ਲੁਧਿਆਣਾ, 21 ਫਰਵਰੀ 2018:
ਸਥਾਨਕ ਆਈ. ਟੀ. ਆਈ. (ਲੜਕੇ) ਲੁਧਿਆਣਾ ਵਿਖੇ ਲਗਾਏ ਗਏ ਰੋਜ਼ਗਾਰ ਮੇਲੇ ਵਿੱਚ ਅੱਜ 55 ਬੇਰੁਜ਼ਗਾਰਾਂ ਨੂੰ ਲਾਰਸਨ ਐਂਡ ਟੁਬਰੋ ਕੰਪਨੀ ਅਤੇ ਨਿੱਟ ਏਡ ਕੰਪਨੀ ਵੱਲੋਂ ਨਿਯੁਕਤੀ ਪੱਤਰ ਦਿੱਤੇ ਗਏ।
ਸੰਸਥਾ ਦੇ ਪ੍ਰਿੰਸੀਪਲ ਸ੍ਰ. ਜਸਵੰਤ ਸਿੰਘ ਭੱਠਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਘਰ-ਘਰ ਰੋਜ਼ਗਾਰ ਪ੍ਰੋਗਰਾਮ ਤਹਿਤ ਬੇਰੁਜ਼ਗਾਰ ਨੌਜਵਾਨਾਂ ਨੂੰ ਉਨ•ਾਂ ਦੀ ਕਾਬਲੀਅਤ ਮੁਤਾਬਿਕ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਜਾ ਰਹੇ ਹਨ। ਉਨ•ਾਂ ਦੱਸਿਆ ਕਿ ਅੱਜ ਦੇ ਮੇਲੇ ਵਿੱਚ ਕੁੱਲ 319 ਨੌਜਵਾਨਾਂ ਨੇ ਰਜਿਸਟਰ ਕਰਵਾਇਆ ਸੀ, ਜਿਸ ਵਿੱਚੋਂ 53 ਨੌਜਵਾਨਾਂ ਨੂੰ ਲਾਰਸਨ ਐਂਡ ਟੁਬਰੋ ਕੰਪਨੀ ਨੇ ਜਦਕਿ 2 ਨੌਜਵਾਨਾਂ ਨੂੰ ਨਿੱਟ ਏਡ ਕੰਪਨੀ ਵੱਲੋਂ ਨਿਯੁਕਤੀ ਪੱਤਰ ਦਿੱਤੇ ਗਏ ਹਨ।
ਉਨ•ਾਂ ਕਿਹਾ ਕਿ ਇਹ ਨੌਜਵਾਨ ਕਾਰਪੇਂਟਰ, ਫਿੱਟਰ, ਡਰਾਫ਼ਟਸਮੈਨ ਸਿਵਲ, ਪੇਂਟਰ, ਪਲੰਬਰ, ਮੈਸਨ ਅਤੇ ਇਲੈਕਟ੍ਰੀਸ਼ੀਅਨ ਟਰੇਡ ਨਾਲ ਸੰਬੰਧਤ ਹਨ। ਸ੍ਰ. ਭੱਠਲ ਨੇ ਚੁਣੇ ਗਏ ਨੌਜਵਾਨਾਂ ਨੂੰ ਵਧਾਈ ਦਿੱਤੀ।