ਤਰਨ ਤਾਰਨ, 13 ਮਾਰਚ, 2018
ਪੰਜਾਬ ਕਾਂਗਰਸ ਸਰਕਾਰ ਅਤੇ ਕਾਂਗਰਸੀ ਵਰਕਰਾਂ ਸਮੇਤ ਕਾਨੂੰਨ ਅਵਸਥਾਂ ਨੂੰ ਆਪਣੇ ਹੱਥਾਂ ਵਿਚ ਲੈ ਚੁਕੇ ਹਨ। ਇਸਦੀ ਤਾਜਾ ਮਿਸਾਲ ਉਸ ਸਮੇਂ ਵੇਖਣ ਵਿਚ ਆਈ ਜਦ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਖਡੂਰ ਸਾਹਿਬ ਤੋ ਸਾਬਕਾ ਵਿਧਾਇਕ ਸ੍ਰ ਰਵਿੰਦਰ ਸਿੰਘ ਬ੍ਰਹਮਪੂਰਾ ਤਰਨ ਤਾਰਨ ਦੇ ਪਿੰਡ ਮਾਣੋਚਾਹਲ ਵਿਖੇ ਖੁਦ ਪਹੁੰਚ ਕੇ ਗੁਰਦੁਆਰਾ ਸਾਹਿਬ '' ਰਾਮ ਯੋਗੀ ਪੀਰ'' ਕਾਂਗਰਸ ਦੀ ਸ਼ਹਿ ਉਤੇ ਕਾਂਗਰਸੀ 30-35 ਗੁੰਡਿਆਂ ਨੇ ਅੱਧੀ ਰਾਤ ਦੇ 1:00 ਵਜੇ ਦੇ ਕਰੀਬ ਗੈਰ ਕਾਨੂੰਨੀ ਅਤੇ ਜੋਰਾਜਬਰੀ ਢੰਗ ਨਾਲ ਕਬਜਾ ਕਰ ਲਿਆ ਅਤੇ ਦੂਜੀ ਧਿਰ ਵੱਲੋ ਇਸ ਦੀ ਰੋਕਣ ਦੀ ਕੋਸ਼ਿਸ਼ ਕਰਨ ਤੇ ਆਪਣੇ ਖਤਰਨਾਕ ਹਥਿਆਰਾਂ ਤੋਂ ਗੋਲੀਆਂ ਚਲਾਇਆਂ ਅਤੇ ਇਸ ਗੋਲਬਾਰੀ ਵਿਚ 6-7 ਵਿਅਕਤੀ ਬੂਰੀ ਤਰ੍ਹਾਂ ਗੋਲੀਆਂ ਲਗਣ ਨਾਲ ਜਖਮੀ ਹੋ ਗਏ ਜਿਨ੍ਹਾਂ ਨੂੰ ਤਰਨ ਤਾਰਨ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਅਤੇ ਇਸ ਘਟਨਾਂ ਵਿਚ ਇਕ ਗੰਭੀਰ ਜਖਮੀ ਹੋਏ ਵਿਅਕਤੀ ਨੂੰ ਅੰਮ੍ਰਿਤਸਰ ਵਿਖੇ ਇਕ ਨਿੱਜੀ ਹਸਪਤਾਲ ਵਿਚ ਭੇਜ ਦਿੱਤਾ ਗਿਆ, ਅਜਿਹੀ ਘਟਨਾਂ ਕਰਕੇ ਕਾਂਗਰਸੀ ਗੁੰਡਿਆਂ ਨੇ ਇਹ ਸਾਬਤ ਕਰ ਦਿੱਤਾ ਹੈ ਪੰਜਾਬ ਵਿਚ ਕਾਨੂੰਨ ਨਾਂ ਦੀ ਕੋਈ ਚੀਜ ਨਹੀ ਹੈ ਅਤੇ ਅੰਨਾਂ ਕਾਨੂੰਨ, ਬੋਲਾ ਪ੍ਰਸ਼ਾਸ਼ਨ, ਝੂਠੇ ਸਰਕਾਰੀ ਸਾਰੇ ਅਸ਼ਵਾਸਨ ।
ਇਹ ਗੋਲੀਬਾਰੀ ਦੀ ਘਟਨਾਂ ਲਗਾਤਾਰ 4 ਘੰਟੇ ਚਲਦੀ ਰਹੀ ਪਰ ਕੋਈ ਵੀ ਪੁਲਿਸ ਮੁਲਾਜਿਮ/ਅਧਿਕਾਰੀ ਮੌਕੇ ਤੇ ਨਹੀ ਪੁਹੁੰਚਆਿ ਜਿਸ ਤੋ ਸਾਫ ਲਗਦਾ ਕਿ ਪੰਜਾਬ ਰਾਜ ਵਿਚ ਕਾਨੂੰਨ ਵਿਵਸਥਾਂ ਦੀ ਦਮ ਟੁੱਟ ਚੁੱਕਾ ਹੈ ਅਤੇ ਸੁਰਖਿਆ ਆਮ ਜਨਤਾ ਨਹੀ ਮਿਲ ਸਕਦੀ। ਇਹ ਸਾਰੀ ਵਰਦਾਤ ਤੋ ਇਹ ਸਪੱਸ਼ਟ ਹੁੰਦਾ ਹੈ ਕਿ ਦੋਸ਼ੀਆਂ ਨੂੰ ਸਥਾਨਕ ਪੁਲਿਸ ਅਤੇ ਪ੍ਰਸ਼ਾਸਨ ਵੱਲੋ ਪੂਰੀ ਹਿਮਾਇਤ ਹਾਸਿਲ ਹੈ ਜਦ ਸ੍ਰ ਰਵਿੰਦਰ ਸਿੰਘ ਬ੍ਰਹਮਪੂਰਾ ਸਾਬਕਾ ਐਮ.ਐਲ.ਏ. ਮੌਕੇ ਤੇ ਪਹੁੰਚੇ ਤਾਂ ਐਸ.ਐਸ.ਪੀ. ਤਰਨ ਤਾਰਨ ਸ੍ਰ ਦਰਸ਼ਨ ਸਿੰਘ ਨਾਲ ਮੌਕੇ ਉਤੇ ਪੁੱਜੇ ਜਿਨਾਂ ਨੂੰ ਉਥੇ ਦੇ ਲੋਕਾਂ ਅਤੇ ਸ੍ਰ ਰਵਿੰਦਰ ਸਿੰਘ ਬ੍ਰਹਮਪੂਰਾ ਨੂੰ ਇਹ ਯਕੀਨ ਦਵਾਇਆ ਕਿ ਦੋਸ਼ੀ ਪਾਏ ਜਾਣ ਵਾਲੇ ਬਖਸ਼ੇ ਨਹੀ ਜਾਣਗੇ ਅਤੇ ਉਨਾਂ ਵਿਰੁੱਧ ਬਣਦੀ ਕਾਰਵਾਈ ਜਰੂਰ ਕੀਤੀ ਜਾਵੇਗੀ।
ਇਥੇ ਇਹ ਵੀ ਦਸਣਯੋਗ ਹੈ ਕਿ 30-35 ਕਾਂਗਰਸੀ ਗੁੰਡਿਆਂ ਵੱਲੋ ਰਵਿਸ਼ੇਰ ਸਿੰਘ, ਅਕਾਲੀ ਵਰਕਰ ਦੇ ਘਰ ਨੂੰ ਘੇਰਾ ਪਾ ਕੇ ਅੰਧਾਧੁੰਦ ਗੋਲੀਆਂ ਚਲਾਇਆ ਪਰ ਰਵਿਸ਼ੇਰ ਸਿੰਘ ਅਤੇ ਉਸਦੇ ਪਰਿਵਾਰਿਕ ਮੈਂਬਰਾਂ ਨੇ ਲੁਕ ਕੇ ਆਪਣੀ ਜਾਣ ਬਚਾਈ ਅਤੇ ਉਸ ਨੇ ਪੁਲਿਸ ਨੂੰ 181 ਨੰਬਰ ਤੇ ਸੂਚਿਤ ਕੀਤਾ ਪਰ ਕੋਈ ਪੁਲਿਸ ਅਧਿਕਾਰੀ/ਕਰਮਚਾਰੀ ਨਹੀ ਆਇਆ, ਕਾਫੀ ਸਮੇਂ ਬਾਅਦ ਐਸ.ਪੀ. ਤਿਲਕ ਰਾਜ ਮੌਕੇ ਤੇ ਪਹੁੰਚੇ ਜਿਨਾਂ ਨੇ ਰਵਿਸ਼ੇਰ ਗਿਲ ਦੇ ਮਕਾਨ ਦੇ ਚਾਰੇ ਪਾਸੇ ਗੋਲੀਆਂ ਵਜੱਣ ਦੇ ਨਿਸ਼ਾਨਾਂ ਨੂੰ ਵੇਖਿਆ ਅਤੇ 30-35 ਚਲਿਆਂ ਹੋਇਆ ਗੋਲੀਆ ਦੇ ਹੋਲ ਇਕੱਠੇ ਕੀਤੇ ਪਰ ਪੁਲਿਸ ਨੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਦੀ ਬਜਾਏ ਰਵਿਸ਼ੇਰ ਸਿੰਘ ਅਤੇ ਉਸਦੇ ਪਰਿਵਾਰਕ ਮੈਂਬਰਾਂ ਵਿਰੁੱਧ ਪਰਚਾ ਦਰਜ ਕਰ ਦਿੱਤਾ।
ਮੈਂਬਰ ਪਾਰਲੀਮੈਂਟ ਜਥੇਦਾਰ ਰਣਜੀਤ ਸਿੰਘ ਬ੍ਰਹਮਪੂਰਾ ਨੇ ਇਸ ਸਬੰਧ ਵਿਚ ਡੀ.ਜੀ.ਪੀ. ਪੰਜਾਬ ਸੁਰੇਸ਼ ਅਰੋੜਾ, ਐਸ.ਐਸ.ਪੀ. ਤਰਨ ਤਾਰਨ ਦਰਸ਼ਨ ਸਿੰਘ ਮਾਨ, ਡੀ.ਸੀ. ਤਰਨ ਤਾਰਨ ਪਰਦੀਪ ਸਬਰਵਾਲ ਆਦਿ ਨਾਲ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਲਈ ਆਖਿਆ ਅਤੇ ਰਵਿਸ਼ੇਰ ਸਿੰਘ ਨੂੰ ਪੂਰਾ ਪੂਰਾ ਇਨਸਾਫ ਅਤੇ ਸੁਰਖਿਆਂ ਦੇਣ ਲਈ ਕਿਹਾ ਪਰ ਬੜੇ ਅਫਸੋਸ ਅਤੇ ਦੁੱਖ ਨਾਲ ਇਹ ਕਿਹਾ ਜਾਂਦਾ ਹੈ ਪੁਲਿਸ ਅਤੇ ਪ੍ਰਸ਼ਾਸਨ ਵੱਲੋ ਨਾਂ ਤਾ ਕੋਈ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਗਈ ਹੈ ਅਤੇ ਨਾ ਰਵਿਸ਼ੇਰ ਸਿੰਘ ਸੁਰੱਖਿਆ ਦਾ ਵਿਸ਼ਵਾਸ ਦਵਾਇਆ ਗਿਆ ਹੈ ਉਲਟਾ ਕਾਂਗਰਸ ਸਰਕਾਰ ਦੇ ਕਹਿਣ ਤੇ ਰਵਿਸ਼ੇਰ ਸਿੰਘ ਅਤੇ ਉਸਦੇ ਪਰਿਵਾਰਕ ਮੈਂਬਰਾਂ ਵਿਰੁੱਧ ਐਫ.ਆਈ.ਆਰ ਦਰਜ ਕਰ ਦਿੱਤੀ ਗਈ ਹੈ ਜੋ ਕਿ ਸਰਾਸਰ ਧੱਕੇਸ਼ਾਹੀ ਅਤੇ ਕਾਂਗਰਸ ਸਰਕਾਰ ਦੀ ਪੰਜਾਬ ਵਿਚ ਪੂਰੀ ਤਰਾਂ ਫੇਲ ਹੋ ਜਾਣ ਦੀ ਤਸਵੀਰ ਦੱਸਦੀ ਹੈ।