← ਪਿਛੇ ਪਰਤੋ
ਔਕਲੈਂਡ 21 ਮਾਰਚ (ਹਰਜਿੰਦਰ ਸਿੰਘ ਬਸਿਆਲਾ)-ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਸ੍ਰੀ ਬਾਰਿਕ ਓਬਾਮਾ ਬੀਤੀ ਰਾਤ ਨਿਊਜ਼ੀਲੈਂਡ ਪਹੁੰਚ ਗਏ ਹਨ। ਅੱਜ ਉਨ੍ਹਾਂ ਨਾਰਥਲੈਂਡ ਦੇ 'ਕਾਉਰੀ ਕਲਿੱਫ' ਗੋਲਫ ਖੇਡ ਮੈਦਾਨ ਦੇ ਵਿਚ ਨਿਊਜ਼ੀਲੈਂਡ ਦੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਜੌਹਨ ਕੀ ਦੇ ਨਾਲ ਗੋਲਫ ਮੈਚ ਲਾਇਆ, ਪਰ ਉਹ ਇਹ ਮੈਚ ਹਾਰ ਗਏ। ਮੀਡੀਆ ਨੇ ਦੂਰੋਂ ਹੀ ਖੜ੍ਹ ਕੇ ਤਸਵੀਰਾਂ ਖਿੱਚੀਆਂ ਪਰ ਸ੍ਰੀ ਜੌਹਨ ਕੀ ਦੇ ਬੇਟੇ ਮੈਕਸ ਕੀ ਨੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ। ਅੱਜ ਤੜਕੇ ਉਹ ਇਕ ਪ੍ਰਾਈਵੇਟ ਜਹਾਜ ਦੇ ਵਿਚ ਇਥੇ ਪਹੁੰਚੇ ਸਨ ਅਤੇ ਸਿਟੀ ਸੋਫੀਟਿਲ ਹੋਟਲ ਆਕਲੈਂਡ ਵਿਖੇ ਰਾਤ ਰਹੇ। ਕੱਲ੍ਹ ਉਹ ਪ੍ਰਧਾਨ ਮੰਤਰੀ ਸੈਸਿੰਡਾ ਅਡਰਨ ਦੇ ਨਾਲ ਮੀਟਿੰਗ ਕਰਨਗੇ। ਇਸ ਤੋਂ ਇਲਾਵਾ ਇਕ ਰਾਤਰੀ ਭੋਜ ਦੇ ਵਿਚ ਉਹ ਆਏ ਮਹਿਮਾਨਾਂ ਨੂੰ ਵੀ ਸੰਬੋਧਨ ਕਰਨਗੇ।
Total Responses : 986