ਪਟਿਆਲਾ, 29 ਮਾਰਚ ,2018 :
ਜੀ ਐੱਸ ਪਨੂੰ
ਦੀ ਪਟਿਆਲਾ ਕੇਂਦਰੀ ਸਹਿਕਾਰੀ ਬੈਂਕ ਲਿਮਟਿਡ ਪਟਿਆਲਾ ਬੈਂਕ ਵਲੋਂ ਸਿੱਧੇ ਦਿੱਤੇ ਕਰਜ਼ੇ ਦੇ ਐਨ.ਪੀ.ਏ ਕਰਜ਼ਦਾਰਾ ਲਈ ਇੱਕ ਲਾਹੇਵੰਦ ਕਰਜਾ ਯੱਕਮੁਸ਼ਤ ਨਿਪਟਾਰਾ ਸਕੀਮਲਾਗੂ ਕੀਤੀ ਗਈ ਹੈ।
ਐਮ.ਡੀ. ਸ. ਰਣਜੀਤ ਸਿੰਘ ਨੇ ਸਹਿਕਾਰੀ ਬੈਂਕ ਦੇ ਐਨ.ਪੀ.ਏ. ਕਰਜ਼ਦਾਰਾਂ ਨੂੰ ਅਪੀਲ ਕਰਦਿਆਂ ਦੱਸਿਆ ਕਿ ਇਹ ਸਕੀਮ ਉਹਨਾਂ ਕਰਜ਼ਦਾਰਾ ਲਈ ਹੈ, ਜੋ ਮਿਤੀ 31 ਮਾਰਚ2014 ਜਾਂ ਉਸ ਤੋਂ ਪਹਿਲਾਂ ਐਨ.ਪੀ.ਏ ਹੋ ਗਏ ਸਨ। ਇਸ ਸਕੀਮ ਤਹਿਤ ਆਉਂਦੇ ਉਨਾਂ ਕਰਜ਼ਦਾਰਾਂ, ਜਿਹੜੇ ਕਰਜ਼ਦਾਰਾਂ ਦੀ ਮੌਤ ਹੋ ਚੁੱਕੀ ਹੈ, ਦੇ ਕਰਜਿਆਂ ਦਾ ਨਿਪਟਾਰਾਕਰਨ ਲਈ ਉਸਦੇ ਵਾਰਸਾਂ ਤੋਂ ਉਸਦੀ ਮੌਤ ਦੀ ਮਿਤੀ ਤੋਂ ਬਾਅਦ ਵਿਆਜ਼ ਨਹੀਂ ਲਿਆ ਜਾਵੇਗਾ। ਇਸੇ ਤਰਾਂ ਬਿਨਾ ਜਾਇਦਾਦ ਦੀ ਸਕਿਉਰਟੀ ਤੋਂ ਲਏ ਮੁਬਲਿਕ 5 ਲੱਖ ਰੁਪਏ ਤੱਕਦੇ ਕਰਜੇ 'ਤੇ ਐਨ.ਪੀ.ਏ ਦੀ ਮਿਤੀ ਤੋਂ 7 ਪ੍ਰਤੀਸ਼ਤ ਸਧਾਰਨ ਵਿਆਜ਼ ਲਿਆ ਜਾਵੇਗਾ ਅਤੇ ਜੇਕਰ ਰਕਮ 30 ਦਿਨਾਂ ਦੇ ਅੰਦਰ ਜਮਾਂ ਕਰਵਾ ਦਿੱਤੀ ਜਾਂਦੀ ਹੈ ਤਾਂ 6 ਪ੍ਰਤੀਸ਼ਤਸਧਾਰਨ ਵਿਆਜ਼ ਹੀ ਲਿਆ ਜਾਵੇਗਾ।
ਐਮ.ਡੀ. ਨੇ ਹੋਰ ਦੱਸਿਆ ਕਿ ਇਸ ਦੇ ਨਾਲ ਹੀ ਜੇਕਰ ਕਰਜ਼ਦਾਰ ਨੇ ਹੁਣ ਤੱਕ ਮੂਲ ਦੇ ਬਰਾਬਰ ਜਾ ਵੱਧ ਵਿਆਜ਼ ਦੇ ਦਿੱਤਾ ਹੈ ਤਾਂ ਐਨ.ਪੀ.ਏ ਦੀ ਮਿਤੀ ਤੋਂ ਹੋਰ ਵਿਆਜ਼ ਨਹੀਂਲਿਆ ਜਾਵੇਗਾ। ਇਸ ਸਕੀਮ ਤਹਿਤ ਜਾਇਦਾਦ ਵਿਰੁੱਧ ਲਏ ਮੁਬਲਿਕ 25 ਲੱਖ ਰੁਪਏ ਤੱਕ ਦੇ ਕਰਜ਼ੇ 'ਤੇ ਐਨ.ਪੀ.ਏ ਦੀ ਮਿਤੀ ਤੋਂ 8 ਪ੍ਰਤੀਸ਼ਤ ਸਧਾਰਨ ਵਿਆਜ਼ ਲਿਆ ਜਾਵੇਗਾਅਤੇ ਜੇਕਰ ਰਕਮ 30 ਦਿਨਾਂ ਦੇ ਅੰਦਰ ਜਮਾਂ ਕਰਵਾ ਦਿੱਤੀ ਜਾਂਦੀ ਹੈ ਤਾਂ 7 ਪ੍ਰਤੀਸ਼ਤ ਸਧਾਰਨ ਵਿਆਜ਼ ਹੀ ਲਿਆ ਜਾਵੇਗਾ।
ਐਮ.ਡੀ. ਨੇ ਦੱਸਿਆ ਕਿ ਸਕੀਮ ਦਾ ਲਾਭ ਲੈਣ ਲਈ ਸਮਝੌਤੇ ਦੀ 25 ਪ੍ਰਤੀਸ਼ਤ ਰਕਮ ਪਹਿਲਾ ਜਮਾਂ ਕਰਵਾਉਣੀ ਹੋਵੇਗੀ। ਇਸ ਤੋਂ ਬਿਨਾ ਇਸ ਸਕੀਮ ਤਹਿਤ ਜੇਕਰ ਰਕਮ45 ਦਿਨਾਂ ਵਿੱਚ ਅਦਾ ਕਰ ਦਿੱਤੀ ਜਾਂਦੀ ਹੈ ਤਾਂ ਹੋਰ ਕੋਈ ਵਿਆਜ਼ ਨਹੀ ਲਗਾਇਆ ਜਾਵੇਗਾ ਅਤੇ ਜੇਕਰ ਰਕਮ 45 ਦਿਨਾਂ ਤੋਂ ਬਾਅਦ ਅਤੇ 18 ਮਹੀਨੇ ਤੱਕ ਅਦਾ ਕੀਤੀ ਜਾਂਦੀ ਹੈਤਾਂ ਅਦਾਇਗੀ ਲਾਗੂ ਸਧਾਰਨ ਵਿਆਜ਼ ਸਮੇਤ ਲਈ ਜਾਵੇਗੀ। ਇਸ ਮੀਟਿੰਗ 'ਚ ਜਿਲਾ ਮੈਨੇਜਰ ਸ੍ਰੀ ਭਾਸਕਰ ਕਟਾਰੀਆ, ਸ੍ਰੀ ਰਾਜੇ ਸਿੰਗਲਾ, ਸ੍ਰੀ ਵਿਕਾਸ ਭੱਲਾ, ਸ. ਰਜਿੰਦਰ ਸਿੰਘਮਾਨ (ਸਾਰੇ ਸੀਨੀਅਰ ਮੈਨੇਜਰ), ਅਮਲਾ ਅਫ਼ਸਰ ਸ੍ਰੀ ਅਜਨੀਸ਼ ਕੁਮਾਰ ਅਤੇ ਮੈਨੇਜਰ ਸ. ਰਾਜਵੀਰ ਸਿੰਘ ਸ਼ਾਮਿਲ ਹੋਏ।