ਚੰਡੀਗੜ੍ਹ, 16 ਅਪ੍ਰੈਲ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰਸਿੰਘ ਨੇ ਅੱਜ ਪੰਜਾਬ ਰਾਜ ਬੁਨਿਆਦੀ ਢਾਂਚਾ ਨਿਯੰਤਰਨਅਥਾਰਟੀ (ਪੀਰਾ) ਦੇ ਚੇਅਰਮੈਨ ਨੂੰ ਸੂਬੇ ਵਿੱਚਹੰਢਣਸਾਰ ਵਿਕਾਸ ਨੂੰ ਉਤਸ਼ਾਹਤ ਕਰਨ ਲਈ ਸੂਬਾਸਰਕਾਰ ਦੇ ਯਤਨਾਂ 'ਚ ਸਹਿਯੋਗ ਕਰਨ ਲਈ ਆਖਿਆਹੈ |
ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀਦਫਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪੀਰਾ ਦੇ ਨਵ-ਨਿਯੁਕਤ ਚੇਅਰਮੈਨ ਜਤਿੰਦਰਬੀਰ ਸਿੰਘ ਆਈ.ਏ.ਐਸ. (ਸੇਵਾ ਮੁਕਤ) ਤੇ ਅਥਾਰਟੀ ਦੇ ਮੈਂਬਰ ਮਨਮੋਹਨ ਸਿੰਘ(ਸੇਵਾ ਮੁਕਤ ਚੀਫ ਇੰਜੀਨੀਅਰ) ਨੇ ਅੱਜ ਸਵੇਰੇ ਇਥੇਕੈਪਟਨ ਅਮਰਿੰਦਰ ਸਿੰਘ ਨਾਲ ਉਨ੍ਹਾਂ ਦੀ ਸਰਕਾਰੀਰਿਹਾਇਸ਼ 'ਤੇ ਮੁਲਾਕਾਤ ਕੀਤੀ |
ਵਿਚਾਰ-ਚਰਚਾ ਦੌਰਾਨ ਕੈਪਟਨ ਅਮਰਿੰਦਰਸਿੰਘ ਨੇ ਜਨਤਕ-ਨਿੱਜੀ ਭਾਈਵਾਲੀ ਵਿਧੀ ਤਹਿਤ ਹੋਰਬੁਨਿਆਦੀ ਢਾਂਚਾ ਵਿਕਾਸ ਪ੍ਰੋਜੈਕਟਾਂ ਦੀ ਮਹੱਤਤਾ 'ਤੇ ਜ਼ੋਰਦਿੱਤਾ ਜਿਨ੍ਹਾਂ ਵਿੱਚ ਸੜਕਾਂ, ਮਾਰਗ, ਪੁਲ, ਟਰਾਂਸਪੋਰਟ,ਸਿੱਖਿਆ, ਤਕਨੀਕੀ ਸਿੱਖਿਆ, ਮੈਡੀਕਲ ਜਾਂ ਸੈਰ ਸਪਾਟੇਨਾਲ ਸਬੰਧਤ ਪ੍ਰੋਜੈਕਟ ਸ਼ਾਮਲ ਹਨ | ਉਨ੍ਹਾਂ ਕਿਹਾ ਕਿਇਸ ਨਾਲ ਸੂਬਾ ਭਰ ਵਿੱਚ ਵਿਆਪਕ ਪੱਧਰ 'ਤੇਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਯਕੀਨੀ ਬਣਾਉਣ ਵਿਚਸਹਾਇਤਾ ਮਿਲੇਗੀ |
ਚੇਅਰਮੈਨ ਨੇ ਦੱਸਿਆ ਕਿ ਪੀਰਾ ਨੇਪੀ.ਪੀ.ਪੀ. ਪ੍ਰਣਾਲੀ ਰਾਹੀਂ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੀਸਿਰਜਣਾ ਅਤੇ ਸਫ਼ਲਤਾਪੂਰਵਕ ਮੁਕੰਮਲ ਕਰਨ ਲਈਨਵ-ਗਠਿਤ ਅਥਾਰਟੀ ਦੇ ਮੁੱਖ ਉਦੇਸ਼ ਦੇ ਸੰਦਰਭ ਵਿੱਚਵਿਕਾਸ ਪ੍ਰੋਜੈਕਟਾਂ ਨੂੰ ਪਹਿਲਾਂ ਹੀ ਆਰੰਭ ਕਰ ਦਿੱਤਾ ਹੈ |
ਮੀਟਿੰਗ ਦੀ ਸ਼ੁਰੂਆਤ ਵਿੱਚ ਅਥਾਰਟੀ ਦੇਚੇਅਰਮੈਨ ਤੇ ਮੈਂਬਰ ਨੇ ਉਨ੍ਹਾਂ ਵਿੱਚ ਭਰੋਸਾ ਜ਼ਾਹਰ ਕਰਕੇਸੂਬੇ ਦੀ ਸੇਵਾ ਕਰਨ ਦੇ ਦਿੱਤੇ ਮੌਕੇ ਲਈ ਮੁੱਖ ਮੰਤਰੀ ਦਾਧੰਨਵਾਦ ਕੀਤਾ |
ਇਹ ਜ਼ਿਕਰਯੋਗ ਹੈ ਕਿ ਪਿਛਲੇ ਸਾਲਨਵੰਬਰ ਮਹੀਨੇ ਵਿੱਚ ਹੋਈ ਮੰਤਰੀ ਮੰਡਲ ਦੀ ਮੀਟਿੰਗਦੌਰਾਨ ਪੀਰਾ ਦੇ ਕੰਮ ਦਾ ਦਾਇਰਾ ਵਧਾ ਦਿੱਤਾ ਗਿਆ ਸੀਜਿਸ ਨਾਲ ਪੰਜ ਕਰੋੜ ਰੁਪਏ ਜਾਂ ਇਸ ਤੋਂ ਵੱਧ ਦੇਦਾਅਵਿਆਂ ਵਾਲੇ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਨਾਲਸਬੰਧਤ ਠੇਕੇਦਾਰਾਂ ਅਤੇ ਸਰਕਾਰੀ ਵਿਭਾਗਾਂ, ਬੋਰਡਾਂ ਤੇਨਿਗਮਾਂ ਦਰਮਿਆਨ ਵਿਵਾਦ ਲਈ ਸਾਰੇ ਸਾਲਸੀ ਕੇਸਾਂਦਾ ਫੈਸਲਾ ਪੀਰਾ ਵੱਲੋਂ ਕੀਤਾ ਜਾਵੇਗਾ |