਾਂ ਕਿਹਾ ਕਿ ਅੰਤਰ - ਅੰਤਰਰਾਸ਼ਟਰੀ ਪੱਧਰ ਤੇ ਰਾਈਫਲ ਸ਼ੂਟਿੰਗ ਵਿੱਚ ਮੈਡਲ ਜਿੱਤਣ ਵਾਲੇ ਰਾਣਾ ਗੁਰਮੀਤ ਸਿੰਘ ਸੋਢੀ ਇਸ ਵਿਭਾਗ ਨੂੰ ਬਿਹਤਰ ਤਰੀਕੇ ਨਾਲ ਚਲਾਉਣਗੇ । ਉਨ੍ਹਾਂ ਕਿਹਾ ਕਿ ਇਸ ਨਿਯੁਕਤੀ ਨਾਲ ਸਰਹੱਦੀ ਖੇਤਰ ਦੇ ਜ਼ਿਲ੍ਹਿਆਂ ਵੱਡਾ ਲਾਭ ਮਿਲਣ ਦੀ ਆਸ ਬੱਝੀ ਹੈ ।
Total Responses : 863