← ਪਿਛੇ ਪਰਤੋ
ਪਟਿਆਲਾ 15 ਅਪਰੈਲ 2018 : ਪੰਜਾਬ ਸਰਕਾਰ ਦੀਆਂ ਹਦਾਇਤਾ ਤੇ ਕੇਦਰੀ ਬਿਜਲੀ ਬਚਾਉ ਸਰਵਿਸ. ਲਿਮਟਿਡ ਦੇ ਸਹਿਯੋਗ ਨਾਲ ਪੰਜਾਬ ਦੇ ਵੱਖ ਵੱਖ 1261 ਪਿੰਡਾ ਵਿੱਚ ਬਿਜਲੀ ਦੀ ਖਪਤ ਘੱਟ ਕਰਨ ਦੇ ਮੰਤਵ ਨਾਲ ਗਰਾਮ ਸਵਰਾਜ ਅਭਿਆਨ ਸਕੀਮ ਤਹਿਤ 64 ਮੋਬਾਇਲ ਵੈਨਾ ਰਾਹੀ ਐਲ.ਈ.ਡੀ. ਬਲਬ ਸਸਤੇ ਦਰਾਂ ਤੇ ਲੋਕਾਂ ਨੂੰ ਵੰਡਣ ਲਈ ਪੰਜਾਬ ਸਟੇਟ ਪਾਵਰ ਨਿਗਮ ਲਿਮਟਿਡ ਦੇ ਡਾਇਰੈਕਟਰ ਪ੍ਰਬੰਧਕੀ ਆਰ.ਪੀ.ਪਾਡਵ,ਨਿਰਦੇਸਕ ਵਣਜ ਇੰਜ: ਉ.ਪੀ ਗਰਗ ਅਤੇ ਡਾਇਰੈਕਟਰ ਵਿੱਤ ਜਤਿੰਦਰ ਗੋਇਲ ਨੇ 10 ਮੋਬਾਇਲ ਵੈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ | ਭਾਰਤ ਸਰਕਾਰ ਵੱਲੋ ਜਾਰੀ ਇਸ ਸਕੀਮ ਬਾਰੇ ਜਾਣਕਾਰੀ ਦੇਦੇ ਹੋਏ ਸ੍ਰੀ ਪਾਡਵ ਨੇ ਕਿਹਾ ਕਿ 10 ਲੱਖ ਐਲ.ਈ.ਡੀ ਬਲੱਬ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿੱਚ ਪਹਿਲਾ ਵੰਡੇ ਜਾ ਚੁੱਕੇ ਹਨ| ਇਹਨਾਂ ਵੈਨਾ ਰਾਹੀ ਪਛੜੇ ਇਲਾਕਿਆਂ ਵਿੱਚ ਬਲੱਬ ਪਹੁੰਚਾਏ ਜਾਣਗੇ|ਇਸ ਸਕੀਮ ਤਹਿਤ 14 ਅਪ੍ਰੈਲ ਤੋ ਲੈ ਕੇ 5 ਮਈ ਤੱਕ 64 ਵੈਨਾਂ ਅੱਠ ਘੰਟੇ ਕੰਮ ਕਰਨਗੀਆਂ|ਇਸ ਮੋਕੇ ਡਾਇਰੈਕਟਰ ਕਮਰੀਸਅਲ ਇੰਜ: ਉ.ਪੀ ਗਰਗ ਨੇ ਕਿਹਾ ਕਿ ਇਹ ਸਕੀਮ ਬਿਜਲੀ ਨਿਗਮ ਦੇ ਸਾਰੇ ਸਰਕਲਾਂ ਵਿੱਚ ਲਾਗੂ ਕੀਤੀ ਜਾ ਰਹੀ ਹੈ|ਉਹਨਾਂ ਕਿਹਾ ਕਿ ਐਲ.ਈ.ਡੀ ਬਲਬਾਂ ਦੀ ਵਰਤੋ ਨਾਲ 1,34,531 ਮੈਗਾਵਾਟ ਬਿਜਲੀ ਦੀ ਹਰ ਸਾਲ ਬੱਜਤ ਹੋਵੇਗੀ|ਇਸ ਮੋਕੇ ਬਿਜਲੀ ਨਿਗਮ ਦੇ ਡਾਇਰੈਕਟਰ ਵਿੱਤ ਜਤਿੰਦਰ ਗੋਇਲ ਨੇ ਦੱਸਿਆਂ ਕਿ 10 ਲੱਖ ਬੱਲਬਾਂ ਦੇ ਲਗਣ ਨਾਲ ਖਪਤਕਾਰਾਂ ਨੂੰ 54 ਕਰੋੜ ਰੁਪਏ ਸਲਾਨਾ ਬਚਤ ਹੋਵੇਗੀ|ਉਹਨਾਂ ਕਿਹਾ ਕਿ ਜਿਥੇ ਖਪਤਕਾਰਾਂ ਨੂੰ ਪੈਸੇ ਬਚਾਉਣ ਵਿੱਚ ਮਦਦ ਮਿਲੇਗੀ ਉਥੇ ਬਿਜਲੀ ਦੀ ਬਚਤ ਵੀ ਹੋਵੇਗੀ|ਇਸ ਮੋਕੇ ਤੇ ਇੰਜ: ਜੇ.ਕੇ ਵੈਦ ਮੁੱਖ ਇੰਜ:ਟੈਕਨੀਕਲ ਆਡਿਟ ਅਤੇ ਇੰਜ: ਜਸਵਿੰਦਰ ਪਾਲ ਮੁੱਖ ਇੰਜ: ਐਚ.ਆਰ.ਡੀ ਸਮੇਤ ਵੱਡੀ ਗਿਣਤੀ ਵਿੱਚ ਅਫਸਰ ਤੇ ਲੋਕ ਹਾਜਰ ਸਨ|
Total Responses : 188