ਅੰਮ੍ਰਿਤਸਰ, 21 ਫਰਵਰੀ 2018:
ਭਾਰਤ ਫੇਰੀ ਤੇ ਆਪਣੇ ਪਰਿਵਾਰ ਸਮੇਤ ਪੁੱਜੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਫੇਰੀ ਨੂੰ ਯਾਦਗਾਰ ਬਣਾਉਣ ਲਈ ਸ਼੍ਰੋਮਣੀ ਕਮੇਟੀ ਵਲੋਂ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਗਈਆਂ ਹਨ। ਸ਼੍ਰੋਮਣੀ ਕਮੇਟੀ ਵਲੋਂ ਜਿੱਥੇ ਸਿਰੋਪਾਓ ਭੇਂਟ ਕਰਕੇ ਟਰੂਡੋ ਹੁਰਾਂ ਦਾ ਸਨਮਾਨ ਕੀਤਾ ਜਾਵੇਗਾ, ਉਥੇ 24 ਕੈਰੇਟ ਨਾਲ ਬਣਿਆ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਵੀ ਟਰੂਡੋ ਨੂੰ ਭੇਂਟ ਕੀਤਾ ਜਾਵੇਗਾ। ਇਹ ਮਾਡਲ ਮੋਹਿਨੀ ਬਜ਼ਾਰ ਦੇ ਦੁਕਾਨਦਾਰ ਅਵਤਾਰ ਸਿੰਘ ਨੇ ਤਿਆਰ ਕੀਤਾ ਹੈ।