← ਪਿਛੇ ਪਰਤੋ
ਐੱਸ.ਏ.ਐੱਸ. ਨਗਰ 21 ਮਾਰਚ 2018:
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬੁਲਾਰੇ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਬਾਰ੍ਹਵੀਂ ਸ੍ਰੇਣੀ ਦੀਆਂ ਸਲਾਨਾ ਪਰੀਖਿਆਵਾਂ ਵਿੱਚ ਹੋਮ ਸਾਇੰਸ ਵਿਸ਼ੇ ਦੀ ਪਰੀਖਿਆ ਸਮੁੱਚੇ ਪੰਜਾਬ 'ਚ ਸੁਚਾਰੂ ਪ੍ਰਬੰਧਾਂ ਅਧੀਨ ਮੁਕੰਮਲ ਹੋ ਗਈ| ਬੁਲਾਰੇ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁੱਲ 483 ਪਰੀਖਿਆ ਕੇਂਦਰਾਂ 'ਚ 6459 ਰੈਗੂਲਰ ਅਤੇ 7483 ਓਪਨ ਸਕੂਲ ਦੇ ਪਰੀਖਿਆਰਥੀਆਂ ਲਈ ਹੋਮ ਸਾਇੰਸ ਵਿਸ਼ੇ ਦੀ ਪਰੀਖਿਆ ਦੇਣ ਲਈ ਬੋਰਡ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਗਏ ਸਨ| ਅੱਜ ਦੀ ਪਰੀਖਿਆ ਦੌਰਾਨ ਕਿਸੇ ਵੀ ਜ਼ਿਲ੍ਹੇ 'ਚ ਕੋਈ ਨਕਲ ਦਾ ਕੇਸ ਸਾਹਮਣੇ ਨਹੀਂ ਆਇਆ|
Total Responses : 939