ਕੈਟਲ ਪੌਂਡ ਲਈ ਪੰਦਰਾਂ ਹਜ਼ਾਰ ਰੁਪਏ ਦਾ ਚੈੱਕ ਪ੍ਰਾਪਤ ਕਰਦੇ ਹੋਏ ਅਧਿਕਾਰੀ
ਜਗਦੀਸ਼ ਥਿੰਦ
ਫਾਜ਼ਿਲਕਾ 23 ਅਪਰੈਲ
ਜ਼ਿਲ੍ਹੇ ਦੇ ਪਿੰਡ ਨਵਾਂ ਸਲੇਮਸ਼ਾਹ ਵਿਖੇ ਚੱਲ ਰਹੇ ਕੈਟਲ ਪੋਂਡ ਲਈ ਗਊ ਰਕਸ਼ਾ ਦਲ ਫਾਜ਼ਿਲਕਾ ਦੇ ਗ੍ਰਾਮੀਣ ਪ੍ਰਧਾਨ ਸ੍ਰੀ ਮੁਕੇਸ਼ ਕੁਮਾਰ ਝੀਂਜਾ ਵੱਲੋਂ 15 ਹਜ਼ਾਰ ਰੁਪਏ ਦੀ ਰਾਸ਼ੀ ਦਾ ਚੈੱਕ ਭੇਂਟ ਕੀਤਾ ਗਿਆ। ਉਨ੍ਹਾਂ ਵੱਲੋਂ ਇਹ ਚੈੱਕ ਕੈਟਲ ਪੋਂਡ ਲਈ ਨਵੀ ਟਰਾਲੀ ਬਣਾਉਣ ਵਾਸਤੇ ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ੍ਰੀ ਰਣਬੀਰ ਸਿੰਘ ਮੁਧਲ ਨੂੰ ਉਨ੍ਹਾਂ ਦੇ ਦਫਤਰ ਵਿਚ ਜਾ ਕੇ ਭੇਂਟ ਕੀਤਾ ਗਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਮੁਧਲ ਵੱਲੋਂ ਸ੍ਰੀ ਝੀਂਜਾਂ ਵੱਲੋਂ ਭੇਂਟ ਕੀਤੇ ਚੈੱਕ 'ਤੇ ਉਨ੍ਹਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਗਿਆ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਇਸ ਕੈਂਟਲ ਪੋਂਡ ਲਈ ਹੋਰ ਵੱਧ ਤੋਂ ਵੱਧ ਤੂੜੀ ਅਤੇ ਹਰਾ ਚਾਰਾ ਦੇਣ ਦੀ ਅਪੀਲ ਕੀਤੀ ਹੈ।
ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਕੈਟਲ ਪੋਂਡ ਦੇ ਮੈਨੇਜਰ ਸ੍ਰੀ ਸੋਨੂ ਵਰਮਾ ਨੇ ਦੱਸਿਆ ਕਿ ਸੰਸਥਾ ਹਿੰਦ ਪੁੱਤਰ ਗਊ ਰਕਸ਼ਾ ਦਲ ਵੱਲੋਂ ਕੈਟਲ ਪੋਂਡ ਲਈ ਹਰਾ ਚਾਰਾ ਤੇ ਤੂੜੀ ਦੀ ਵੀ ਮਦਦ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਕੈਟਲ ਪੋਂਡ ਲਈ ਪਿਛਲੇ ਸਾਲ ਇਕ ਟਰੈਕਟਰ ਵੀ ਮੁਹੱਈਆ ਕਰਵਾਇਆ ਗਿਆ ਸੀ