ਸਿੰਗਾਪੁਰ, 21 ਫਰਵਰੀ 2018:
3 ਭਾਰਤੀਆਂ ਵਲੋਂ ਸਿੰਗਾਪੁਰ ਦੀ ਇੱਕ ਨਾਬਾਲਗ ਲੜਕੀ ਨਾਲ ਸਹਿਮਤੀ ਨਾਲ ਯੌਨ ਸੰਬੰਧ ਬਣਾਉਣ ਦੇ ਦੋਸ਼ 'ਚ ਉਥੋਂ ਦੀ ਅਦਾਲਤ ਨੇ ਉਨ੍ਹਾਂ ਨੂੰ ਕੈਦ ਦੀ ਸਜਾ ਸੁਣਾਈ ਹੈ। ਸਿੰਘਾਪੁਰ ਦੀ ਅਖ਼ਬਾਰ ਸਟਰੇਟ ਟਾਈਮਜ਼ ਦੀ ਰਿਪੋਰਟ ਅਨੁਸਾਰ ਸਾਲ 2016 ਵਿੱਚ ਗਿੱਲ ਗੁਰਜੰਤ ਸਿੰਘ, ਸੁਰਜੀਤ ਸਿੰਘ ਨੇ ਸਿੰਘਾਪੁਰ ਦੀ ਰਹਿਣ ਵਾਲੀ ਨਾਬਾਲਗ ਲੜਕੀ ਜਿਸਦੀ ਕਿ ਉਮਰ ਕਰੀਬ 13 ਸਾਲ ਸੀ ਨਾਲ ਯੌਨ ਸੰਬੰਧ ਬਣਾਏ ਸਨ, ਜਿਸ ਤੇ ਸਿੰਘਾਪੁਰ ਦੀ ਅਦਾਲਤ ਨੇ ਗਿੱਲ ਗੁਰਜੰਤ ਸਿੰਘ (25) ਅਤੇ ਸੁਰਜੀਤ ਸਿੰਘ (29) ਨੂੰ ਇਸ ਅਪਰਾਧ ਲਈ 15-15 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਹੈ।ਜਦੋਂ ਕਿ ਜੁਗਰਾਜ ਸਿੰਘ (33) ਨੂੰ ਸਿੰਗਾਪੁਰੀ ਨਾਬਾਲਗ ਕੁੜੀ ਨਾਲ ਮਾੜਾ ਵਤੀਰਾ ਕਰਨ ਦੇ ਦੋਸ਼ 'ਚ 8 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਪੀੜਤ ਲੜਕੀ ਦੀ ਮਾਂ ਨੇ ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਮਾਮਲਾ ਦਰਜ ਹੋਇਆ।