← ਪਿਛੇ ਪਰਤੋ
ਫਿਰੋਜ਼ਪੁਰ 23 ਅਪ੍ਰੈਲ 2018 (ਗੁਰਿੰਦਰ ਸਿੰਘ) ਬੀਤੇ ਦਿਨੀ ਫ਼ਿਰੋਜ਼ਪੁਰ ਦੇ ਪਿੰਡ ਬਜ਼ੀਦਪੁਰ ਦੇ ਸਕੂਲ ਵਿੱਚ ਚੈਕਿੰਗ ਕਰਨ ਆਏ ਡੀ.ਪੀ.ਆਈ ਤੇ ਉਨ•ਾਂ ਦੀ ਟੀਮ ਨੂੰ ਸਕੂਲ ਅਹਾਤੇ ਅੰਦਰ ਬੰਦੀ ਬਣਾਏ ਜਾਣ ਦਾ ਸਖਤ ਨੋਟਿਸ ਲੈਂਦਿਆਂ ਸਿੱਖਿਆ ਵਿਭਾਗ ਨੇ ਸਕੂਲ ਦੇ ਦੋ ਸਿੱਖਿਆ ਪ੍ਰੋਵਾਈਡਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ 26 ਅਪ੍ਰੈਲ ਤੱਕ ਜਵਾਬ ਤਲਬੀ ਕੀਤੀ ਹੈ। ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਬਜੀਦਪੁਰ ਵਿਖੇ ਤਾਇਨਾਤ ਸਿੱਖਿਆ ਪ੍ਰੋਵਾਈਡਰ ਸ਼੍ਰੀਮਤੀ ਨੀਲਮ ਬਾਲਾ ਅਤੇ ਵਿਜੈ ਲਕਸ਼ਮੀ ਨੂੰ ਜਾਰੀ ਕਾਰਨ ਦੱਸੋ ਨੋਟਿਸ ਵਿੱਚ ਕਿਹਾ ਗਿਆ ਹੈ ਕਿ 18 ਅਪ੍ਰੈਲ 2018 ਨੂੰ ਜਦੋਂ ਡੀ.ਪੀ.ਆਈ (ਐ.ਸਿੱ.) ਅਤੇ ਉਹਨਾਂ ਦੀ ਟੀਮ ਸਰਕਾਰੀ ਪ੍ਰਾਇਮਰੀ ਸਕੂਲ ਵਜੀਦਪੁਰ ਦੀ ਚੈਕਿੰਗ ਕਰਨ ਲਈ ਆਏ ਤਾਂ ਆਪ ਵੱਲੋਂ ਉਹਨਾਂ ਦਾ ਰਸਤਾ ਰੋਕਿਆ ਗਿਆ ਅਤੇ ਧਮਕੀਆਂ ਦਿੱਤੀਆਂ ਗਈਆਂ। ਇਸ ਤਰ•ਾਂ ਕਰਕੇ ਆਪ ਵੱਲੋਂ ਸੀਨੀਅਰ ਅਧਿਕਾਰੀ ਦੇ ਦਫ਼ਤਰੀ ਕੰਮ ਵਿੱਚ ਵਿਘਨ ਪਾਇਆ ਗਿਆ ਅਤੇ ਅਨੁਸਾਸ਼ਨਹੀਣਤਾ ਦਾ ਪ੍ਰਗਟਾਵਾ ਕੀਤਾ ਗਿਆ ਜੋ ਕਿ ਸਰਕਾਰੀ ਨਿਯਮਾਂ ਦੀ ਉਲੰਘਣਾ ਹੈ। ਅਜਿਹੀ ਅਨੁਸਾਸ਼ਨਹੀਣਤਾ ਕਾਰਨ ਕਿਉਂ ਨਾ ਤੁਹਾਡੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਜਾਣ। ਅਧਿਆਪਕਾਂ ਨੂੰ ਭੇਜੇ ਨੋਟਿਸ ਵਿੱਚ ਆਪਣਾ ਲਿਖਤੀ ਜਵਾਬ 26 ਅਪ੍ਰੈਲ ਤੱਕ ਦਫ਼ਤਰ ਡੀ.ਜੀ.ਐਸ.ਈ ਪੁੱਜਦਾ ਕਰਨ ਅਤੇ 30 ਅਪ੍ਰੈਲ 2018 ਨੂੰ ਨਿੱਜੀ ਸੁਣਵਾਈ ਲਈ ਹਾਜ਼ਰ ਹੋਣ ਦੇ ਆਦੇਸ਼ ਦਿੱਤੇ ਗਏ ਹਨ।
Total Responses : 942