ਜੀ ਐੱਸ ਪੰਨੂ
ਪਟਿਆਲਾ, 25 ਫਰਵਰੀ 2018 :
ਸਿਖਿਆ ਕੇਵਲ ਸਰਟੀਫਿਕੇਟ ਦੇਣ ਵਾਲੀ ਨਹੀਂ ਹੋਣੀ ਚਾਹੀਦੀ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪੜਨ ਵਾਲੇ ਵਿਦਿਆਰਥੀਆਂ ਦਾ ਹੁਨਰਮੰਦ ਹੋਣਾ ਵੀ ਜਰੂਰੀ ਹੈ ਤਾਂ ਜੋ ਉਹ ਪਾਸ ਹੋਣ ਤੋਂ ਬਾਅਦ ਜਾਂ ਆਪਣੇ ਕੋਰਸ ਦੇ ਅਖੀਰੀ ਸਾਲ ਵਿੱਚ ਇੰਡਸਟਰੀ ਵਿੱਚ ਵਧੀਆ ਪਲੇਸਮੈਂਟ ਪਾਸ ਸਕਣ ਸੋ ਪੰਜਾਬ ਵਿੱਚ ਵੱਖ-ਵੱਖ ਆਈ.ਟੀ.ਆਈ., ਪੋਲੋਟੈਨਿਕ ਅਤੇ ਇੰਜਨੀਅਰਿੰਗ ਕਾਲਜਾਂ ਵਿੱਚ ਦਿੱਤੀ ਜਾ ਰਹੀ ਤਕਨੀਕੀ ਸਿਖਿਆ ਨੂੰ ਵਧੀਆ ਰੋਜ਼ਗਾਰ ਦੇਣ ਵਾਲੀ ਬਣਾਉਣ ਲਈ ਰਾਜ ਸਰਕਾਰ ਸਿਖਿਆ ਵਿੱਚ ਸੁਧਾਰ ਲਿਆ ਰਹੀ ਹੈ। ਰਾਜ 'ਚ ਤਕਨੀਕੀ ਸਿਖਿਆ ਨੂੰ ਇੰਡਸਟਰੀ ਦੇ ਮੁਤਾਬਕ ਬਣਾਉਣ ਲਈ ਸਲੇਬਸ ਵਿੱਚ ਬਦਲਾਵ ਵੀ ਕੀਤੇ ਜਾਣਗੇ। ਰਾਜ ਸਰਕਾਰ ਤਕਨੀਕੀ ਸਿਖਿਆ ਦੇ ਖੇਤਰ ਵਿੱਚ ਵੱਡਾ ਸੁਧਾਰ ਕਰਨ ਦੀ ਤਿਆਰੀ ਕਰ ਚੁੱਕੀ ਹੈ ਅਤੇ ਇਹ ਜਲਦੀ ਹੀ ਲਾਗੂ ਕੀਤੇ ਜਾਣਗੇ। ਇਹ ਸਾਰੇ ਬਦਲਾਵ ਮੌਜੂਦਾ ਅਤੇ ਭਵਿੱਖ ਦੀ ਇੰਡਸਟਰੀ ਦੀ ਮੰਗ ਨੂੰ ਧਿਆਨ ਵਿੱਚ ਰੱਖ ਕੇ ਕੀਤੇ ਜਾਣਗੇ।
ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਚਿੱਤਕਾਰਾ ਯੂਨੀਵਰਸਿਟੀ ਵਿਖੇ ਆਯੋਜਿਤ ਕੀਤੇ ਗਏ ਦੂਜੇ ਰੋਜ਼ਗਾਰ ਮੇਲੇ ਵਿੱਚ ਕਿਹਾ ਕਿ ਵਿਦਿਆਰਥੀਆਂ ਨੂੰ ਆਪਣਾ ਵੱਡਾ ਟੀਚਾ ਮਿਥਣਾ ਚਾਹੀਦਾ ਹੈ ਅਤੇ ਉਸ ਟੀਚੇ ਨੂੰ ਧਿਆਨ ਵਿੱਚ ਰੱਖ ਕੇ ਸਾਲ ਮਹੀਨੇ ਅਤੇ ਦਿਨਾਂ ਦੇ ਅਨੁਸਾਰ ਅਣਥਿਕ ਮਿਹਨਤ ਕਰਨੀ ਚਾਹੀਦੀ ਹੈ ਤਾਂ ਜੋ ਮਨਪਸੰਦ ਟੀਚੇ ਨੂੰ ਪਾਪ੍ਰਤ ਕੀਤਾ ਜਾ ਸਕੇ। ਦੂਜਾ ਰਾਜ ਪੱਧਰੀ ਰੋਜ਼ਗਾਰ ਮੇਲਾ ਪੰਜਾਬ ਭਰ ਵਿੱਚ 50 ਸੰਸਥਾਵਾਂ ਵਿੱਚ ਚੱਲ ਰਿਹਾ ਹੈ। ਇਸ ਮੇਲੇ 'ਚ ਕੌਮੀ ਅਤੇ ਕੌਮਾਤਰੀ ਪੱਧਰ ਦੀਆਂ 1700 ਕੰਪਨੀਆਂ ਭਾਗ ਲੈ ਰਹੀਆਂ ਹਨ ਅਤੇ ਹੁਣ ਤੱਕ ਕਰੀਬ 47 ਹਜਾਰ ਨੌਕਰੀਆਂ ਦੀ ਮੰਗ ਇਹਨਾਂ ਕੰਪਨੀਆਂ ਵੱਲੋਂ ਰਾਜ ਸਰਕਾਰ ਦੇ ਪੋਰਟਲ 'ਤੇ ਦਰਜ਼ ਕੀਤੀ ਜਾ ਚੁੱਕੀ ਹੈ।
ਚੰਨੀ ਨੇ ਦੱਸਿਆ ਕਿ ਇਹ ਮੇਲਾ 200 ਦਿਨ ਚੱਲੇਗਾ ਪਰ ਇਹ ਸਿਲਸਿਲਾ ਕਦੀ ਖਤਮ ਨਹੀਂ ਹੋਣ ਵਾਲਾ ਇਸ ਤੋਂ ਬਾਅਦ ਵੀ ਹੋਰ ਵਧੀਆ ਤਰੀਕੇ ਨਾਲ ਨੌਜਵਾਨਾ ਨੂੰ ਨੌਕਰੀਆਂ ਦੇਣ ਦਾ ਕੰਮ ਜਾਰੀ ਰਹੇਗਾ। ਸਰਕਾਰ 4 ਲੱਖ 70 ਹਜਾਰ ਨੌਜਵਾਨਾਂ ਦਾ ਡਾਟਾ ਇੱਕਤਰ ਕਰ ਚੁੱਕੀ ਹੈ ਅਤੇ ਇਹਨਾਂ ਦੀ ਯੋਗਤਾ ਦੇ ਮੁਤਾਬਕ ਕੰਪਨੀਆਂ ਨੂੰ ਸੱਦ ਕੇ ਰੋਜ਼ਗਾਰ ਦਿੱਤਾ ਜਾਵੇਗਾ।ਜਿਹੜੇ ਨੌਜਵਾਨ ਆਪਣਾ ਕੰਮ ਖੁਦ ਸ਼ੁਰੂ ਕਰਨਾ ਚਾਹੁੰਦੇ ਹਨ ਰਾਜ ਸਰਕਾਰ ਦੇ ਐਲਾਨ ਦੇ ਮੁਤਾਬਕ ਕੰਮ ਕਰਦਿਆਂ ਹੋਇਆ ਘਰ-ਘਰ ਰੋਜ਼ਗਾਰ ਮੁਹਿੰਮ ਦੇ ਤਹਿਤ ਆਪਣਾ ਰੋਜ਼ਗਾਰ ਲਾਉਣ ਵਾਲਿਆਂ ਨੂੰ ਸਰਕਾਰ ਹੁਨਰਮੰਦ ਬਣਾਏਗੀ ਅਤੇ ਸਵੈ ਰੋਜ਼ਗਾਰ ਸ਼ੁਰੂ ਕਰਨ ਲਈ ਲੋਨ ਵੀ ਦਵਾਏਗੀ।ਇਸਤੋਂ ਪਹਿਲਾ ਪਟਿਆਲਾ ਆਈ ਟੀ ਆਈ ਪਟਿਆਲਾ ਵਿਖੇ ਪੱਤਰਕਾਰਾਂ ਦੇ ਸਵਾਲ ਤੇ ਕਿਹਾ ਕਿ ਤਕਨੀਕੀ ਅਦਾਰੇ ਪਈਆਂ ਅਸਾਮੀਆਂ ਭਰ ਦਿੱਤੀਆਂ ਜਾਣਗੀਆਂ ,ਪੱਛੜੀ ਸ੍ਰੇਣੀ ਦੇ ਵਜੀਫੇ ਬਾਰੇ ਕਿਹਾ ਕਿ ਪਿਛਲੀ ਸਰਕਾਰ ਨੇ ਇਸ ਵਿਚ ਬਹੁਤ ਘੱਪਲਾ ਕੀਤਾ ਹੈ ਉਸ ਦੀ ਜਾਂਚ ਦੋ ਮਹੀਨੇ ਵਿਚ ਖ਼ਤਮ ਹੋ ਜਾਵੇਗੀ ਤੇ ਫੇਰ ਵਜੀਫੇ ਦੀ ਰਕਮ ਦੇ ਦਿਤੀ ਜਾਵੇਗੀ। ਪਰ ਇਥੇ ਇਹ ਪਤਾ ਲਗਾ ਕੇ ਪੰਜਾਬ ਸਰਕਾਰ ਨੇ 60 ਕਰੋੜ ਤੋਂ ਕੁਝ ਵੱਧ ਰਕਮ ਭਰਨੀ ਸੀ ਤੇ ਸੈਂਟਰ ਤੋਂ ਬਾਕੀ ਬਣਦੀ ਰਕਮ ਮਿਲਣੀ ਸੀ ਜੋ ਪੰਜਾਬ ਸਰਕਾਰ ਨੇ ਨਹੀਂ ਭਰੀ ,ਜਾਣਕਾਰੀ ਇਹ ਵੀ ਮਿਲੀ ਹੈ ਕਿ ਬੀ ਸੀ ਕੋਟੇ ਦੀ 20 ਕਰੋੜ ਦੀ ਰਕਮ ਸਰਕਾਰ ਕੋਲ ਪਈ ਹੈ ਜੋ ਨਹੀਂ ਵਰਤੀ ਗਈ ਜੇ ਨਾ ਵਰਤੀ ਗਈ ਤਾ ਉਹ 30 ਮਾਰਚ ਨੂੰ ਖ਼ਤਮ ਹੋ ਜਾਵੇਗੀ। ਇਸ ਤੋਂ ਇਲਾਵਾ ਇਕ ਕਾਲਜ ਦੇ ਪ੍ਰੋਫੈਸਰ ਮੁਤਾਬਿਕ 26 ਤਾਰੀਕ ਨੂੰ ਪ੍ਰਾਈਵੇਟ ਕਾਲਜਾਂ ਦੀ ਬਾਡੀ ਦੀ ਮੀਟਿੰਗ ਹੋ ਰਹੀ ਹੈ ਜਿਸ ਵਿਚ ਵਜੀਫੇ ਸਬੰਧੀ ,ਘੱਪਲੇ ਸਬੰਧੀ ਅਤੇ ਵਜੀਫੇ ਸਬੰਧੀ 2016 ਤੋਂ ਚਾਲੂ ਕੀਤੇ ਕ਼ਾਨੂਨ ਨੂੰ 2011 ਤੋਂ ਲਾਗੂ ਕਰਨ ਬਾਰੇ ਵਿਚਾਰ ਕਰਨ ਉਪਰੰਤ ਕੋਰਟ ਵਿਚ ਵੀ ਜਾਇਆ ਜਾ ਸਕਦਾ ਹੈ ਤੇ ਹੋਰ ਵੀ ਫੈਸਲੇ ਲਏ ਜਾਣਗੇ।
ਕੈਬਨਿਟ ਮੰਤਰੀ ਨੇ ਯੂਨੀਵਰਸਿਟੀ ਦੇ ਸਪੋਰਟਸ ਕੰਪਲੈਕਸ ਵਿੱਚ ਇੱਕ ਏਅਰਕਡਿੰਸ਼ਨ ਜਿੰਮ ਦਾ ਵੀ ਉਦਘਾਟਨ ਕੀਤਾ। ਇਸ ਮੌਕੇ ਚਿੱਤਕਾਰਾ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਡਾ: ਮਧੂ ਚਿੱਤਕਾਰਾ ਵੀ ਮੌਜੂਦ ਸਨ।