← ਪਿਛੇ ਪਰਤੋ
ਅੰਮ੍ਰਿਤਸਰ 21 ਫਰਵਰੀ 2018: ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਏ। ਉਨ•ਾਂ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਿਰਮਾ ਕਰਦਿਆਂ ਧੰਨ ਧੰਨ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਅੱਗੇ ਸੀਸ ਝੁਕਾ ਕੇ ਮੱਥਾ ਟੇਕਿਆ। ਇਸ ਮੌਕੇ ਉਨ•ਾਂ ਦੇ ਪਰਿਵਾਰ ਤੇ ਨਾਲ ਆਏ ਡੈਲੀਗੇਟਸ ਨੇ ਵੀ ਮੱਥਾ ਟੇਕਿਆ। ਸ਼੍ਰੋ੍ਰਮਣੀ ਕਮੇਟੀ ਵਲੋਂ ਉਨ•ਾਂ ਨੂੰ ਸਿਰੋਪਾ ਸਾਹਿਬ ਦੇ ਕੇ ਸਨਮਾਨਿਤ ਕੀਤਾ ਗਿਆ। ਇਸਤੋਂ ਪਹਿਲਾਂ ਸ੍ਰੀ ਟਰੂਡੋ ਨੇ ਲੰਗਰ ਹਾਲ 'ਚ ਜਿੱਥੇ ਸੇਵਾ ਕੀਤੀ, ਉਥੇ ਰੋਟੀ ਪਕਾਉਣ ਦੀ ਵੀ ਸੇਵਾ ਵੀ ਕੀਤੀ। ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਿਰਮਾ ਕਰਦਿਆਂ ਟਰੂਡੋ ਨੇ ਸਭਨਾਂ ਸ਼ਖਸ਼ੀਅਤਾਂ ਨਾਲ ਯਾਦਗਾਰੀ ਤਸਵੀਰਾਂ ਖਿਚਵਾਈਆਂ। ਦੱਸਣਯੋਗ ਹੈ ਕਿ ਜਸਟਿਨ ਟਰੂਡੋ ਤੇ ਉਨ•ਾਂ ਦੀ ਪਤਨੀ ਨੇ ਪੰਜਾਬੀ ਪਹਿਰਾਵਾ ਪਾਇਆ ਹੋਇਆ ਸੀ। ਟਰੂਡੋ ਨੇ ਕੁੜਤਾ ਪਜਾਮਾ ਹੋਇਆ ਹੋਇਆ ਸੀ ਜਦੋਂ ਕਿ ਉਨ•ਾਂ ਦੀ ਪਤਨੀ ਨੇ ਪੰਜਾਬੀ ਪਹਿਰਾਵਾ ਪਾਇਆ ਹੋਇਆ ਸੀ। ਉਨ•ਾਂ ਦੇ ਪਰਿਵਾਰ ਨੇ ਸਭਨਾਂ ਨੂੰ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾਈ।
Total Responses : 188