ਪਿੰਡ ਬਾਜੇ ਕੇ ਵਿਖੇ ਅਕਾਲੀ ਵਰਕਰਾਂ ਨਾਲ ਮੀਟਿੰਗ ਕਰਦੇ ਨੋਨੀ ਮਾਨ ਅਤੇ ਬੌਬੀ ਮਾਨ
ਜਗਦੀਸ਼ ਥਿੰਦ
ਗੁਰੂ ਹਰਸਹਾਏ /ਫਿਰੋਜ਼ਪੁਰ 21 ਫਰਵਰੀ 2018 :
25 ਫਰਵਰੀ ਨੂੰ ਅਕਾਲੀ -ਭਾਜਪਾ ਵਲੋਂ ਹਲਕਾ ਗੁਰੂਹਰਸਹਾਏ ਵਿਖੇ ਵਰਦੇਵ ਸਿੰਘ ਮਾਨ ਦੀ ਅਗਵਾਈ 'ਚ ਪੋਲ ਖੋਲ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ਦੇ ਸੰਬੰਧ ਚ ਸ.ਵਰਦੇਵ ਸਿੰਘ ਨੋਨੀ ਮਾਨ ਹਲਕਾ ਇੰਚਾਰਜ ਵਲੋਂ ਹਰ ਰੋਜ ਹਲਕੇ ਦੇ ਵੱਖ ਵੱਖ ਪਿੰਡਾਂ ਦੇ ਤੂਫ਼ਾਨੀ ਦੌਰੇ ਕੀਤੇ ਜਾ ਰਹੇ ਨੇ ਜਿਸ ਨਾਲ ਅਕਾਲੀ ਵਰਕਰਾਂ 'ਚ ਪੂਰਾ ਜੋਸ਼ ਦੇਖਣ ਨੂੰ ਮਿਲ ਰਿਹਾ ਹੈ।
ਬੀਤੇ ਦਿਨ ਨੋਨੀ ਮਾਨ ਅਤੇ ਨਰਦੇਵ ਸਿੰਘ ਬੌਬੀ ਮਾਨ ਨੇ ਬਹਾਦਰ ਕੇ ਅਤੇ ਬਾਜੇ ਕੇ ਪਿੰਡਾ ਦਾ ਦੌਰਾ ਕਰਦਿਆਂ ਕਿਹਾ ਕਿ ਇਹ ਰੈੱਲੀ ਕਾਂਗਰਸ ਦੀਆ ਲੋਕ ਮਾਰੂ ਨੀਤੀਆਂ ਵਿਰੁੱਧ ਫਤਵਾ ਹੋਵੇਗੀ ਜਿਸ ਵਿਚ ਭਾਰੀ ਗਿਣਤੀ ਚ ਅਕਾਲੀ ਵਰਕਰ ਸ਼ਾਮਿਲ ਹੋਣਗੇ। ਉਨ੍ਹਾਂ ਕਿਹਾ ਕਿ ਗ਼ਰੀਬਾਂ ਦੀਆਂ ਮੁੱਢਲੀਆਂ ਜ਼ਰੂਰਤਾਂ ਨੂੰ ਬੰਦ ਕਰਕੇ ਕੈਪਟਨ ਸਰਕਾਰ ਨੇ ਗਰੀਬਾਂ ਪ੍ਰਤੀ ਆਪਣੀ ਨੀਤੀ ਦਾ ਪ੍ਰਗਟਾਵਾ ਕੀਤਾ ਹੈ । ਉਨ੍ਹਾਂ ਕਿਹਾ ਕਿ ਜਨਤਾ ਨੂੰ ਇਹ ਸਰਕਾਰ ਦੀ ਸਮਝ ਆਉਣ ਤੇ ਹੁਣ ਫਿਰ ਸਰਦਾਰ ਬਾਦਲ ਦੀਆਂ ਦੀਆਂ ਪੋਲ ਖੋਲ ਰੈਲੀਆਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬ ਦੇ ਲੋਕ ਜੁੜ ਰਹੇ ਹਨ ।
ਇਸ ਸਮੇਂ ਬੌਬੀ ਮਾਨ ਨੇ ਕਿਹਾ ਕਿ ਕਾਂਗਰਸ ਦੀਆ ਗਲਤ ਨੀਤੀਆਂ ਤੋਂ ਹਰ ਵਰਗ ਦੁਖੀ ਹੈ, ਇਸ ਸਮੇਂ ਉਹਨਾਂ ਨਾਲ ਬਲਦੇਵ ਰਾਜ ਚੇਅਰਮੈਨ ਸ਼ਿਵ ਤਿਰਪਾਲ ਕੇ, ਗੁਰਦੀਪ ਸਿੰਘ, ਇਕਬਾਲ ਸਿੰਘ, ਸੁਖਵੰਤ ਸਿੰਘ ਥੇਹ ਗੁੱਜਰ, ਇਕਬਾਲ ਸਿੰਘ ਸਮਤੀ ਚੇਅਰਮੈਨ, ਜੋਗਿੰਦਰ ਸਿੰਘ ਸਵਾਈ ਕੇ, ਲਖਵਿੰਦਰ ਸਿੰਘ ਮਹਿਮਾ, ਮੱਖਣ ਸਿੰਘ ਸਰਪੰਚ, ਹਰਿੰਦਰ ਸਿੰਘ ਮਹਿਰੋਕ, ਸੋਨੂੰ ਮਹੰਤ, ਹਰਨੇਕ ਸਿੰਘ ਠੇਕੇਦਾਰ,ਬਿੱਲੂ ਸੰਧਾ, ਪ੍ਰਗਟ ਸੇਖੋਂ ਅਕਾਸ਼ ਤਿਰਪਾਲ ਕੇ,ਹਾਕਮ ਚੰਦ ਸੰਮਤੀ ਮੈਂਬਰ,ਦਾਨਾ ਰਾਮ ਕਾਮਰੇਡ, ਸੋਹਣ ਲਾਲ ਸਰਪੰਚ ਬਾਜੇ ਕੇ, ਕਸ਼ਮੀਰ ਚੰਦ, ਰਕੇਸ਼ ਕੁਮਾਰ , ਸ਼ਗਨ ਢੋਟ, ਮਿੰਟੂ ਬੱਟੀ, ਅਮੀਰ ਚੰਦ ਸਰਪੰਚ, ਦਰਪਣ ਕੁਮਾਰ, ਗੁਰਦਾਸ ਸਿੰਘ ਨੰਬਰਦਾਰ, ਤਿਲਕ ਰਾਜ ਸਰਪੰਚ, ਫੌਜਾ ਸਿੰਘ ਲਾਈਟਿੰਗ ਜਗਜੀਤ ਆਪਣੇ ਅੰਦਰ ਆਦਿ ਹਾਜ਼ਰ ਸਨ ।
ਇਸ ਤੋਂ ਇਲਾਵਾ ਉਨ੍ਹਾਂ ਪਿੰਡ ਵਾਸਲ ਮੋਹਣ ਕੇ ਪਿੰਡ ਮੋਤੀ ਵਾਲ ਅਤੇ ਮੋੜ ਕੇ ਅਖਾੜੇ ਵਿੱਚ ਵੀ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕੀਤਾ ।