← ਪਿਛੇ ਪਰਤੋ
ਅਮਲੋਹ, 22 ਅਪਰੈਲ,(ਦੀਦਾਰ ਗੁਰਨਾ ) ਸਿੱਖਾ ਦੇ ਪਹਿਰਾਵੇ ਵਿੱਚ ਮੇਰੀ ਦਸਤਾਰ ਮੇਰੀ ਸ਼ਾਨ ਹੈ। ਦਸਤਾਰ ਸਿੱਖ ਦੇ ਪਹਿਰਾਵੇ ਦਾ ਜਰੂਰੀ ਹਿੱਸਾ ਵੀ ਹੈ ਤੇ ਇਸ ਸਬੰਧੀ ਸਿੱਖ ਰਹਿਤ ਮਰਿਆਦਾ ਵਿੱਚ ਸਪੱਸ਼ਟ ਤੌਰ ਤੇ ਅੰਕਿਤ ਵੀ ਕੀਤਾ ਗਿਆ ਹੈ। ਇਸ ਗੱਲ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਵੱਲੋਂ ਸ਼ੁਰੂ ਕੀਤੀ ਮੇਰੀ ਦਸਤਾਰ ਮੇਰੀ ਸ਼ਾਨ ਦੇ ਕੋਆਰਡੀਨੇਟਰ ਸ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਇੱਕ ਸਿੱਖ ਸਾਇਕਲਿਸਟ ਦੀ ਪਟੀਸ਼ਨ ਦੇ ਸਬੰਧ ਵਿੱਚ ਸੁਪਰੀਮ ਕੋਰਟ ਵੱਲੋਂ ਕੀਤੇ ਗਏ ਸਵਾਲ ਤੋਂ ਬਾਅਦ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਸਿੱਖ ਖਿਡਾਰੀਆਂ ਨੂੰ ਦਸਤਾਰ ਦੀ ਥਾਂ ਤੇ ਹੋਰ ਸੁਰੱਖਿਆ ਸਾਧਨ ਵਰਤਨ ਲਈ ਮਜਬੂਰ ਕਰਨਾ ਕਿਸੇ ਵੀ ਤਰਾਂ ਜਾਇਜ ਨਹੀਂ। ਰਾਜੂ ਖੰਨਾ ਨੇ ਕਿਹਾ ਕਿ ਦਿੱਲੀ ਦੇ ਸਿੱਖ ਸਾਇਕਲਿਸਟ ਜਜਗੀਤ ਸਿੰਘ ਪੁਰੀ ਨੇ ਸੁਪਰੀਮ ਕੋਰਟ ਵਿੱਚ ਇੱਕ ਸਥਾਨਿਕ ਸਾਇਕਲਿੰਗ ਐਸੋਸੀਏਸ਼ਬ ਵੱਲੋਂ ਹੈਲਮਟ ਪਹਿਣਨ ਦੀ ਲਾਜਮੀ ਸ਼ਰਤ ਨੂੰ ਸੁਪਰੀਮ ਕੋਰਟ ਵਿੱਚ ਚੂਨੌਤੀ ਦਿੱਤੀ ਸੀ ਜਿਸ ਤੇ ਸੁਪਰੀਮ ਕੋਰਟ ਨੇ ਸਵਾਲ ਕੀਤਾ ਹੈ ਕਿ ਕਿ ਦਸਤਾਰ ਸਿੱਖ ਲਈ ਲਾਜਮੀ ਹੈ? ਜਾਂ ਫਿਰ ਸਿਰ ਢੱਕਣ ਦਾ ਇੱਕ ਸਾਧਨ। ਰਾਜੂ ਖੰਨਾ ਨੇ ਕਿਹਾ ਕਿ ਦਸਤਾਰ ਸਿੱਖ ਦੀ ਸ਼ਾਨ ਹੈ ਅਤੇ ਇਹ ਸਿੱਖ ਪਛਾਣ ਦੇ ਨਾਲ ਨਾਲ ਸੁਰੱਖਿਆ ਵੀ ਪ੍ਰਦਾਨ ਕਰਦੀ ਹੈ। ਦਸਤਾਰ ਧਾਰੀ ਸਿੱਖ ਲਈ ਹੈਲਮਟ ਪਹਿਣਨ ਦੀ ਕੋਈ ਲੋੜ ਨਹੀਂ ਹੈ। ਰਾਜੂ ਖੰਨਾ ਨੇ ਕਿਹਾ ਕਿ ਵਿਸ਼ਵ ਜੰਗਾਂ ਦੌਰਾਨ ਵੀ ਸਿੱਖ ਦਸਤਾਰ ਸਜਾ ਕੇ ਲੜਦੇ ਰਹੇ ਹਨ ਸਿੱਖਾ ਦੀ ਦਸਤਾਰ ਸਬੰਧੀ ਕਿਸੇ ਨੂੰ ਵੀ ਭੁਲੇਖਾ ਨਹੀਂ ਹੈ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਵੀ ਦਸਤਾਰ ਸਜਾਉਂਦੇ ਰਹੇ ਹਨ ਇਸਤੋਂ ਇਲਾਵਾ ਵਿਦੇਸ਼ਾ ਵਿੱਚ ਵੀ ਸਿੱਖ ਅੱਜ ਦਸਤਾਰ ਕਾਰਨ ਹੀ ਸਰਕਾਰਾਂ ਦਾ ਹਿੱਸਾ ਬਨੇ ਹੋਏ ਹਨ। ਮੇਰੀ ਦਸਤਾਰ ਮੇਰੀ ਸ਼ਾਨ ਦੇ ਕੋਆਰਡੀਨੇਟਰ ਰਾਜੂ ਖੰਨਾ ਨੇ ਕਿਹਾ ਕਿ ਦੇਸ਼ ਚ ਸਿੱਖਾ ਦੀ ਦਸਤਾਰੀ ਸਬੰਧੀ ਕਿਸੇ ਕਿਸਮ ਦਾ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿਉਂਕਿ ਸਾਡੇ ਗੁਰੂਆਂ ਵੱਲੋਂ ਬਖਸ਼ੀ ਇਹ ਦਸਤਾਰ ਸਾਡੇ ਸਿਰ ਦਾ ਤਾਜ ਵੀ ਹੈ।
Total Responses : 188