← ਪਿਛੇ ਪਰਤੋ
ਪਟਿਆਲਾ, 20 ਫਰਵਰੀ 2018:
ਡਿਪਟੀ ਡਾਇਰੈਕਟਰ ਡੇਅਰੀ ਅਤੇ ਸਕੱਤਰ ਖੋ-ਖੋ ਪੰਜਾਬ ਐਸ਼ੋਸ਼ੀਏਸ਼ਨ ਸ਼੍ਰੀ ਅਸ਼ੋਕ ਰੌਣੀ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਵੱਡਾ ਭਰਾ ਸ਼੍ਰੀ ਵਿਜੈ ਕੁਮਾਰ (72 ਸਾਲ) ਸਪੁੱਤਰ ਸ਼੍ਰੀ ਵਿੱਦਿਆ ਭਾਸਕਰ ਦਾ ਅਚਾਨਕ ਪਿਛਲੇ ਦਿਨੀਂ ਦਿਹਾਂਤ ਹੋ ਗਿਆ। ਉਹ ਆਪਣੇ ਇੱਕ ਸਪੁੱਤਰ ਅਤੇ ਤਿੰਨ ਸਪੁੱਤਰੀਆਂ ਨੂੰ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਸਦੀਵੀ ਵਿਛੋੜਾ ਦੇ ਗਏ। ਸ਼੍ਰੀ ਅਸ਼ੋਕ ਰੌਣੀ ਨੇ ਦੱਸਿਆਂ ਕਿ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਗਰੁੜ ਪੁਰਾਣ ਦਾ ਪਾਠ ਮਿਤੀ 25 ਫਰਵਰੀ ਦਿਨ ਐਤਵਾਰ ਦੁਪਹਿਰੇ 12:30 ਤੋਂ 1:30 ਵਜੇ ਤੱਕ ਲਕਸ਼ਮੀ ਨਰਾਇਣ ਮੰਦਿਰ (ਮੋਦੀ ਮੰਦਰ) ਪਾਸੀ ਰੋਡ ਪਟਿਆਲਾ ਵਿਖੇ ਪਵੇਗਾ।
Total Responses : 267