ਖਣਨ ਬਾਰੇ ਕੈਬਨਿਟ ਸਬ ਕਮੇਟੀ ਦੋ ਦਿਨਾਂ ਅੰਦਰ ਅੰਤਿਮ ਮੀਟਿੰਗ ਕਰ ਕੇ ਰਿਪੋਰਟ ਸੌਂਪੇਗੀ
ਹੁਸ਼ਿਆਰਪੁਰ ਵਿਖੇ ਕਰੱਸ਼ਰ ਮਾਲਕਾਂ ਨਾਲ ਮੀਟਿੰਗ ਕਰ ਕੇ ਵੀ ਲਏ ਸੁਝਾਅ
ਹੁਸ਼ਿਆਰਪੁਰ, 23 ਅਪ੍ਰੈਲ 2018: ਖਣਨ ਬਾਰੇ ਕੈਬਨਿਟ ਸਬ ਕਮੇਟੀ ਦੇ ਮੁਖੀ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ ਨਵਜੋਤ ਸਿੰਘ ਸਿੱਧੂ ਨੇ ਅੱਜ ਮੁਕੇਰੀਆ ਨੇੜੇ ਹਾਜੀਪੁਰ ਟੀ ਪੁਆਇੰਟ ਕੋਲ ਧਾਮੀਆਂ ਪਿੰਡ ਵਿਖੇ ਕਰੈਸ਼ਰ ਵਾਲੀ ਥਾਂ ਦਾ ਦੌਰਾ ਕੀਤਾ। ਸ. ਸਿੱਧੂ ਨੇ ਕਿਹਾ ਕਿ ਖਣਨ ਬਾਰੇ ਨੀਤੀ ਬਣਾਉਣ ਲਈ ਮੁੱਖ ਮੰਤਰੀ ਜੀ ਵੱਲੋਂ ਬਣਾਈ ਕਮੇਟੀ ਦੇ ਮੁਖੀ ਨਾਤੇ ਉਹ ਜ਼ਮੀਨੀ ਹਕੀਕਤਾਂ ਜਾਣਨ ਅਤੇ ਪੱਥਰਾਂ ਨੂੰ ਤੋੜ ਕੇ ਬਜਰੀ ਤੇ ਰੇਤਾ ਬਣਾਉਣ ਵਾਲੇ ਕਰੱਸ਼ਰਾਂ ਨੂੰ ਵੀ ਨੀਤੀ ਦਾ ਹਿੱਸਾ ਬਣਾਉਣ ਲਈ ਉਹ ਅੱਜ ਇੱਥੇ ਆਏ ਹਨ। ਧਾਮੀਆਂ ਪਿੰਡ ਨੇੜੇ ਖੇਤੀਬਾੜੀ ਵਾਲੀ ਜ਼ਮੀਨ ਜਿੱਥੇ ਪਥਰੀਲੇ ਟਿੱਬੇ ਹਨ, ਦਾ ਦੌਰਾ ਕਰਨ ਉਪਰੰਤ ਸ: ਸਿੱਧੂ ਨੇ ਕਿਹਾ ਕਿ ਜੇਕਰ ਇਨ•ਾਂ ਟਿੱਬਿਆਂ 'ਚ ਕਰੱਸ਼ਰ ਲਗਾ ਕੇ ਰੇਤਾ ਤੇ ਬਜਰੀ ਕੱਢੀ ਜਾਵੇ ਤਾਂ ਇਹ ਟਿੱਬੇ ਪੱਧਰੇ ਹੋ ਕੇ ਵਾਹੀਯੋਗ ਵੀ ਬਣ ਸਕਣਗੇ ਅਤੇ ਸਰਕਾਰ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ।
ਸ: ਸਿੱਧੂ ਨੇ ਕਿਹਾ ਕਿ ਇਨ•ਾਂ ਟਿੱਬਿਆਂ ਵਿੱਚ ਅਥਾਹ ਸੰਭਾਵਨਾ ਹੈ। ਉਨ•ਾਂ ਕਿਹਾ ਕਿ ਕੇਂਦਰ ਸਰਕਾਰ ਦੇ ਅਧਿਐਨ ਮੁਤਾਬਕ ਤਿੰਨ ਵਰਗ ਕਿਲੋ ਮੀਟਰ ਦੇ ਖੇਤਰ ਵਿੱਚ 30 ਫੁੱਟ ਦੇ ਪਥਰੀਲੇ ਟਿੱਬਿਆਂ ਵਿੱਚੋਂ ਪੂਰੇ ਪੰਜਾਬ ਦੀ ਇਕ ਸਾਲ ਦੀ ਮੰਗ ਪੂਰੀ ਹੋ ਸਕਦੀ ਹੈ ਅਤੇ 50 ਕਿਲੋ ਮੀਟਰ ਦੇ ਖੇਤਰ ਵਿੱਚੋਂ ਅਗਲੇ 150 ਸਾਲ ਦੀ ਮੰਗ ਪੂਰੀ ਹੋ ਸਕਦੀ ਹੈ। ਉਨ•ਾਂ ਕਿਹਾ ਕਿ ਇਕ ਵਰਗ ਕਿਲੋ ਮੀਟਰ ਖੇਤਰ ਵਿੱਚ 10 ਫੁੱਟ ਦੇ ਟਿੱਬਿਆਂ ਵਿੱਚੋਂ 32 ਲੱਖ ਟਨ ਅਤੇ 30 ਫੁੱਟ ਤੱਕ ਇਕ ਕਰੋੜ ਟਨ ਦਾ ਰੇਤਾ ਬਜਰੀ ਨਿਕਲ ਸਕਦਾ। ਉਨ•ਾਂ ਕਿਹਾ ਕਿ ਇਥੇ 1000 ਕਰੱਸ਼ਰ ਲੱਗਣ ਦੀ ਸੰਭਾਵਨਾ ਹੈ ਜਿੱਥੋਂ ਸੂਬੇ ਨੂੰ 1500 ਕਰੋੜ ਰੁਪਏ ਦੀ ਕਮਾਈ ਦਾ ਅਨੁਮਾਨ ਹੈ।
ਸ: ਸਿੱਧੂ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਤੇਲੰਗਨਾ ਸੂਬੇ ਦਾ ਮਾਡਲ ਦੇਖਣ ਤੋਂ ਬਾਅਦ ਦਰਿਆਵਾਂ ਰਾਹੀਂ ਖਣਨ ਤੋਂ ਪੰਜਾਬ ਵਿੱਚ ਸਾਲਾਨਾ 4000 ਕਰੋੜ ਰੁਪਏ ਦੀ ਸੰਭਾਵਨਾ ਹੈ। ਉਨ•ਾਂ ਕਿਹਾ ਕਿ ਤੇਲੰਗਨਾ ਵਿੱਚ ਇੱਕੋ ਨਦੀ ਗੋਦਾਵਰੀ ਹੈ ਜਿਸ ਦੀ ਲੰਬਾਈ 350 ਕਿੱਲੋਮੀਟਰ ਦੇ ਕਰੀਬ ਹੈ ਅਤੇ ਇਸ ਮੌਜੂਦਾ ਸਾਲ ਵਿੱਚ ਉੱਥੋਂ ਦੀ ਸਰਕਾਰ ਨੇ ਖਣਨ ਤੋਂ 1300 ਤੋਂ 1400 ਕਰੋੜ ਰੁਪਏ ਦੀ ਕਮਾਈ ਦਾ ਟੀਚਾ ਮਿੱਥਿਆ ਹੈ। ਉਨ•ਾਂ ਕਿਹਾ ਕਿ ਤੇਲੰਗਨਾ ਚਾਰ ਸਾਲਾਂ ਅੰਦਰ 10 ਕਰੋੜ ਰੁਪਏ ਤੋਂ ਲੈ ਕੇ 750 ਕਰੋੜ ਤੱਕ ਪਹੁੰਚ ਗਿਆ ਅਤੇ ਮੌਜੂਦਾ ਸਾਲ ਦੇ ਪਹਿਲੇ 11 ਦਿਨਾਂ ਵਿੱਚ 41 ਕਰੋੜ ਰੁਪਏ ਤੱਕ ਦੀ ਕਮਾਈ ਕਰ ਚੁੱਕੀ ਹੈ ਅਤੇ ਇਕ ਸਾਲ ਅੰਦਰ 1300 ਤੋਂ 1400 ਕਰੋੜ ਰੁਪਏ ਤੱਕ ਕਮਾਈ ਦਾ ਅਨੁਮਾਨ ਹੈ। ਉਨ•ਾਂ ਕਿਹਾ ਕਿ ਪੰਜਾਬ ਵਿੱਚ ਤਿੰਨ ਦਰਿਆਵਾਂ ਦੀ ਲੰਬਾਈ 1150 ਕਿੱਲੋਮੀਟਰ ਦੇ ਕਰੀਬ ਹੈ ਜੋ ਕਿ ਤੇਲੰਗਨਾ ਨਾਲ਼ੋਂ ਤਿੰਨ ਗੁਣੀ ਵੱਧ ਹੈ ਅਤੇ ਪੰਜਾਬ ਦੇ ਦਰਿਆ ਹਿਮਾਲਿਆ ਤੋਂ ਆਉਂਦੇ ਹੋਣ ਕਰ ਕੇ ਰੇਤੇ ਦੀ ਕੁਆਲਟੀ ਵਧੀਆ ਅਤੇ ਸਮੱਰਥਾ ਵੀ ਵੱਧ ਹੋਣ ਕਰ ਕੇ ਪੰਜਾਬ ਦੇ ਦਰਿਆਵਾਂ ਤੋਂ ਖਣਨ ਰਾਹੀਂ 4000 ਕਰੋੜ ਰੁਪਏ ਕਮਾਏ ਜਾ ਸਕਦੇ ਹਨ।ਪੰਜਾਬ ਵਿੱਚ ਪਿਛਲੀ ਸਰਕਾਰ ਨੇ 40 ਕਰੋੜ ਹੀ ਸਾਲਾਨਾ ਕਮਾਇਆ ਹੈ।ਇਸ ਤਰ•ਾਂ ਪੰਜਾਬ ਦੇ ਖ਼ਜ਼ਾਨੇ ਨੂੰ ਚੋਖਾ ਨੁਕਸਾਨ ਹੋਇਆ।
ਉਨ•ਾਂ ਕਿਹਾ ਕਿ ਖਣਨ ਬਾਰੇ ਬਣੀ ਕੈਬਨਿਟ ਸਬ ਕਮੇਟੀ ਦੋ ਦਿਨਾਂ ਅੰਦਰ ਅੰਤਿਮ ਮੀਟਿੰਗ ਕਰ ਕੇ ਆਪਣੀ ਮੁਕੰਮਲ ਰਿਪੋਰਟ ਕੈਬਨਿਟ ਨੂੰ ਸੌਂਪੇਗੀ। ਇਸ ਰਿਪੋਰਟ ਵਿੱਚ ਦਰਿਆਵਾਂ ਵਿੱਚੋਂ ਰੇਤੇ ਦੇ ਖਣਨ ਅਤੇ ਕੰਢੀ ਖੇਤਰ ਦੇ ਪਥਰੀਲੇ ਪਹਾੜਾਂ ਵਿੱਚ ਕਰੱਸ਼ਰ ਲਗਾ ਕੇ ਬਜਰੀ ਬਣਾਉਣ ਸੰਬੰਧੀ ਵਿਆਪਕ ਤੇ ਕਾਰਗਾਰ ਨੀਤੀ ਸ਼ਾਮਲ ਹੋਵੇਗੀ।ਉਨ•ਾਂ ਕਿਹਾ ਕਿ ਕਰੱਸ਼ਰ ਨੀਤੀ ਹਿਮਾਚਲ ਪ੍ਰਦੇਸ਼ ਪੈਟਰਨ ਉਤੇ ਬਣਾਈ ਜਾਵੇਗੀ।
ਸ ਸਿੱਧੂ ਨੇ ਇਸ ਤੋਂ ਪਹਿਲਾ ਹੁਸ਼ਿਆਰਪੁਰ ਵਿਖੇ ਕਰੱਸ਼ਰ ਮਾਲਕਾਂ ਨਾਲ ਮੀਟਿੰਗ ਕਰ ਕੇ ਵੀ ਉਨ•ਾਂ ਦੇ ਸੁਝਾਅ ਲਏ ਤਾਂ ਜੋ ਉਨ•ਾਂ ਦੀ ਰਾਏ ਵੀ ਰਿਪੋਰਟ ਵਿੱਚ ਸ਼ਾਮਲ ਕੀਤੀ ਜਾ ਸਕੇ। ਇਸ ਮੌਕੇ ਹਲਕਾ ਵਿਧਾਇਕ ਮੁਕੇਰੀਆਂ ਸ੍ਰੀ ਰਜਨੀਸ਼ ਕੁਮਾਰ ਬੱਬੀ, ਖਣਨ ਦੇ ਪ੍ਰਮੁਖ ਸਕੱਤਰ ਸ੍ਰੀ ਜਸਪਾਲ ਸਿੰਘ, ਡਾਇਰੈਕਟਰ ਸ੍ਰੀ ਕੁਮਾਰ ਰਾਹੁਲ, ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ, ਐਸ ਐਸ ਪੀ ਸ੍ਰੀ ਜੇ. ਏਲਨਚੇਲੀਅਨ, ਚੀਫ ਇੰਜਨੀਅਰ ਸ੍ਰੀ ਵਿਨੋਦ ਚੌਧਰੀ ਤੇ ਕੈਬਨਿਟ ਮੰਤਰੀ ਦੇ ਸਲਾਹਕਾਰ ਸ੍ਰੀ ਅੰਗਦ ਸਿੰਘ ਸੋਹੀ ਵੀ ਹਾਜ਼ਰ ਸਨ।