ਜੀ ਐੱਸ ਪੰਨੂ
ਪਟਿਆਲਾ, 25 ਫਰਵਰੀ 2018
ਸਨੋਰ ਦੇ ਭੁਨਰਹੇੜੀ ਕਸਬੇ ਵਿਚ ਸ਼ਹੀਦ ਉਧਮ ਸਿੰਘ ਦੇ ਸ਼ਹੀਦੀ ਸਮਾਗਮ ਨੂੰ ਸੰਬੋਧਨ ਕਰ ਰਹੇ ਕੰਬੋਜ ਭਾਈਚਾਰੇ ਵੱਲੋਂ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੂੰ ਇਹ ਗਿਲਾ ਕੀਤਾ ਕਿ ਇਹ ਵੱਡੀ ਤਰਾਸਦੀ ਕਹੀ ਜਾ ਸਕਦੀ ਹੈ ਕਿ ਵਿਦੇਸ਼ੀ ਧਰਤੀ 'ਤੇ ਜਾ ਕੇ ਜਲਿਆਂਵਾਲਾ ਬਾਗ ਦੇ ਖੂਨੀ ਸਾਕੇ ਦਾ ਬਦਲਾ ਲੈ ਕੇ ਕੁਲ ਦੁਨੀਆਂ ਨੂੰ ਪੰਜਾਬੀਆਂ ਦੀ ਗੈਰਤ ਅਤੇ ਅਣਖ ਦੀ ਮਿਸਾਲ ਪੇਸ਼ ਕਰਨ ਵਾਲੇ ਅਜ਼ਾਦੀ ਦੀ ਜੰਗ ਦੇ ਮਹਾਨਾਇਕ ਸ਼ਹੀਦ ਉਧਮ ਸਿੰਘ ਦਾ ਬੁੱਤ 71 ਸਾਲ ਬਾਅਦ ਵੀ ਨਹੀਂ ਲਗਾਇਆ ਗਿਆ ਜਿਸ ਲਈ ਅੰਤਰ ਰਾਸ਼ਟਰੀ ਸਰਵ ਕੰਬੋਜ਼ ਸਮਾਜ ਦੇ ਆਗੂ ਹੇਮੰਤ ਕੁਮਾਰ ਬੋਬੀ ਕੰਬੋਜ ਪਿਛਲੇ ਦੋ ਸਾਲਾਂ ਤੋਂ ਯਤਨ ਕਰ ਰਹੇ ਸਨ ਸੋ ਉਹਨਾਂ ਨੇ ਆਪਣੇ ਪਿਤਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨਾਲ ਗੱਲ ਕੀਤੀ ਤਾਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਇਸ ਦੇ ਲਈ ਕੇਂਦਰੀ ਗ੍ਰਹਿ ਮੰਤਰਾਲੇ ਅਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਚਾਰਾਜੋਈ ਕੀਤੀ ਅਤੇ ਆਖਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਅੰਤਰ ਰਾਸ਼ਟਰੀ ਸਰਵ ਕੰਬੋਜ਼ ਸਮਾਜ ਦੇ ਆਗੂਆਂ ਦੀ ਮਿਹਨਤ ਸਦਕਾ ਕੇਂਦਰੀ ਗ੍ਰਹਿ ਮੰਤਰਾਲਿਆ ਵੱਲੋਂ ਸ਼ਹੀਦ ਉਧਮ ਸਿੰਘ ਦਾ ਬੁੱਤ ਲਗਾਉਣ ਨੂੰ ਮਨਜੂਰੀ ਦੇ ਦਿੱਤੀ ਗਈ। ਇਸੇ ਲਈ ਇਸੇ ਸਾਲ 13 ਮਾਰਚ ਨੂੰ ਜਲਿਆਵਾਲਾਂ ਬਾਗ ਵਿਚ ਉਹਨਾਂ ਦੇ ਜਨਮ ਦਿਵਸ ਦੇ ਮੌਕੇਬੁੱਤ ਸਥਾਪਤ ਕੀਤਾ ਜਾਵੇਗਾ। ਜਿਸ ਵਿਚ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਵਿਸ਼ੇਸ਼ ਤੌਰ 'ਤੇ ਸਮੂਲੀਅਤ ਕਰਨ ਲਈ ਪਹੁੰਚ ਰਹੇ ਹਨ।
ਚੰਦੂਮਾਜਰਾ ਨੇ ਕਿਹਾ ਕਿ ਸ਼ਹੀਦ ਉਧਮ ਦੀ ਸ਼ਹਾਦਤ ਇੱਕ ਨਵੇਕਲੀ ਸ਼ਹਾਦਤ ਸੀ, ਕਿਉਂਕਿ ਇਹ ਸ਼ਹਾਦਤ ਵਿਦੇਸ਼ੀ ਧਰਤੀ 'ਤੇ ਹੋਈ। ਉਹਨਾਂ ਕਿਹਾ ਕਿ ਸ਼ਹੀਦ ਉਧਮ ਸਿੰਘ ਨੇ ਜਲਿਆਵਾਲਾ ਬਾਗ ਦਾ ਬਦਲਾਲੰਡਨ ਦੀ ਧਰਤੀ 'ਤੇ ਲੈ ਕੇ ਅੰਗਰੇਜ਼ਾਂ ਦੇ ਜੁਲਮ ਦੀ ਕਹਾਣੀ ਪੁਰੀ ਦੁਨੀਆਂ ਦੇ ਸਾਹਮਣੇ ਰੱਖੀ ਤੇ ਇਸ ਬੇਇਨਸਾਫੀ ਦੀ ਦਾਸਤਾਨ ਦੁਨੀਆ ਨੂੰ ਆਪਣਾ ਅਮਰ ਬਲਿਦਾਨ ਦੇ ਕੇ ਸੁਣਾਈ। ਪਰ ਉਸ ਸ਼ਹੀਦ ਦੀ ਕੋਈਯਾਦਗਾਰ ਜਲਿਆਬਾਗ ਵਿਚ ਸਥਾਪਤ ਨਹੀਂ ਕੀਤੀ ਗਈ ਸੀ।