ਫ਼ਿਰੋਜ਼ਪੁਰ 23 ਅਪ੍ਰੈਲ 2018 (ਗੁਰਿੰਦਰ ਸਿੰਘ) ਬੀਤੇ ਦਿਨੀ ਪੜ•ੋ ਪੰਜਾਬ-ਪੜ•ਾਓ ਪੰਜਾਬ ਪ੍ਰੋਜੈਕਟ ਤਹਿਤ ਫ਼ਿਰੋਜ਼ਪੁਰ ਦੇ ਪਿੰਡ ਬਜ਼ੀਦਪੁਰ ਵਿੱਚ ਚੈਕਿੰਗ ਦੌਰਾਨ ਚਰਚਾ ਵਿੱਚ ਆਏ ਡੀ.ਪੀ.ਆਈ ਪੰਜਾਬ ਇੰਦਰਜੀਤ ਸਿੰਘ ਇੱਕ ਵਾਰ ਫਿਰ ਚਰਚਾ ਵਿੱਚ ਹਨ। ਇਸ ਵਾਰ ਚਰਚਾ ਦੀ ਵਜਾਹ ਅੱਜ ਕੱਲ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਇੱਕ ਹੱਥ ਲਿਖਤ ਹੈ ਜਿਸ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਗਲਤੀਆਂ ਨਾਲ ਭਰਪੂਰ ਇਹ ਹੱਥ ਲਿਖਤ ਡੀ.ਪੀ.ਆਈ (ਐਲੀਮੈਂਟਰੀ) ਪੰਜਾਬ ਇੰਦਰਜੀਤ ਸਿੰਘ ਦੀ ਹੈ ਜੋ ਬੀਤੇ ਦਿਨੀ ਜ਼ਿਲ•ੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਬਜ਼ੀਦਪੁਰ ਵਿੱਚ ਚੈਕਿੰਗ 'ਤੇ ਆਏ ਸਨ ਅਤੇ ਉੱਥੇ ਪੜ•ੋ ਪੰਜਾਬ ਪੜ•ਾਓ ਪੰਜਾਬ ਦਾ ਬਾਈਕਾਟ ਕਰ ਰਹੇ ਅਧਿਆਪਕਾਂ ਅਤੇ ਬੱਚਿਆਂ ਵੱਲੋਂ ਉਨ•ਾਂ ਨੂੰ ਬੰਦੀ ਬਣਾਇਆ ਗਿਆ ਸੀ। ਸਿੱਖਿਆ ਵਿਭਾਗ ਦੇ ਇੱਕ ਉੱਚ ਅਧਿਕਾਰੀ ਦੇ ਭਾਸ਼ਾ ਗਿਆਨ ਦੀ ਨੁੰਮਾਇਸ਼ ਕਰਦੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਪੰਜਾਬੀ ਵਿੱਚ ਲਿਖਤ ਇਸ 10 ਲਾਈਨਾਂ ਦੀ ਸ਼ਿਕਾਇਤ ਵਿੱਚ 14 ਗਲਤੀਆਂ ਦਰਸਾਈਆਂ ਗਈਆਂ ਹਨ। ਭਾਵੇਂ ਇਹ ਗਲਤੀਆਂ ਬਿੰਦੀਆਂ ਟਿੱਪੀਆਂ ਦੀਆਂ ਦੱਸੀਆਂ ਗਈਆਂ ਹਨ ਪਰ ਸਕੂਲੀ ਸਿੱਖਿਆ ਨਾਲ ਸਬੰਧਤ ਇੱਕ ਅਹਿਮ ਅਹੁੱਦੇ 'ਤੇ ਤਾਇਨਾਤ ਉੱਚ ਅਧਿਕਾਰੀ ਦੀ ਮਾਂ ਬੋਲੀ ਪੰਜਾਬੀ ਵਿੱਚ ਲਿਖਤ ਵਿੱਚ ਗਲਤੀਆਂ ਦੀ ਭਰਮਾਰ ਮਾਂ ਬੋਲੀ ਦੇ ਪਿਆਰਿਆਂ ਵੱਲੋਂ ਪੰਜਾਬੀ ਦੀ ਪ੍ਰਫੁਲਤਾ ਲਈ ਕੀਤੇ ਜਾ ਰਹੇ ਸਿਰਤੋੜ ਯਤਨਾਂ 'ਤੇ ਸਵਾਲੀਆ ਨਿਸ਼ਾਨ ਹਨ।
ਪੰਜਾਬੀ ਮਾਂ ਬੋਲੀ ਦੇ ਪਿਆਰਿਆਂ ਜਸਪਾਲ ਸਿੰਘ, ਬਗੀਚਾ ਸਿੰਘ, ਰਜਿੰਦਰ ਸਿੰਘ ਆਦਿ ਦਾ ਕਹਿਣਾ ਹੈ ਕਿ ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਜਿਹਨਾਂ ਮੋਢਿਆਂ 'ਤੇ ਜਿੰਮੇਵਾਰੀ ਸੁੱਟੀ ਗਈ ਹੈ, ਉਹ ਖੁਦ ਭਾਸ਼ਾ ਦੀ ਕਿੰਨੀ ਕੁ ਸੋਝੀ ਰੱਖਦੇ ਹਨ, ਇੱਕ ਸਕੂਲ ਦੇ ਵਿਜ਼ਟਰ ਰਜਿਸਟਰ ਵਿੱਚ ਦਰਜ ਇਹਨਾਂ ਸਤਰਾਂ ਤੋ ਸਪਸ਼ਟ ਬਿਆਨ ਹੋ ਰਿਹਾ ਹੈ। ਉਨ•ਾਂ ਕਿਹਾ ਕਿ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਵੱਲੋਂ ਸਕੂਲ ਅਧਿਆਪਕਾਂ ਖਿਲਾਫ ਲਿਖੀ ਇਸ ਸ਼ਿਕਾਇਤ ਵਿੱਚ ਬਿੰਦੀਆਂ ਟਿੱਪੀਆਂ ਦੀਆਂ ਗਲਤੀਆਂ ਦਾ ਪਾਇਆ ਜਾਣਾ ਨਿਸ਼ਚੇ ਹੀ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਲਈ ਨਿਰੰਤਰ ਯਤਨਸ਼ੀਲ ਲੋਕਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚਾਏਗੀ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਤੇ ਅਨੇਕਾਂ ਸਮਾਜ ਸੇਵੀ ਜੱਥੇਬੰਦੀਆਂ ਪੰਜਾਬੀ ਦੀ ਪ੍ਰਫੁੱਲਤਾ ਅਤੇ ਮਿਆਰ ਨੂੰ ਉੱਚਾ ਚੁੱਕਣ ਲਈ ਸਿਰਤੋੜ ਯਤਨ ਕਰ ਰਹੀਆਂ ਹਨ ਜਦ ਕਿ ਦੂਜੇ ਪਾਸੇ ਵਿਭਾਗ ਦੇ Àੁੱਚ ਅਧਿਕਾਰੀ ਹੀ ਏਨੀਆਂ ਗਲਤੀਆਂ ਕਰਨਗੇ ਤਾਂ ਉਹ ਬੱਚਿਆਂ ਨੂੰ ਕੀ ਸੇਧ ਦੇਣਗੇ ਤੇ ਉਹ ਕਿਵੇਂ ਬੱਚਿਆਂ ਦੀ ਪੰਜਾਬੀ ਵਿੱਚ ਸੁਧਾਰ ਲਿਆ ਸਕਦੇ ਹਨ।
ਦੱਸ ਦਈਏ ਕਿ ਪੜ•ੋ ਪੰਜਾਬ-ਪੜ•ਾਓ ਪੰਜਾਬ ਪ੍ਰੋਜੈਕਟ ਤਹਿਤ ਚੈਕਿੰਗ ਲਈ ਡੀ.ਪੀ.ਆਈ (ਐਲੀਮੈਂਟਰੀ) ਪੰਜਾਬ ਇੰਦਰਜੀਤ ਸਿੰਘ ਬੀਤੀ 18 ਅਪ੍ਰੈਲ ਨੂੰ ਆਪਣੀ ਟੀਮ ਸਮੇਤ ਜ਼ਿਲ•ਾ ਫ਼ਿਰੋਜ਼ਪੁਰ ਦੇ ਦੌਰੇ 'ਤੇ ਸਨ ਅਤੇ ਇਸ ਦੌਰਾਨ ਉਨ•ਾਂ ਦੀ ਅਗਵਾਈ ਵਿੱਚ ਉੱਚ ਪੱਧਰੀ ਟੀਮ ਵੱਲੋਂ ਜ਼ਿਲ•ੇ ਦੇ ਬਲਾਕ ਘੱਲ ਖੁਰਦ ਅਧੀਨ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਬਜ਼ੀਦਪੁਰ ਪੁੱਜੀ ਤਾਂ ਸਕੂਲ ਦੇ ਹਾਜ਼ਰੀ ਰਜਿਸਟਰ ਵਿੱਚ ਖਾਮੀਆਂ ਪਾਈਆਂ ਜਾਣ 'ਤੇ ਉਹਨਾਂ ਸਕੂਲ ਦੇ ਵਿਜ਼ਟਰ ਰਜਿਸਟਰ ਵਿੱਚ ਇੱਕ ਸ਼ਿਕਾਇਤ ਦਰਜ ਕੀਤੀ ਸੀ ਅਤੇ ਬਾਅਦ ਵਿੱਚ ਸਕੂਲ ਮੁੱਖੀ ਸਮੇਤ 6 ਅਧਿਆਪਕਾਂ ਅਤੇ 40-50 ਲੋਕਾਂ ਖਿਲਾਫ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਸਬੰਧੀ ਮੁਕੱਦਮਾ ਦਰਜ ਕਰਵਾਇਆ ਗਿਆ ਸੀ।
ਫਿਰ ਕੀ ਹੋਇਆ ਜੇ ਗਲਤੀਆਂ ਹਨ -ਡੀ.ਪੀ.ਆਈ ਇੰਦਰਜੀਤ ਸਿੰਘ
ਮਾਂ ਬੋਲੀ ਪੰਜਾਬੀ ਦੀ ਖਿਲਤ ਵਿੱਚ ਅਨੇਕਾਂ ਗਲਤੀਆਂ ਹੋਣ ਸਬੰਧੀ ਡੀ.ਪੀ.ਆਈ (ਐਲੀਮੈਂਟਰੀ) ਪੰਜਾਬ ਇੰਦਰਜੀਤ ਸਿੰਘ ਨਾਲ ਗੱਲ ਕੀਤੀ ਤਾਂ ਪਹਿਲਾਂ ਉਨ•ਾਂ ਕਿਹਾ ਕਿ ਫਿਰ ਕੀ ਹੋਇਆ ਜੇ ਗਲਤੀਆਂ ਹਨ ਤਾਂ। ਪਰ ਜਦ ਉਹਨਾਂ ਦਾ ਧਿਆਨ ਸਿੱਖਿਆ ਵਿਭਾਗ ਦੇ ਇੱਕ Àੁੱਚ ਅਧਿਕਾਰੀ ਵੱਲੋਂ ਪੰਜਾਬੀ ਵਿੱਚ ਲਿਖੀ ਸ਼ਿਕਾਇਤ ਵੱਲ ਦੁਆਇਆ ਤਾਂ ਉਹਨਾਂ ਕਿਹਾ ਕਿ ਮੈਂ ਇਸ ਸਬੰਧੀ ਕੁਝ ਨਹੀ ਬੋਲਣਾ ਚਾਹੁੰਦਾ।
ਕੈਪਸ਼ਨ : ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਗਲਤੀਆਂ ਨਾਲ ਭਰਪੂਰ ਡੀ.ਪੀ.ਆਈ ਦੀ ਹੱਥ ਲਿਖਤ