ਪਰਨੀਤ ਕੌਰ ਬਹਾਦਰਗੜ ਵਿਖੇ ਸਨੌਰ ਹਲਕੇ ਦੇ 152 ਪਿੰਡਾਂ ਨੂੰ ਚੈਕ ਵੰਡਣ ਦੇ ਕਰਵਾਏ ਸਮਾਰੋਹ ਸਮੇ
ਜੀ ਐੱਸ ਪੰਨੂ
ਬਹਾਦਰਗੜ/ਸਨੌਰ/ਪਟਿਆਲਾ, 27 ਫਰਵਰੀ 2018 :
ਸਨੌਰ ਦੇ 152 ਪਿੰਡਾਂ ਦੇ ਵਿਕਾਸ ਕਾਰਜਾਂ ਲਈ 6.5 ਕਰੋੜ ਰੁਪਏ ਚੈਕ ਤਕਸੀਮ ਕਰਦੇ ਸਮੇ ਬਹਾਦਰਗੜ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਪਰਨੀਤ ਕੌਰ ਨੇ ਵਿਸ਼ਵਾਸ਼ ਦੁਆਇਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਸੂਬੇ ਦੇ ਕਿਸਾਨਾਂ ਦੇ ਖੇਤੀਬਾੜੀ ਟਿਊਬਵੈਲਾਂ 'ਤੇ ਬਿਜਲੀ ਦੇ ਬਿਲਨਹੀਂ ਲਾਵੇਗੀ। ਮੋਟਰਾਂ ਦੀ ਬਿਜਲੀ ਦੇ ਬਿਲਾਂ ਬਾਰੇ ਪਿਛਲੇ 10 ਸਾਲ ਝੂਠ ਬੋਲ ਕੇ ਰਾਜ ਕਰਨ ਵਾਲੇ ਅਕਾਲੀ ਦਲ-ਭਾਜਪਾ ਗਠਜੋੜ ਦੇ ਆਗੂਆਂ ਨੇ ਲੋਕ ਸਭਾ ਚੋਣਾਂ ਦੇਸਨਮੁੱਖ ਹੁਣ ਮੁੜ ਤੋਂ ਝੂਠ ਬੋਲਕੇ ਲੋਕਾਂ ਨੂੰ ਗੁੰਮਰਾਹ ਕਰਨਾ ਸ਼ੁਰੂ ਕਰ ਦਿੱਤਾ ਹੈ। ਜਦੋਂਕਿ ਸਚਾਈ ਇਹ ਹੈ ਕਿ ਦਿਨੋਂ-ਦਿਨ ਡੂੰਘੇ ਹੁੰਦੇ ਜਾ ਰਹੇ ਪੰਜਾਬ ਦੀ ਧਰਤੀ ਹੇਠਲੇਪਾਣੀ ਨੂੰ ਬਚਾਉਣ ਲਈ ਕੌਮੀ ਗਰੀਨ ਟ੍ਰਿਬਿਊਨਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮੋਟਰਾਂ ਦੇ ਪਾਣੀ ਨੂੰ ਮੋਨੀਟਰ ਕਰਨ ਲਈ ਇਹ ਮੀਟਰ ਲਾਏ ਜਾ ਰਹੇ ਹਨ।
ਸਾਬਕਾ ਮੰਤਰੀ ਨੇ ਕਿਹਾ ਕਿ ਕੈਪਟਨ ਸਰਕਾਰ 'ਚ ਨੀਂਹ ਪੱਥਰ ਨਹੀਂ ਰੱਖੇ ਜਾਂਦੇ ਬਲਕਿ ਕੰਮ ਕਰਕੇ ਲੋਕਾਂ 'ਚ ਜਾਇਆ ਜਾਂਦਾ ਹੈ ਜਦੋਂਕਿ 10 ਸਾਲ ਨੀਂਹ ਪੱਥਰ ਰੱਖਣਵਾਲਿਆਂ ਨੇ ਪੰਜਾਬ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ। ਪੰਜਾਬ ਸਰਕਾਰ ਨੇ ਹਲਕਾ ਸਨੌਰ ਦੀਆਂ 327 ਕਿਲੋਮੀਟਰ ਲੰਮੀਆਂ 122 ਸੜਕਾਂ ਦੀ ਮੁਰੰਮਤ ਲਈ 42 ਕਰੋੜਰੁਪਏ ਪ੍ਰਵਾਨ ਕੀਤੇ ਹਨ। ਇਸ ਤੋਂ ਬਿਨਾ ਪਿੰਡ ਮੰਡੌਲੀ ਵਿਖੇ 241 ਕਰੋੜ ਰੁਪਏ ਦੀ ਲਾਗਤ ਵਾਲੇ ਨਹਿਰੀ ਪਾਣੀ ਦੇ ਪ੍ਰਾਜੈਕਟ ਤੋਂ ਹਲਕਾ ਸਨੌਰ ਦੇ 55 ਪਿੰਡਾਂ ਨੂੰ ਲਾਭਪੁੱਜੇਗਾ।
ਹੈਰੀ ਮਾਨ ਮੁਤਾਬਿਕ ਹਲਕੇ 'ਚ 20 ਕਰੋੜ ਰੁਪਏ ਵਿਕਾਸ ਕਾਰਜ ਸ਼ੁਰੂ ਹੋ ਚੁੱਕੇ ਹਨ ਤੇ ਜੌੜੀਆਂ ਸੜਕਾਂ ਦਾ ਕੰਮ ਪਹਿਲੀ ਮਾਰਚ ਤੋਂ ਸ਼ੁਰੂ ਹੋ ਜਾਵੇਗਾ, ਰਾਜਪੁਰਾ-ਸਰਹਿੰਦ ਰੋਡ ਬਾਈਪਾਸ ਦਾ ਵੀ ਪੌਣੇ ਚਾਰ ਕਰੋੜ ਰੁਪਏ ਦਾ ਕੰਮ ਸ਼ੁਰੂ ਹੋ ਰਿਹਾ ਹੈ ਅਤੇ ਫੋਕਲ ਪੁਆਇੰਟ ਪਟਿਆਲਾ ਦਾ ਕੰਮ ਵੀ 5 ਕਰੋੜ ਰੁਪਏ ਦੀ ਲਾਗਤ ਨਾਲ ਸ਼ੁਰੂਹੋ ਚੁੱਕਾ ਹੈ। 6 ਕਰੋੜ ਰੁਪਏ ਨਾਲ ਸਨੌਰ ਹਲਕੇ ਦੇ ਪਿੰਡਾਂ 'ਚ ਵਿਕਾਸ ਅਤੇ ਹਲਕੇ ਦੇ ਰਜਬਾਹਿਆਂ ਦੀ ਪਿਛਲੇ 40 ਸਾਲਾਂ ਤੋਂ ਰੁਕੀ ਹੋਈ ਮੁਰੰਮਤ ਲਈ ਵੀ 82ਕਰੋੜ ਰੁਪਏ ਦੀ ਤਜਵੀਜ ਹੈ ਤੇ ਹਲਕੇ 'ਚ 11 ਨਵੀਆਂ ਪੰਚਾਇਤਾਂ ਬਣ ਰਹੀਆਂ ਹਨ।
ਸਨੋਰ ਤੇ ਕਰੋੜਾਂ ਦੀ ਵੰਡ ਤੋਂ ਸਾਫ ਹੈ ਕਿ ਸ਼੍ਰੀ ਮਤੀ ਪ੍ਰਨੀਤ ਕੌਰ ਨੇ ਚੋਣਾਂ ਦਾ ਬਿਗਲ ਅਕਾਲੀ ਦੱਲ ਦੇ ਜਿੱਤੇ ਹੋਵੇ ਇਲਾਕੇ ਤੋਂ ਵਜਾਉਣਾ ਸ਼ੁਰੂ ਕਰ ਦਿੱਤਾ ਹੈ ਚਾਹੇ ਸ੍ਰੀਮਤੀ ਪ੍ਰਨੀਤ ਕੌਰ ਨੂੰ 2019 ਚ ਹੋਣਵਾਲੀ ਲੋਕ ਸਭਾ ਚੋਣ ਦੀ ਟਿੱਕਟ ਦੀ ਅਨੋਸਮੇਂਟ ਬ੍ਰਹਮ ਮਹਿੰਦਰਾ ਨੇ ਮੇਅਰ ਦੀ ਚੋਣ ਵਾਲੇ ਦਿਨ ਕਰ ਦਿੱਤੀ ਸੀ ਪਰ ਅੱਜ ਤੋਂ ਚੋਣ ਪ੍ਰਚਾਰ ਸ਼ੁਰੂ ਹੋ ਗਿਆ ਹੈ। ਸਨੌਰ ਤੋਂ ਇੱਕਲੇ ਹਰਿੰਦਰ ਪਾਲ ਚੰਦੁ ਮਾਜਰਾ ਅਕਾਲੀ ਦੱਲ ਬਾਦਲ ਦੀ ਟਿਕਟ ਤੇ ਓਦੋ ਜਿੱਤੇ ਜਦੋ ਕਿ ਲੋਕਾਂ ਨੇ ਕਾਗਰਸ ਨੂੰ ਪੰਜਾਬ ਵਿਚ ਇਕ ਤਰਫਾ ਵੋਟਾਂ ਪਾਈਆ ਸਨ ਤੇ ਸਨੌਰ ਵਿਚ ਤਿੰਨ ਧਿਰਾਂ ਆਪ, ਕਾਗਰਸ ਅਤੇ ਅਕਾਲੀ ਦਲ ਬਾਦਲ ਵਿਚ ਸਿਰ ਮੌੜ ਦੀ ਬਾਜੀ ਸੀ। ਇਥੇ ਇਹ ਵੀ ਸਾਫ ਹੁੰਦਾ ਹੈ ਕਾਗਰਸ ਇਸ ਇਲਾਕੇ ਨੂੰ ਲਾਲ ਸਿੰਘ ਦੇ ਪਰੇ ਹੋਣ ਕਰਕੇ ਮੁੜ ਤੋਂ ਅਥਿਆਣਾ ਚਾਓਂਦੀ ਹੈ।