ਜੀਰਕਪੁਰ (ਪੀਰ ਮੁਛੱਲਾ) ਇੰਮਪੀਰੀਅਲ ਗਾਰਡਨ ਵਿਖੇ ਉਸਾਰੀ ਅਧੀਨ ਡਿੱਗੀ ਇਮਾਰਤ ਸਬੰਧੀ ਮੈਜਿਸਟਰੇਟੀ ਜਾਂਚ ਦੇ ਹੁਕਮ
ਐਸ.ਡੀ.ਐਮ.ਡੇਰਾਬਸੀ ਪਰਮਜੀਤ ਸਿੰਘ ਨੂੰ ਕੀਤਾ ਜਾਂਚ ਅਧਿਕਾਰੀ ਨਿਯੁਕਤ
ਨੇੜਲੀਆਂ ਇਮਾਰਤਾਂ ਸਬੰਧੀ ਜਾਂਚ ਕਰਨ ਦੇ ਹੁਕਮ
ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੋਰ ਸਪਰਾ ਅਤੇ ਜ਼ਿਲ੍ਹਾ ਪੁਲਿਸ ਮੁਖੀ ਕੁਲਦੀਪ ਸਿੰਘ ਚਾਹਲ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ
ਕਿਸੇ ਵੀ ਕਿਸਮ ਦੇ ਜਾਨੀ ਨੁਕਸਾਨ ਤੋਂ ਬਚਾਅ
,ਜੀਰਕਪੁਰ, 12 ਅਪ੍ਰੈਲ
ਜੀਰਕਪੁਰ, 'ਚ ਪੈਂਦੇ ਪੀਰ ਮੁਛੱਲਾ ਵਿਖੇ ਇੰਮਪੀਰੀਅਰ ਇੰਨਕਲੇਵ ਵਿਖੇ ਡਿੱਗੀ ਤਿੰਨ ਮੰਜ਼ਿਲਾਂ ਇਮਾਰਤ ਸਬੰਧੀ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਮੈਜਿਸਟਰੇਟੀ ਜਾਂਚ ਦੇ ਹੁਕਮ ਦਿੱਤੇ ਹਨ। ਐਸ.ਡੀ.ਐਮ.ਡੇਰਾਬਸੀ ਪਰਮਜੀਤ ਸਿੰਘ ਨੂੰ ਜਾਂਚ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪੀ੍ਰਤ ਕੌਰ ਸਪਰਾ ਨੇ ਜਿੱਥੇ ਕਿ ਉਸਾਰੀ ਅਧੀਨ ਇਮਾਰਤ ਡਿੱਗੀ ਹੈ ਵਾਲੀ ਥਾਂ ਦਾ ਜਾਇਜ਼ਾ ਲੈਣ ਮੌਕੇ ਦੱਸਿਆ ਕਿ ਐਸ.ਡੀ.ਐਮ. ਡੇਰਾਬਸੀ ਨੂੰ ਹੁਕਮ ਦਿੱਤੇ ਹਨ ਕਿ ਉਹ ਡਿੱਗੀ ਹੋਈ ਇਮਾਰਤ ਦੇ ਨਾਲ-ਨਾਲ ਇਸ ਥਾਂ ਤੇ ਹੋਰ ਬਣੀਆਂ ਕਲੋਨੀਆਂ ਦੀ ਵੀ ਜਾਂਚ ਕਰਨ ਅਤੇ ਜਾਂਚ ਉਪਰੰਤ ਆਪਣੀ ਰਿਪੋਰਟ ਸੌਂਪਣ ਦੀ ਹਦਾਇਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਦੋਸ਼ੀ ਪਾਏ ਕਿਸੇ ਵੀ ਵਿਅਕਤੀ ਨੂੰ ਬਖਸਿਆ ਨਹੀਂ ਜਾਵੇਗਾ।
ਸ੍ਰੀਮਤੀ ਸਪਰਾ ਨੇ ਦੱਸਿਆ ਕਿ ਭਾਵੇਂ ਜਿਹੜੀ ਤਿੰਨ ਮੰਜਿਲਾ ਇਮਾਰਤ ਡਿੱਗੀ ਹੈ ਉਸ ਵਿਚ ਕੋਈ ਜਾਨੀ ਨੁਕਸਾਨ ਦਾ ਖਦਸਾ ਨਹੀਂ ਹੈ ਪ੍ਰੰਤੂ ਫਿਰ ਵੀ ਜੇ.ਸੀ.ਬੀ. ਮਸ਼ੀਨਾਂ ਡਿੱਗੀ ਇਮਾਰਤ ਦਾ ਮਲਬਾ ਹਟਾਉਣ ਲਈ ਲਗਾਈਆਂ ਗਈਆਂ ਹਨ ਅਤੇ ਐਨ.ਡੀ.ਆਰ.ਐਫ.ਦੀਆਂ ਟੀਮਾਂ ਵੀ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਡਿੱਗੀ ਇਮਾਰਤ ਦੇ ਮਲਬੇ ਨੂੰ ਪੂਰੀ ਤਰ੍ਹਾਂ ਹਟਾਇਆ ਜਾਵੇਗਾ ਤਾਂ ਜੋ ਮੁਕੰਮਲ ਤੌਰ ਤੇ ਜਾਨੀ ਨੁਕਸਾਨ ਦਾ ਪਤਾ ਲਗਾਇਆ ਜਾ ਸਕੇ। ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਕੁਲਦੀਪ ਸਿੰਘ ਚਾਹਲ, ਸੀਨੀਅਰ ਕਾਂਗਰਸੀ ਆਗੂ ਦੀਪਇੰਦਰ ਸਿੰਘ ਢਿੱਲੋਂ, ਸਿਵਲ ਸਰਜਨ ਡਾ: ਰੀਟਾ ਭਾਰਦਵਾਜ, ਕਾਰਜਸਾਧਕ ਅਫਸਰ ਮਨਵੀਰ ਸਿੰਘ ਗਿੱਲ, ਡੀ.ਐਸ.ਪੀ. ਡੇਰਾਬਸੀ ਜੀ.ਪੀ.ਸਿੰਘ, ਮੁੱਖ ਥਾਣਾ ਅਫਸਰ ਜੀਰਕਪੁਰ ਸ੍ਰੀ ਪਵਨ ਕੁਮਾਰ ਸਮੇਤ ਹੋਰ ਸਿਵਲ ਅਤੇ ਪੁਲਿਸ ੍ਰਪ੍ਰਸਾਸ਼ਨ ਦੇ ਅਧਿਕਾਰੀ ਵੀ ਮੌਜੂਦ ਸਨ।
ਫੋਟੋ ਕੈਪਸ਼ਨ : ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ, ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਕੁਲਦੀਪ ਸਿੰਘ ਚਾਹਲ ਅਤੇ ਸੀਨੀਅਰ ਕਾਂਗਰਸੀ ਆਗੂ ਦੀਪਇੰਦਰ ਸਿੰਘ ਢਿੱਲੋ ਪੀਰ ਮੁਛੱਲਾ ਇੰਮਪੀਰੀਅਲ ਗਾਰਡਨ ਵਿਖੇ ਡਿੱਗੀ ਉਸਾਰੀ ਅਧੀਨ ਤਿੰਨ ਮੰਜਿਲਾ ਇਮਾਰਤ ਦਾ ਜਾਇਜ਼ਾ ਲੈਂਦੇ ਹੋਏ।