ਝੋਕ ਮੋਹੜੇ ਵਿਖੇ ਅਕਾਲੀ ਵਰਕਰਾਂ ਨਾਲ ਸ.ਵਰਦੇਵ ਸਿੰਘ ਨੋਨੀ ਮਾਨ
ਜਗਦੀਸ਼ ਥਿੰਦ
ਗੁਰੂਹਰਸਹਾਏ 21 ਫਰਵਰੀ 2018 :
ਅਕਾਲੀ -ਭਾਜਪਾ ਵਲੋਂ ਹਲਕਾ ਗੁਰੂਹਰਸਹਾਏ ਵਿਖੇ 25 ਫਰਵਰੀ ਨੂੰ ਵਰਦੇਵ ਸਿੰਘ ਮਾਨ ਦੀ ਅਗਵਾਈ 'ਚ ਪੋਲ ਖੋਲ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ਦੇ ਸੰਬੰਧ ਚ ਸ.ਵਰਦੇਵ ਸਿੰਘ ਨੋਨੀ ਮਾਨ ਹਲਕਾ ਇੰਚਾਰਜ ਵਲੋਂ ਹਰ ਰੋਜ ਹਲਕੇ ਦੇ ਵੱਖ ਵੱਖ ਪਿੰਡਾਂ ਦੇ ਤੂਫ਼ਾਨੀ ਦੌਰੇ ਕੀਤੇ ਜਾ ਰਹੇ ਹਨ।
ਬੀਤੇ ਦਿਨ ਵਰਦੇਵ ਸਿੰਘ ਮਾਨ ਨੇ ਝੋਕ ਮੋਹੜੇ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ 25 ਫਰਵਰੀ ਦਾ ਇਕੱਠ ਕਾਂਗਰਸ ਵਲੋਂ ਪੰਜਾਬੀਆਂ ਨਾਲ ਮਾਰੀ ਠੱਗੀ ਵਿਰੁੱਧ ਫਤਵਾ ਹੋਵੇਗਾ। ਉਹਨਾਂ ਕਿਹਾ ਕਿ ਕਾਂਗਰਸ ਨੇ ਹਰ ਵਰਗ ਨੂੰ ਮਿਲਦੀਆਂ ਵੱਖ ਵੱਖ ਸਹੂਲਤਾਂ ਨੂੰ ਬੰਦ ਕਰਕੇ ਆਪਣੇ ਲੋਕ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ ਜਿਸ ਕਰਕੇ ਪੰਜਾਬ ਦੇ ਲੋਕਾਂ ਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ। ਓਹਨਾਂ ਅਕਾਲੀ ਵਰਕਰਾਂ ਨੂੰ ਵੱਧ ਚੜ ਕੇ ਰੈੱਲੀ ਚ ਪਹੁੰਚਣ ਦੀ ਅਪੀਲ ਕੀਤੀ। ਇਸ ਸਮੇਂ ਉਹਨਾਂ ਨਾਲ ਹਰਜਿੰਦਰਪਾਲ ਸਿੰਘ ਗੁਰੂ, ਸੁਖਵੰਤ ਸਿੰਘ ਥੇਹ ਗੁੱਜਰ, ਜੋਗਿੰਦਰ ਸਿੰਘ ਸਵਾਈ ਕੇ, ਲਖਵਿੰਦਰ ਸਿੰਘ ਮਹਿਮਾ,ਮੇਜਰ ਸਿੰਘ ਸੋਢੀ ਵਾਲਾ,ਗੁਰਬਾਜ ਸਿੰਘ ਰੱਤੇਵਾਲਾ, ਪ੍ਰੀਤਮ ਸਿੰਘ ਬਾਂਠ, ਨਿਸ਼ਾਨ ਸਿੰਘ ਝਾੜੀ ਵਾਲਾ,ਮੁਖਤਿਆਰ ਸਿੰਘ ਲੱਖੋ ਕੇ, ਗੁਰਜੰਟ ਸਿੰਘ ਮੱਲ੍ਹੀ, ਨੱਛਤਰ ਸਿੰਘ ਝੋਕ, ਗੁਰਲਾਲ ਸਿੰਘ ਸਰਪੰਚ, ਇਕਬਾਲ ਸਿੰਘ ਸਰਪੰਚ, ਮੇਜਰ ਸਿੰਘ ਜੰਗ, ਹਰਜਿੰਦਰ ਸਿੰਘ ਜੰਗ, ਦਵਿੰਦਰ ਸਿੰਘ , ਲਖਵੀਰ ਸਿੰਘ ਸੰਧੂ, ਕੁਲਵੰਤ ਸਿੰਘ ਨੰਬਰਦਾਰ, ਜਰਨੈਲ ਸਿੰਘ, ਬਲਵਿੰਦਰ ਸਿੰਘ ਸ਼ੰਮਾ ਸਰਪੰਚ, ਲੱਖਾਂ ਨੰਬਰਦਾਰ, ਪਰਮਪਾਲ ਸਿੰਘ ਸਰਪੰਚ, ਬੂਟਾ ਸਿੰਘ ਸਰਪੰਚ, ਦੁੱਲਾ ਸਿੰਘ ਸਰਪੰਚ, ਅਮਰਿੰਦਰ ਸਿੰਘ ਮਿਸ਼ਰੀਵਾਲਾ, ਗੁਰਮੀਤ ਸਿੰਘ ਨੰਬਰਦਾਰ, ਗੁਰਪਿਆਰ ਗੋਪੀ, ਜਗਤਾਰ ਸਿੰਘ,ਅਮਰਜੀਤ ਸਿੰਘ ਸੋਢੀ, ਸੋਹਣ ਲਾਲ, ਸੂਬੇਦਾਰ ਜੱਗਾ ਸਿੰਘ, ਸੁਰਜੀਤ ਸਿੰਘ , ਭੱਪਾ ਸਰਪੰਚ, ਗੁਰਟੇਕ ਸਿੰਘ ਝੋਕ, ਹਰਮਨ ਬਰਾੜ, ਮੌੜਾਂ ਸਿੰਘ,ਹਜ਼ਾਰਾਂ ਸਿੰਘ, ਪਿੱਪਲ ਸਿੰਘ, ਅਮਨ ਭੁੱਲਰ , ਜਗਤਾਰ ਸਿੰਘ ਸਤਨਾਮ ਸਿੰਘ ਪੰਚ, ਨਾਨਕ ਸਿੰਘ ਆਦਿ ਹਾਜਰ ਸਨ।