ਪਟਿਆਲਾ 23 ਅ੍ਰਪੈਲ 2018: ਕਾਹਨ ਸਿੰਘ ਪੰਨੂੰ, ਆਈ.ਏ.ਐ-ੱਸ, ਚੇਅਰਮੈਨ, ਪੰਜਾਬ ਪ੍ਰਦ੍ਹੂਣ ਕੰਟਰੋਲ ਬੋਰਡ ਦੀਆਂ ਹਦਾਇਤਾਂ ਅਨੁਸਾਰ 127 ਹਸਪਤਾਲਾਂ ਦੀ 38 ਟੀਮਾਂ ਦੁਆਰਾ ਮਿਤੀ 21.04.2018 ਨੂੰ ਅਚਨਚੇਤ ਛਾਪੇਮਾਰੀ ਕੀਤੀ ਗਈ| ਇਹ ਛਾਪੇਮਾਰੀ ਹਸਪਤਾਲਾਂ ਵਿੱਚ ਬਾਇਓ^ਮੈਡੀਕਲ ਵੇਸਟ ਦੇ ਸਬੰਧ ਵਿੱਚ ਬਾਇਓ^ਮੈਡੀਕਲ ਵੇਸਟ ਮੈਨੇਜਮੈਂਟ ਰੂਲਾਂ, 2016 ਦੇ ਮਾਪਦੰਡਾਂ ਦੀ ਪਾਲਣਾ ਨੂੰ ਚੈ-ੱਕ ਕਰਨ ਲਈ ਕੀਤੀ ਗਈ| ਬੋਰਡ ਵੱਲੋਂ ਹਸਪਤਾਲਾਂ ਦੀ ਨਿਯਮਿਤ ਛਾਪੇਮਾਰੀ ਦੇ ਨਾਲ^ਨਾਲ ਇਹਨਾਂ ਮਾਪਦੰਡਾਂ ਨੂੰ ਚੈ-ੱਕ ਕਰਨ ਲਈ ਅਚਨਚੇਤ ਛਾਪੇਮਾਰੀ ਦੀ ਇੱਕ ਜਾਂ ਦੋ ਦਿਨ ਦੀ ਮੁਹਿੰਮ ਵੀ ਚਲਾਈ ਜਾਂਦੀ ਹੈ| ਚੈਕਿੰਗ ਦੌਰਾਨ ਕੁੱਲ 127 ਹਸਪਤਾਲਾਂ ਵਿੱਚੋਂ 107 ਹਸਪਤਾਲ ਬਾਇਓ^ਮੈਡੀਕਲ ਵੇਸਟ ਮੈਨੇਜਮੈਂਟ ਰੂਲਾਂ, 2016 ਦੇ ਮਾਪਦੰਡਾਂ ਦੀ ਪਾਲਣਾ ਕਰਦੇ ਪਾਏ ਗਏ ਜਦਕਿ 20 ਹਸਪਤਾਲਾਂ ਇਹਨਾਂ ਮਾਪਦੰਡਾਂ ਦੀ ਉਲੰਘਣਾ ਕਰਦੇ ਪਾਏ ਗਏ| ਉਲੰਘਣਾ ਕਰ ਰਹੇ ਇਹਨਾਂ ਹਸਪਤਾਲਾਂ ਖਿਲਾ| ਵਾਤਾਵਰਣ (ਸਰੱਖਿਆ) ਐਕਟ, 1986 ਅਨੁਸਾਰ ਉਚਿੱਤ ਕਾਰਵਾਈ ਵੀ ਕੀਤੀ ਗਈ|
ਇੱਥੇ ਇਹ ਵੀ ਦੱਸਣਯੋਗ ਹੈ ਕਿ ਸੂਬੇ ਵਿੱਚ ਇਸ ਸਮੇਂ ਲੱਗਪੱਗ 7000 ਸਿਹਤ ਕੇਂਦਰ ਹਨ ਜੋ 15^16 ਟਨ ਪ੍ਰਤੀ ਦਿਨ ਬਾਇਓਮੈਡੀਕਲ ਵੇਸਟ ਨੂੰ ਮਨ੦ੂਰ੍ਹੁਦਾ 4 ਸਾਂਝੀਆਂ ਬਾਇਓਮੈਡੀਕਲ ਟਰੀਟਮੈਂਟ ਸੁਵਿਧਾਵਾਂ ਜੋ ਕਿ ਐ-ੱਸ.ਏ.ਐ-ੱਸ ਨਗਰ, ਲੁਧਿਆਣਾ, ਅੰਮ੍ਰਿਤਸਰ ਅਤੇ ਪਠਾਨਕੋਟ ਵਿਖੇ ਹਨ, ਭੇਜ ਕੇ ਇਸ ਬਾਇਓਮੈਡੀਕਲ ਵੇਸਟ ਦਾ ਨਿਪਟਾਰਾ ਕਰ ਰਹੀਆਂ ਹਨ|