← ਪਿਛੇ ਪਰਤੋ
ਪਰਮੀਸ਼ ਵਰਮਾ ਤੇ ਹਮਲੇ ਸਬੰਧੀ ਦਿਲਪ੍ਰੀਤ ਢਾਹਾਂ ਦਾ ਸਾਥੀ ਕਾਬੂ ਚੰਡੀਗੜ੍ਹ, 15 ਅਪ੍ਰੈਲ , 2018 : ਮੁਹਾਲੀ ਪੁਲਿਸ ਨੇ ਹਿਮਚਾਲ ਪੁਲਿਸ ਦੀ ਮੱਦਦ ਨਾਲ ਗਾਇਕ ਪਰਮੀਸ਼ ਵਰਮਾ ਨੂੰ ਗੋਲੀ ਮਾਰਨ ਵਾਲੇ ਦਿਲਪ੍ਰੀਤ ਸਿੰਘ ਢਾਹਾਂ ਦੇ ਸਾਥੀ ਹਰਵਿੰਦਰ ਹੈਪੀ ਨੂੰ ਬੱਦੀ ਤੋਂ ਕਾਬੂ ਕਰ ਲਿਆ ਹੈ. ਪਤਾ ਲੱਗਾ ਹੈ ਕਿ ਹਰਵਿੰਦਰ ਹੈਪੀ ਅੱਗੇ ਦਿਲਪ੍ਰੀਤ ਦੇ ਸਹਿਯੋਗੀ ਦੇ ਤੌਰ ਤੇ ਕੰਮ ਕਰਦਾ ਹੈ । ਇਹ ਰੋਪੜ ਅਤੇ ਮੁਹਾਲੀ ਦੇ ਨਾਲ ਲੱਗਦੇ ਇਲਾਕਿਆਂ ’ਚ ਕਾਫ਼ੀ ਸਰਗਰਮ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਵਾਰਦਾਤ ਕਰਨ ਪਿੱਛੋਂ ੲਹ ਗੈਂਗਸਟਰ ਹਿਮਾਚਲ ਪ੍ਰਦੇਸ਼ ਨੂੰ ਆਪਣਾ ਟਿਕਾਣਾ ਬਣਾਉਂਦੇ ਹਨ ।
Total Responses : 267