ਕੀਰਤਨ ਕਰਦਿਆਂ ਹਜ਼ੂਰੀ ਰਾਗੀ ਦੀ ਦਿਲ ਦੇ ਦੌਰੇ ਨਾਲ ਮੌਤ
ਚੋਵੇਸ਼ ਲਤਾਵਾ
ਅਨੰਦਪੁਰ ਸਾਹਿਬ , 26 ਮਾਰਚ , 2018 : ਅੱਜ ਇੱਥੇ ਹਜ਼ੂਰੀ ਰਾਗੀ ਭਾਈ ਅਮਰਜੀਤ ਸਿੰਘ ਝਾਂਸੀ ਉਸ ਵੇਲੇ ਅਕਾਲ ਚਲਾਣਾ ਕਰ ਗਏ ਜਦੋਂ ਉਹ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਗੁਰਬਾਣੀ ਦਾ ਕੀਰਤਨ ਕਰ ਰਹੇ ਸਨ . ਉਨ੍ਹਾਂ ਨੂੰ ਅਚਾਨਕ ਦਿਲ ਦਾ ਦੌਰਾ ਪਿਆ ਜੋ ਕਿ ਘਾਤਕ ਸਾਬਤ ਹੋਇਆ . ਉਨ੍ਹਾਂ ਦੀ ਉਮਰ 54 ਸਾਲ ਸੀ . ਉਹ ਆਪਣੇ ਪਿੱਛੇ ਪਤਨੀ , ਇੱਕ ਪੁੱਤਰ ਅਤੇ ਇੱਕ ਧੀ ਛੱਡ ਗਏ ਹਨ . ਉਹ ਪਿਛਲੇ 12 ਸਾਲ ਤੋਂ ਇੱਥੇ ਸੇਵਾ ਨਿਭਾ ਰਹੇ ਸਨ .
ਅੰਤਿਮ ਸਸਕਾਰ 27 ਮਾਰਚ ਨੂੰ ਅਨੰਦਪੁਰ ਸਾਹਿਬ ਵਿਚ ਹੀ ਕੀਤਾ ਜਾਵੇਗਾ .
ਐਨ ਮੌਕੇ ਦੀ ਲਾਈਵ ਵੀਡਿਓ ਦੇਖਣ ਲਈ ਹੇਠ ਲਿਖੇ ਲਿੰਕ ਤੇ ਕਲਿੱਕ ਕਰੋ :
https://www.facebook.com/baljit.balli.16/videos/10209673377706038/?t=1