ਅੰਮ੍ਰਿਤਸਰ, 21 ਮਾਰਚ 2018:
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ੍ਰ: ਮਨਜੀਤ ਸਿੰਘ ਭੋਮਾ, ਫੈਡਰੇਸ਼ਨ ਦੇ ਮੁੱਖ ਸਲਾਹਕਾਰ ਸ੍ਰ: ਸਰਬਜੀਤ ਸਿੰਘ ਜੰਮੂ, ਸਲਾਹਕਾਰ ਸ੍ਰ: ਸਤਨਾਮ ਸਿੰਘ ਕੰਡਾ, ਸਕੱਤਰ ਜਰਨਲ ਐਡਵੋਕੇਟ ਸ੍ਰ: ਅਮਰਜੀਤ ਸਿੰਘ ਪਠਾਨਕੋਟ, ਮੀਤ ਪ੍ਰਧਾਨ ਸ੍ਰ: ਉਮਰਜੀਤ ਸਿੰਘ ਘੁੱਕੇਵਾਲੀ, ਜਨਰਲ ਸਕੱਤਰ ਸ੍ਰ: ਵਿਕਰਮਗੁਲਜਾਰ ਸਿੰਘ ਖੋਜਕੀਪੁਰ ਨੇ ਇੱਕ ਸਾਂਝੇ ਬਿਆਨ ਵਿਚ ਕਿਹਾ ਕਿ ਮੋਦੀ ਸਰਕਾਰ ਨੇ ਲੰਬੇ ਸਮੇਂ ਤੋਂ ਦੇਸ਼ ਦੀਆਂ ਵੱਖ-ਵੱਖ ਜੇਲ•ਾਂ ਵਿਚ ਆਪਣੀਆਂ ਸਜ਼ਾਵਾਂ ਨਾਲੋਂ ਵੱਧ ਸਜ਼ਾਵਾਂ ਭੁਗਤ ਚੁੱਕੇ ਸਿੱਖ ਨੌਜਵਾਨਾਂ ਨੂੰ ਰਿਹਾਅ ਕਰਨ ਦੀ ਬਜਾਏ ਇਨ•ਾਂ ਨੂੰ ਰਿਹਾਅ ਕਰਵਾਉਣ ਲਈ ਸੰਘਰਸ਼ ਲੜ ਰਹੇ ਭਾਈ ਗੁਰਬਖਸ਼ ਸਿੰਘ ਦੀ ਵੀ ਬਲੀ ਲੈ ਲਈ ਹੈ। ਉਨ•ਾਂ ਕਿਹਾ ਸਿੱਖ ਯੋਧੇ 20-20, 25-25 ਸਾਲ ਤੋਂ ਦੇਸ਼ ਦੀਆਂ ਵੱਖ-ਵੱਖ ਜੇਲ•ਾਂ ਵਿਚ ਬੰਦ ਹਨ, ਉਨਾਂ• ਨੂੰ ਕੇਂਦਰ ਸਰਕਾਰ ਰਿਹਾਅ ਕਿਉਂ ਨਹੀਂ ਕਰਦੀ। ਉਨ•ਾਂ ਭਾਈ ਗੁਰਬਖਸ਼ ਸਿੰਘ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਆਪਣੀ ਸ਼ਹਾਦਤ ਨਾਲ ਰਿਹਾਈਆਂ ਦੇ ਸੰਘਰਸ਼ ਨੂੰ ਸਿਖਰ 'ਤੇ ਪਹੁੰਚਾ ਗਏ ਹਨ। ਜਾਰੀ ਬਿਆਨ ਵਿਚ ਫੈਡਰੇਸ਼ਨ ਨੇਤਾਵਾਂ ਨੇ ਇਰਾਕ ਵਿਚ ਮਾਰੇ ਗਏ 39 ਪੰਜਾਬੀ ਤੇ ਭਾਰਤੀ ਨੌਜਵਾਨਾਂ ਦੀ ਮੌਤ 'ਤੇ ਡੂੰਘੇ ਅਫਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਸਾਰੇ ਕਾਂਡ ਨੂੰ ਲੁਕਾਉਣ ਤੇ ਲਮਕਾਉਣ ਲਈ ਦੇਸ਼ ਦੀ ਵਿਦੇਸ਼ ਮੰਤਰੀ ਸ੍ਰੀਮਤੀ ਸ਼ੁਸਮਾ ਸਵਰਾਜ ਮੁੱਖ ਦੋਸ਼ੀ ਹੈ, ਜਿਸ ਨੇ ਮੌਕੇ ਦੇ ਚਸ਼ਮਦੀਦ ਗਵਾਹ ਸ੍ਰੀ ਹਰਜੀਤ ਮਸੀਹ ਦੇ ਬਿਆਨ 'ਤੇ ਵੀ ਵਿਸ਼ਵਾਸ਼ ਨਹੀਂ ਕੀਤਾ ਸਗੋਂ ਉਲਟਾ ਉਸਨੂੰ ਝੂਠਾ ਕੇਸ ਪਾ ਕੇ ਜੇਲ• ਵਿਚ ਫਸਾ ਦਿੱਤਾ ਗਿਆ। ਉੁਨ•ਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਹੁਣ ਹਰਜੀਤ ਮਸੀਹ ਸਮੇਤ ਮ੍ਰਿਤਕ ਪਰਿਵਾਰਾਂ ਨੂੰ ਇੱਕ-ਇੱਕ ਕਰੌੜ ਰੁਪਏ ਦੇਣ ਦਾ ਐਲਾਨ ਕਰੇ ਅਤੇ ਪੰਜਾਬ ਸਰਕਾਰ ਵੀ ਮ੍ਰਿਤਕ ਪਰਿਵਾਰਾਂ ਦੇ ਮੁੜ ਵਸੇਬੇ ਲਈ 50-50 ਲੱਖ ਰੁਪਏ ਪ੍ਰਤੀ ਪਰਿਵਾਰ ਨੂੰ ਦੇਣ ਦਾ ਐਲਾਨ ਕਰੇ। ਬਿਆਨ ਦੇ ਅਖੀਰ ਵਿਚ ਫੈਡਰੇਸ਼ਨ ਨੇਤਾਵਾਂ ਨੇ ਕਰਨਾਟਕ ਸਰਕਾਰ ਵੱਲੋਂ ਲੰਗਾਇਤ ਧਰਮ ਨੂ ਵੱਖਰੇ ਧਰਮ ਵਜੋਂ ਮਾਨਤਾ ਦੇਣ ਦੇ ਫੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ ਪੰਜਾਬ ਦੀ ਅਸੈਬਲੀ ਵਿਚ ਅਤੇ ਕੇਂਦਰ ਸਰਕਾਰ ਨੂੰ ਲੋਕ ਸਭਾ ਵਿਚ ਸਿੱਖ ਧਰਮ ਨੂੰ ਵੱਖਰੇ ਧਰਮ ਵਜੋਂ ਮਾਨਤਾ ਦੇਣ ਦੇ ਮਤੇ ਪਾਸ ਕਰਨੇ ਚਾਹੀਦੇ ਹਨ। ਇਸ ਨਾਲ ਦੇਸ਼ ਦੀ ਏਕਤਾ ਤੇ ਅਖੰਡਤਾ ਹੋਰ ਮਜਬੂਤ ਹੋਵੇਗੀ।