ਜੀ ਐਸ ਪੰਨੂ
ਪਟਿਆਲਾ 22 ਫਰਵਰੀ 2018 :
25 ਮਈ, 2017 ਨੂੰ ਬਾਬੂ ਸ਼ਾਹੀ ਵਲੋਂ ਇਹ ਖ਼ਬਰ ਲਾਈ ਗਈ ਸੀ ਕਿ ਬੱਸ ਸਟੈਂਡ ਨਾਲ ਰੇਲਵੇ ਸਟੇਸ਼ਨ ਵਾਲੇ ਪਾਸੇ ਪ੍ਰਾਈਵੇਟ ਬੱਸਾਂ ਵਾਲਿਆਂ ਨੇ ਪੁੱਡਾ ਦੀ ਜਮੀਨ ਤੇ ਆਪਣੇ ਤੋਰ ਤੇ ਬੱਸ ਅੱਡਾ ਬਣਾ ਰੱਖਿਆ ਹੈ ਜਿਸ ਤੇ ਤਕਰੀਬਨ 20 ਤੋਂ 30 ਵਿਚ ਪ੍ਰਈਵੇਟ ਬੱਸਾਂ ਖੜਦੀਆਂ ਹਨ ਇਨ੍ਹਾਂ ਬੱਸਾਂ ਨੇ ਸਵੇਰੇ ਸਵੇਰੇ ਆਪਣੇ ਰੁਟਾ ਤੇ ਜਾਣਾ ਹੁੰਦਾ ਹੈ ਤੇ ਦਿਨ ਵਿਚ ਵੀ ਜਦੋ ਇਨਾ ਦਾ ਸਮਾਂ ਹੁੰਦਾ ਹੈ ਇਹ ਬੱਸ ਅੱਡੇ ਵਿਚ ਚਲੀਆ ਜਾਂਦੀਆਂ ਹਨ ਤਕਰੀਬਨ ਹਰ ਇਕ ਬੱਸ ਰਾਤ ਦੇ 200 ਰੁਪਏ ਤੇ ਦਿਨ ਵਿਚ ਮਿਥੇ ਸਮੇ ਤੋਂ ਜਾਂਦਾ ਸਮਾਂ ਜਦੋ ਇਹ ਬੱਸ ਅੱਡੇ ਵਿਚ ਖੜਦੀਆਂ ਹਨ ਤਾ ਬੱਸ ਅੱਡਾ ਫੀਸ ਦੇ ਨਾਲ ਨਾਲ ਰਾਤ ਨੂੰ ਖੜਨ ਦੀ ਫੀਸ ਤੇ ਮਿਥੇ ਸਮੇ ਤੋਂ ਵੱਧ ਸਮਾਂ ਖੜਣ ਦੀ ਫੀਸ ਸਰਕਾਰ ਨੂੰ ਦੇਣੀ ਹੁੰਦੀ ਹੈ ਪਰ ਆਪਣੀ ਇਸ ਫੀਸ ਨੂੰ ਬਚਾਉਣ ਲਈ ਇਹ ਸਾਰੀਆਂ ਪ੍ਰਾਈਵੇਟ ਬੱਸਾਂ ਬੱਸ ਅੱਡੇ ਤੋਂ ਬਾਹਰ ਖੜਾ ਦਿੱਤੀਆਂ ਜਾਂਦੀਆਂ ਹਨ ਤਾ ਜੋ ਸਰਕਾਰ ਨੂੰ ਬਣਦੀ ਫੀਸ ਨਾ ਦਿੱਤੀ ਜਾਵੇ ਇਸ ਨਾਲ ਨੂੰ ਅੱਡਾ ਫੀਸ ਦਾ ਚੂਨਾ ਲਗਦਾ ਹੈ ? ਏਥੇ ਅਕਸ਼ਰ ਰਾਤ ਨੂੰ ਬੱਸਾਂ ਵਿਚ ਬੈਠ ਕੇ ਦਾਰੂ ਦਾ ਸੇਵਨ ਵੀ ਕੀਤਾ ਜਾਂਦਾ ਹੈ ਤਾ ਜੋ ਕੋਈ ਰਾਤ ਨੂੰ ਕੀਤੀ ਜਾ ਰਹੀ ਕਾਰਗੁਜਾਰੀ ਦੇਖ ਨਾ ਲਵੇ, ਬੇਫਿਕਰ ਹੋਣ ਲਈ ਇਕ ਚੋਕੀਦਾਰ ਵੀ ਹੁੰਦਾ ਹੈ ਜੋ ਨਾਲੇ ਰਾਤ ਨੂੰ ਬੱਸਾਂ ਦੀ ਰਾਖੀ ਕਰਦਾ ਹੈ ਨਾਲ ਨਾਲ ਹੋਣ ਵਾਲੀ ਕਿਸੇ ਵੀ ਕਾਰਵਾਈ ਦੀ ਪਹਿਲੋਂ ਸੂਚਨਾ ਵੀ ਦਿੰਦਾ ਹੈ।
ਅੱਜ ਤੱਕ ਕਿਸੇ ਬੱਸ ਅੱਡੇ ਅਧਿਕਾਰੀ ਨੇ ਇੰਨਾ ਤੋਂ ਡਰਦੇ ਕੋਈ ਨਾ ਤਾ ਕਾਰਵਾਈ ਕੀਤੀ ਹੈ ਨਾ ਹੀ ਕਿਸੇ ਕਿਸਮ ਦੀ ਕੋਈ ਸਕਾਇਤ ਹੀ ਕੀਤੀ ਹੈ। ਪੁੱਡਾ ਵਾਲੇ ਇਸ ਜਮੀਨ ਨੂੰ ਸੋਖੇ ਲੈ ਨਹੀਂ ਸਕਣ ਗਏ ਕਿਉਂਕਿ ਇੱਥੇ ਦੋ ਤਿੰਨ ਟੈਕਸੀ ਸਟੈਂਡ ਵਾਲੇ ਵੀ ਕਬਜਾ ਕਰੀ ਬੈਠੇ ਹਨ। ਪੂਲ ਦੇ ਨੀਚੇ ਵੀ ਗਰੀਲਾ ਤੋੜ ਕੇ ਵੀ ਟੈਕਸੀ ਸਟੈਂਡ ਬਣਾ ਰੱਖੇ ਹਨ , ਪਟਿਆਲਾ ਟਰੈਫਿਕ ਪੁਲਿਸ ਤਾ ਇੰਨਾ ਦਾ ਕੁੱਝ ਨਹੀਂ ਬਿਗਾੜ ਸਕਦੀ ਹੈ ਕਿਉਂ ਕਿ ਬੱਸਾਂ ਦੇ ਮਾਲਿਕ ਸਰਕਾਰੇ ਦਰਬਾਰੇ ਪੂਰੀ ਪਹੁੰਚ ਰੱਖਦੇ ਹਨ ਪਟਿਆਲਾ ਟਰੈਫਿਕ ਪੁਲਿਸ ਤਾ ਕਈ ਵਾਰੀ ਇਨ੍ਹਾਂ ਸੜਕ ਦੇ ਖੜੀਆ ਬੱਸਾਂ ਨੂੰ ਹਟਾ ਵੀ ਨਹੀਂ ਸਕਦੇ ,ਟਰੈਫਿਕ ਅਧਿਕਾਰੀ ਨਾਲ ਕੀਤੀ ਗੱਲ ਬੇਕਾਰ ਜਿਹਾ ਉਪਰਾਲਾ ਹੈ। ਸਰਕਾਰ ਨੂੰ ਜੋ ਘਾਟਾ ਪੈ ਰਿਹਾ ਹੈ ਉਸਦੀ ਜੁੰਮੇਵਾਰੀ ਲੈਣ ਲਈ ਵੀ ਕੋਈ ਤਿਆਰ ਨਹੀਂ ਹੈ , ਆਵਾਜਾਵੀ ਵਿਚ ਲੋਕ ਪੂਰੇ ਤੱਗ ਹੋ ਰਹੇ ਹਨ। ਬਾਬੂਸ਼ਾਹੀ ਇਸ ਖ਼ਬਰ ਦਾ ਇਨਾ ਵੱਡਾ ਅਸਰ ਹੋਇਆ ਕਿ ਇਹ ਜਗ੍ਹਾ ਵਿਛਲੇ ਕਾਫੀ ਸਮਿਆਂ ਤੋਂ ਰੋਕੀ ਹੋਈ ਸੀ ਤੇ ਇਸ ਨੂੰ ਕੋਈ ਛੇਤੀ ਕਿਤੈ ਛੇੜਦਾ ਨਹੀਂ ਸੀ ਕਿਉਂਕਿ ਇਸ ਤੇ ਟ੍ਰਾਂਸਪੋਰਟਰ ਦਾ ਕਬਜਾ ਸੀ ਜਿਸ ਨੂੰ ਕਈ ਸਰਕਾਰਾਂ ਨਹੀਂ ਹਟਾ ਸਕੀਆ ਸੀ ਪਰ ਬਾਬੂ ਸ਼ਾਹੀ ਵਿਚ ਇਸ ਬਾਰੇ ਖ਼ਬਰ ਲੱਗਣ ਨਾਲ ਪੁੱਡਾ ਨੇ ਇਸ ਜਗ੍ਹਾ ਨੂੰ ਹੁਣ ਪੂਰੀ ਤਰਾਂ ਚਾਰ ਦੁਆਰੀ ਮਾਰ ਕੇ ਕਬਜਾ ਕਰ ਲਿਆ ਹੈ ਅਤੇ ਇਥੇ ਪੁੱਡਾ ਵਲੋਂ ਮਾਰਕੀਟ ਬਣਾਈ ਜਾਵੇ ਗੀ ਜਿਸ ਦਾ ਸਰਕਾਰ ਨੂੰ ਵਿੱਤੀ ਤੋਰ ਤੇ ਬਹੁਤ ਹੀ ਫਾਇਦਾ ਹੋਵੇਗਾ। ਚਾਹੇ ਟਰੈਫਿਕ ਪੁਲਿਸ ਦੀ ਜਾਣਕਾਰੀ ਨਾਲ ਅਜੇ ਵੀ ਕੁੱਝ ਬੱਸਾਂ ਸੜਕ ਤੇ ਟੈਕਸੀ ਸਟੈਂਡ ਪੁਲ ਦੇ ਨੀਚੇ ਅਣਅਧਿਕਾਰਤ ਤੋਰ ਖੜੇ ਹੁੰਦੇ ਹਨ। ਇਹ ਟੈਕਸੀ ਸਟੈਂਡ ਪ੍ਰਾਈਵੇਟ ਕਾਰਾ ਨੂੰ ਜੋ ਟੈਕਸੀ ਤੋਰ ਤੇ ਵਰਤਦੇ ਓਹਨਾ ਨੇ ਹੀ ਬਣਾਏ ਹੋਏ ਹਨ ਜੋ ਸਰਕਾਰ ਨੂੰ ਟੈਕਸ ਚੋਰੀ ਕਰਕੇ ਲੱਖਾਂ ਰੁਪਏ ਦਾ ਚੂਨਾ ਲਗੇ ਰਹੇ ਹਨ ਜੋ ਅਕਸਰ ਮਰਜੀ ਦਾ ਕਰਾਇਆ ਵੀ ਵਸੂਲ ਦੇ ਹਨ ਅਤੇ ਕਈ ਵਾਰੀ ਕਈ ਅਣਚਾਹੀਆਂ ਘਟਨਾਵਾਂ ਵੀ ਹੋਈਆਂ ਹਨ ਸੋ ਇਨਾ ਕਾਰਾ ਦੀ ਰਜਿਸਟਰੇਸ਼ਨ , ਟੈਕਸੀ ਸਟੈਂਡ ਦੀ ਨਾਮਜਦ ਥਾਂ ਤੇ ਰਿਜਿਸਟ੍ਰੇਸ਼ਨ ਹੋਣੀ ਲਾਹੇਵੰਦ ਹੋਵੇਗੀ ਤੇ ਪਟਿਆਲਾ ਦੇ ਸ਼ਾਹੀ ਸ਼ਹਿਰ ਦੀ ਸੁੰਦਰਤਾ ਤੇ ਸਵੱਛ ਭਾਰਤ ,ਸਵੱਛ ਪਟਿਆਲਾ ਹੋਣ ਤੇ ਨਾਤੇ ਵਿਚ ਹੋਣਹਾਰ ਬਣੇਗੀ।