ਫ਼ਿਰੋਜ਼ਪੁਰ 15 ਅਪਰੈਲ 2018 (ਗੁਰਿੰਦਰ) ਗੁਰਮਤਿ ਪ੍ਰਚਾਰ ਸਭਾ ਵੱਲੋਂ ਅੱਜ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਾਤਾਵਰਨ ਬਚਾਓ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ ਇਸ ਰੈਲੀ ਵਿੱਚ ਵੱਡੀ ਗਿਣਤੀ ਵਿਚ ਇਲਾਕੇ ਦੇ ਬੱਚਿਅਾਂ ਅਤੇ ਨੌਜਵਾਨ ਵੀਰਾਂ ਨੇ ਸ਼ਮੂਲੀਅਤ ਕੀਤੀ ਰੈਲੀ ਦਾ ਆਗਾਜ਼ ਗੁਰਦੁਆਰਾ ਜੱਜਾਂ ਵਾਲਾ ਤੋਂ ਕੀਤਾ ਗਿਆ, ਰਸਤੇ ਵਿੱਚ ਨੌਜਵਾਨਾਂ ਨੇ ਲੋਕਾਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਰਨ ਲਈ ਨਾਅਰੇ ਲਗਾਏ ਸਾਈਕਲ ਉੱਪਰ ਵਾਤਾਵਰਨ ਬਚਾਉਣ ਦਾ ਸੰਦੇਸ਼ ਦਿੰਦਿਆਂ-ਦਿੰਦੀਆਂ ਤਖ਼ਤੀਆਂ ਅਲੌਕਿਕ ਦ੍ਰਿਸ਼ ਪੇਸ਼ ਕਰ ਰਹੀਆਂ ਸਨ ।ਇਸ ਸਾਈਕਲ ਰੈਲੀ ਦੀ ਫੇਸਬੁੱਕ ਤੇ ਲਾਈਵ ਕਵਰੇਜ ਵੀ ਕੀਤੀ ਗਈ ਰੈਲੀ ਮੱਖੂ ਗੇਟ, ਬਗਦਾਦੀ ਗੇਟ, ਊਧਮ ਸਿੰਘ ਚੌਕ, ਗੋਬਿੰਦ ਨਗਰੀ ,ਬਸਤੀ ਟੈਂਕਾਂ ਵਾਲੀ ਹੁੰਦੀ ਹੋਈ ਖਾਲਸਾ ਗੁਰਦੁਆਰਾ ਫ਼ਿਰੋਜ਼ਪੁਰ ਛਾਉਣੀ ਪਹੁੰਚੀ ।ਖਾਲਸਾ ਗੁਰਦੁਆਰਾ ਫ਼ਿਰੋਜ਼ਪੁਰ ਛਾਉਣੀ ਵਿਖੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਕੱਤਰ ਖਜਾਨਚੀ ਸਾਹਿਬ ਨੇ ਰੈਲੀ ਨੂੰ ਜੀ ਆਇਆ ਕਿਹਾ ਤੇ ਸਾਰੇ ਵੀਰਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਗੁਰਦੁਆਰਾ ਸਾਹਿਬ ਪਹੁੰਚ ਕੇ ਸੰਗਤਾਂ ਨਾਲ ਵੱਖ ਵੱਖ ਵਿਦਵਾਨਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਇਸ ਮੌਕੇ ਤੇ ਬੋਲਦੇ ਹੋਏ ਡਾ ਰਮੇਸ਼ਵਰ ਸਿੰਘ ਨੇ ਜਿੱਥੇ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਦੀ ਵਧਾਈ ਦਿੱਤੀ ਉੱਥੇ ਉਨ੍ਹਾਂ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਅੰਮ੍ਰਿਤ ਤਿਆਰ ਕੀਤਾ ਸੀ ਉਸ ਲਈ ਜਲ ਸਤਲੁਜ ਦਰਿਆ ਤੋਂ ਲਿਆਂਦਾ ਸੀ ਅੱਜ ਸਾਨੂੰ ਸਾਰਿਆਂ ਨੂੰ ਉਹ ਸਤਲੁਜ ਦਰਿਆ ਨੂੰ ਸਵੱਛ ਬਣਾਉਣ ਲਈ ਉਪਰਾਲਾ ਕਰਨਾ ਚਾਹੀਦਾ ਹੈ ਵੱਖ ਵੱਖ ਵਿਦਵਾਨਾਂ ਨੇ ਚਿੰਤਾ ਜ਼ਾਹਿਰ ਕੀਤੀ ਕਿ ਜਿੱਥੇ ਹਵਾ ਪਾਣੀ ਮਿੱਟੀ ਬੁਰੀ ਤਰ੍ਹਾਂ ਜ਼ਹਿਰੀਲੇ ਤੇ ਦੂਸ਼ਿਤ ਹੋ ਗਏ ਹਨ ਉੱਥੇ ਬੜੇ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅੰਮ੍ਰਿਤ ਰੂਪੀ ਮਾਂ ਦੇ ਦੁੱਧ ਵਿੱਚ ਕਈ ਪ੍ਰਕਾਰ ਦੇ ਪੈਸਟੀਸਾਈਡ ਪਾਏ ਗਏ ਹਨ ਇਸ ਸਮੇਂ ਬੋਲਦੇ ਹੋਏ ਸਰਦਾਰ ਰਾਜ ਸਿੰਘ ਖਾਲਸਾ ਨੇ ਬੜੇ ਬੇਬਾਕ ਅੰਦਾਜ਼ ਵਿਚ ਕਿਹਾ ਕਿ ਸਾਡੇ ਵੱਡੇ ਵਡੇਰੇ ਸਾਨੂੰ ਵਿਰਸੇ ਵਿੱਚ ਦਰੱਖਤ ਦੇ ਕੇ ਗਏ ਸਨ ਪਰ ਅਫਸੋਸ ਅਸੀਂ ਵਿਰਸੇ ਵਿੱਚ ਆਪਣੇ ਬੱਚਿਆਂ ਨੂੰ ਦਮਾ ਕੈਂਸਰ ਕਾਲਾ ਪੀਲੀਆ ਏਡਜ਼ ਵਰਗੀਆਂ ਭਿਆਨਕ ਬਿਮਾਰੀਆਂ ਦੇ ਕੇ ਚੱਲੇ ਹਾਂ ਇਸ ਮੌਕੇ ਬੋਲਦੇ ਹੋਏ ਹੈੱਡ ਟੀਚਰ ਰਣਜੀਤ ਸਿੰਘ ਖਾਲਸਾ ਨੇ ਕਿਹਾ ਕਿ ਪੰਜਾਬ ਦੀ ਧਰਤੀ ਪਾਣੀਆਂ ਦੀ ਧਰਤੀ ਸੀ ਤੇ ਅਸੀਂ ਪਾਣੀ ਮੁੱਲ ਖ਼ਰੀਦਣ ਲਈ ਮਜਬੂਰ ਹੋ ਗਏ ਹਾਂ ਮਾਸਟਰ ਸਰਬਜੀਤ ਸਿੰਘ ਭਾਵੜਾ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਧਰਤੀ ਮਾਂ ਜ਼ਰੂਰਤ ਤੇ ਸਾਰਿਆਂ ਦੀ ਪੂਰੀ ਕਰ ਸਕਦੀ ਹੈ ਪਰ ਲਾਲਚ ਕਿਸੇ ਦਾ ਨਹੀਂ ਧਰਤੀ ਦੀ ਕੁੱਖ ਨੂੰ ਅੱਗ ਲਾ ਕੇ ਨਾ ਸਾੜਨ ਦਾ ਪ੍ਰਬੰਧ ਕਰੀਏ ।ਇਸ ਸਮੇਂ ਆਪਣੇ ਵਿਚਾਰ ਰੱਖਦੇ ਹੋਏ ਮਾਸਟਰ ਇੰਦਰਪਾਲ ਸਿੰਘ ਨੇ ਕਿਹਾ ਕਿ ਸਾਵਣ ਅਤੇ ਭਾਦੋਂ ਦੇ ਮਹੀਨੇ ਸਾਰੀਆਂ ਸਿੰਘ ਸਿੱਖ ਸੰਸਥਾਵਾਂ ਸ਼ਹਿਰ ਅਤੇ ਆਸ ਪਾਸ ਦੀਆਂ ਸੜਕਾਂ ਤੇ ਪੌਦੇ ਲਗਾਉਣਗੀਆਂ ਜੋ ਕਿ ਕਾਰਜ ਪਿਛਲੇ ਸਾਲ ਤੋਂ ਸ਼ੁਰੂ ਹੈ ਤੇ ਸਰਕੁਲਰ ਰੋਡ ਤੇ ਟ੍ਰੀ ਗਾਰਡ ਨਾਲ ਪੌਦੇ ਲਗਾਏ ਜਾ ਰਹੇ ਹਨ।ਇਸ ਮੌਕੇ ਪਰਮਿੰਦਰ ਥਿੰਦ ਜੀ ਨੇ ਕਿਹਾ ਕਿ ਇਨ੍ਹਾਂ ਸਾਈਕਲ ਰੈਲੀਆਂ ਦੇ ਨਾਲ ਵਾਤਾਵਰਨ ਪ੍ਰਤੀ ਲੋਕਾਂ ਵਿੱਚ ਜਾਗ੍ਰਿਤੀ ਦੇ ਸਾਰਥਕ ਨਤੀਜੇ ਨਿਕਲਣ ਦੀ ਆਸ ਹੈ।ਐਡਵੋਕੇਟ ਮਨਜਿੰਦਰ ਸਿੰਘ ਭੁੱਲਰ ਨੇ ਇਸ ਉਪਰਾਲੇ ਨੂੰ ਅਤਿ ਸ਼ਲਾਘਾਯੋਗ ਦੱਸਦਿਆਂ ਕਿਹਾ ਕਿ ਇਹ ਉਪਰਾਲੇ ਲਗਾਤਾਰ ਤੇ ਵੱਡੇ ਪੱਧਰ ਤੇ ਹੋਣੇ ਚਾਹੀਦੇ ਹਨ ਤਾਂ ਜੋ ਅਸੀਂ ਵਾਤਾਵਰਨ ਦੀ ਸਮੱਸਿਆ ਨਾਲ ਨਜਿੱਠ ਸਕੀਏ ।ਅੰਤ ਵਿੱਚ ਸੰਸਥਾ ਗੁਰਮਤਿ ਪ੍ਰਚਾਰ ਸਭਾ ਦੇ ਮੁਖੀ ਡਾਕਟਰ ਕੰਵਰਵਿਜੇਪਾਲ ਸਿੰਘ ਬੌਬੀ ਨੇ ਸਮੂਹ ਸੰਗਤ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਅੱਜ ਤੋਂ ਵਾਤਾਵਰਨ ਪ੍ਰਤੀ ਕਾਰਜ ਆਰੰਭ ਨੇ ਸ਼ੁਰੂ ਕੀਤੇ ਜਾਣਗੇ । ।ੲਿਸ ਮੌਕੇ ਬਲਜਿੰਦਰ ਸਿੰਘ ਮਿੰਟੂ, ਬਲਜਿੰਦਰ ਸਿੰਘ ਮਿੱਠੂ, ਹਰਿੰਦਰ ਸਿੰਘ,ਹਰਜਿੰਦਰ ਸਿੰਘ,ਸੁਰਜੀਤ ਸਿੰਘ ਰਵਿੰਦਰ ਸਿੰਘ ਲਾਡੀ,ਮਨਪ੍ਰੀਤ ਸਿੰਘ ,ਰਾਜਿੰਦਰ ਸਿੰਘ ਛਿੰਦਾ ਗੁਰਮੇਜ ਸਿੰਘ,ਗੁਰਮੀਤ ਸਿੰਘ,ਕੁਲਜੀਤ ਸਿੰਘ ,ਨਵਨੀਤ ਸਿੰਘ ,ਅਮਨਦੀਪ ਸਿੰਘ,ਗੁਰਜੰਟ ਸਿੰਘ ਭਾਵੜਾ', ਜਸਕਰਨ ਸਿੰਘ ਬਿੱਟੂ ਵੀਰ ਜੀ ਬਲਜਿੰਦਰ ਸਿੰਘ ਲਾਡੀ ਅਤੇ ਛੋਟੇ ਛੋਟੇ ਬੱਚੇ ਵੱਡੀ ਗਿਣਤੀ ਵਿਚ ਹਾਜ਼ਰ ਸਨ ।