ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਆਈ.ਜੀ. ਬੀ.ਐਸ.ਐਫ ਮੁਕੁਲ ਗੋਇਲ ਅਤੇ ਆਈ.ਜੀ ਐਸ.ਟੀ.ਐਫ. ਆਰ.ਕੇ. ਜੈਸਵਾਲ ਨਾਲ ਏ.ਆਈ.ਜੀ ਐਸ.ਟੀ.ਐਫ ਰਸ਼ਪਾਲ ਸਿੰਘ ਤੇ ਹੋਰ।
ਗੁਰਿੰਦਰ ਸਿੰਘ
ਫਿਰੋਜ਼ਪੁਰ 20 ਫਰਵਰੀ 2018 :
ਐਸ.ਟੀ.ਐਫ ਅਤੇ ਬੀ.ਐਸ.ਐਫ ਵੱਲੋਂ ਬੀਤੀ ਰਾਤ ਕੀਤੇ ਇੱਕ ਸਾਂਝੇ ਅਪ੍ਰੇਸ਼ਨ ਦੌਰਾਨ ਇੱਕ ਵਾਰ ਫਿਰ ਪਾਕਿਸਤਾਨ ਤੋਂ ਹੁੰਦੀ ਨਸ਼ਾ ਤਸਕਰੀ ਅਤੇ ਘੁਸਪੈਠ ਨੂੰ ਰੋਕਣ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਫ਼ਿਰੋਜ਼ਪੁਰ ਸੈਕਟਰ ਅਧੀਨ ਪੈਂਦੀ ਸਰਹੱਦੀ ਚੌਕੀ ਬਾਰੇ ਕੇ ਏਰੀਆ ਵਿੱਚ ਹੋਏ ਇਸ ਅਪ੍ਰੇਸ਼ਨ ਦੌਰਾਨ ਬੀ.ਐਸ.ਐਫ ਵੱਲੋਂ ਭਾਰਤ ਵਿੱਚ ਹੈਰੋਇਨ ਦੀ ਖੇਪ ਪਹੁੰਚਾਉਣ ਦੀ ਕੋਸ਼ਿਸ ਕਰ ਰਹੇ ਪਾਕਿ ਤਸਕਰਾਂ 'ਤੇ ਕੀਤੀ ਜਵਾਬੀ ਗੋਲੀਬਾਰੀ ਵਿੱਚ ਭਾਰਤੀ ਖੇਤਰ ਵਿੱਚ ਦਾਖਲ ਹੋਇਆ ਇੱਕ ਪਾਕਿਸਤਾਨੀ ਤਸਕਰ ਮਾਰਿਆ ਗਿਆ ਜਦ ਕਿ ਉਸਦਾ ਦੂਜਾ ਸਾਥੀ ਹਨੇਰ•ੇ ਦਾ ਫਾਇਦਾ ਉਠਾ ਕੇ ਵਾਪਸ ਭੱਜਣ ਵਿੱਚ ਸਫਲ ਹੋ ਗਿਆ। ਬੀ.ਐਸ.ਐਫ ਅਤੇ ਐਸ.ਟੀ.ਐਫ ਨੇ ਮੌਕੇ ਤੋਂ ਸਮਗਲ ਹੋ ਕੇ ਆਈ 10 ਪੈਕਟ ਹੈਰੋਇਨ, ਚੀਨ ਦਾ ਬਣਿਆ ਪਿਸਟਲ, ਭਾਰੀ ਮਾਤਰਾ ਵਿੱਚ ਗੋਲੀ ਸਿੱਕਾ,ਤੇ ਮੋਬਾਈਲ ਫੋਨ, ਪਾਕਿ ਕਰੰਸੀ ਬਰਾਮਦ ਕੀਤੇ ਹਨ।
ਮ੍ਰਿਤਕ ਤਸਕਰ ਦੀ ਲਾਸ਼।
ਅੱਜ ਏਥੇ ਪ੍ਰੈਸ ਕਾਨਫਰੰਸ ਦੌਰਾਨ ਬੀ.ਐਸ.ਐਫ. ਪੰਜਾਬ ਫਰੰਟੀਅਰ ਦੇ ਆਈ.ਜੀ. ਮੁਕੁਲ ਗੋਇਲ ਅਤੇ ਐਸ.ਟੀ.ਐਫ.ਪੰਜਾਬ ਦੇ ਆਈ.ਜੀ. ਆਰ.ਕੇ. ਜੈਸਵਾਲ ਨੇ ਦੱਸਿਆ ਕਿ ਉਨ•ਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ 19-20 ਫਰਵਰੀ ਦੀ ਰਾਤ ਪਾਕਿਸਤਾਨੀ ਸਮੱਗਲਰ ਸਰਹੱਦੀ ਚੌਂਕੀ ਬਾਰੇ ਕੇ ਦੇ ਰਸਤੇ ਹੈਰੋਇਨ ਦੀ ਵੱਡੀ ਖੇਪ ਭਾਰਤ ਵਿਚ ਪਹੁੰਚਾਉਣ ਦੀ ਤਾਕ ਵਿਚ ਹਨ। ਮਿਲੀ ਸੂਚਨਾ 'ਤੇ ਐਸ.ਟੀ.ਐਫ. ਦੇ ਏ.ਆਈ.ਜੀ. ਰਸ਼ਪਾਲ ਸਿੰਘ ਦੀ ਅਗਵਾਈ ਵਿਚ ਅਤੇ ਬੀ.ਐਸ.ਐਫ. ਦੀ ਸਪੈਸਲ ਟੀਮ ਨੇ ਉਕਤ ਇਲਾਕੇ ਵਿਚ ਚੌਕਸੀ ਵਧਾ ਦਿੱਤੀ ਅਤੇ ਹਰ ਸ਼ੱਕੀ ਵਿਅਕਤੀ 'ਤੇ ਨਜ਼ਰ ਰੱਖੀ ਗਈ। ਬੀਤੀ ਦਰਮਿਆਨੀ ਰਾਤ ਚੌਕੀ ਬਾਰੇ ਏਰੀਆ ਦੇ ਪਿਲਰ ਨੰਬਰ 192/6 ਨੇੜੇ ਸੁਰੱਖਿਆ ਜਵਾਨਾਂ ਨੇ ਕੌਮਾਤਰੀ ਸਰਹੱਦ 'ਤੇ ਕੁਝ ਹਰਕਤ ਮਹਿਸੂਸ ਕੀਤੀ ਇਸ ਦੌਰਾਨ ਪਾਕਿਸਤਾਨੀ ਸਮੱਗਲਰ, ਜੋ ਸਰਹੱਦ 'ਤੇ ਲੱਗੀ ਕੰਡਿਆਲੀ ਤਾਰ ਦੇ ਰਸਤੇ ਪਲਾਸਟਿਕ ਦੀ ਪਾਈਪ ਦੇ ਜਰੀਏ ਭਾਰਤੀ ਖੇਤਰ ਅੰਦਰ ਹੈਰੋਇਨ ਦੇ ਪੈਕੇਟ ਸੁੱਟ ਰਹੇ ਸਨ। ਬੀ.ਐਸ.ਐਫ ਜਵਾਨਾਂ ਵੱਲੋਂ ਉਨ•ਾਂ ਨੂੰ ਲਲਕਾਰਨ 'ਤੇ ਪਾਕਿਸਤਾਨੀ ਸਮੱਗਲਰਾਂ ਨੇ ਜਵਾਨਾਂ 'ਤੇ ਫਾਈਰਿੰਗ ਕਰਨੀ ਸ਼ੁਰੂ ਕਰ ਦਿੱਤੀ, ਬੀ.ਐਸ.ਐਫ ਦੇ ਜਵਾਨਾਂ ਵੱਲੋਂ ਕੀਤੀ ਜਵਾਬੀ ਫਾਈਰਿੰਗ ਵਿੱਚ ਇਕ ਪਾਕਿ ਸਮੱਗਲਰ ਮਾਰਿਆ ਗਿਆ ਜਦੋਂਕਿ ਉਸਦਾ ਦੂਸਰਾ ਪਾਕਿਸਤਾਨੀ ਸਮੱਗਲਰ ਸਾਥੀ ਹਨੇਰ•ੇ ਦਾ ਫਾਇਦਾ ਉਠਾ ਕੇ ਵਾਪਸ ਭੱਜਣ ਵਿਚ ਸਫਲ ਹੋ ਗਿਆ। ਆਈ.ਜੀ ਗੋਇਲ ਅਤੇ ਸ਼੍ਰੀ ਜੈਸਵਾਲ ਨੇ ਦੱਸਿਆ ਕਿ ਅੱਜ ਸਵੇਰੇ ਮੌਕੇ 'ਤੇ ਕੀਤੇ ਸਰਚ ਆਪਰੇਸ਼ਨ ਦੌਰਾਨ ਉਥੋਂ 10 ਪੈਕਟ ਹੈਰੋਇਨ (ਹਰੇਕ ਵਜਨੀ ਇੱਕ ਕਿਲੋ), ਚੀਨ ਦਾ ਬਣਿਆ ਇੱਕ ਪਿਸਟਲ, ਪਾਕਿ ਕਰੰਸੀ, ਦੋ ਮੈਗਜ਼ੀਨ, 30 ਐਮ.ਐਮ ਦੇ 17 ਰੌਂਦ, ਦੋ ਮੋਬਾਈਲ, ਤਿੰਨ ਪਾਕਿਸਤਾਨੀ ਸਿਮ ਕਾਰਡ ਅਤੇ ਹੈਰੋਇਨ ਸੁੱਟਣ ਲਈ ਵਰਤੀ ਗਈ 10 ਫੁੱਟ ਲੰਬੀ ਪਲਾਸਟਿਕ ਪਾਈਪ ਬਰਾਮਦ ਹੋਈ ਹੈ। ਆਈ.ਜੀ ਆਰ.ਕੇ ਜੈਸਵਾਲ ਨੇ ਕਿਹਾ ਕਿ ਉਕਤ ਪਾਕਿ ਤਸਕਰਾਂ ਦੇ ਭਾਰਤ ਵਿੱਚ ਖੇਪ ਹਾਸਲ ਕਰਨ ਵਾਲੇ ਭਾਰਤੀ ਤਸਕਰਾਂ ਬਾਰੇ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਇਸ ਸਬੰਧੀ ਪਤਾ ਲਗਾ ਲਿਆ ਜਾਵੇਗਾ। ਉਹਨਾਂ ਦੱਸਿਆ ਕਿ ਮਾਰੇ ਗਏ ਸਮਗਲਰ ਦੀ ਫੋਟੋ ਪਾਕਿਸਤਾਨ ਨੂੰ ਭੇਜ ਦਿੱਤੀ ਗਈ ਹੈ ਪਰ ਉਹਨਾਂ ਵੱਲੋ ਅਜੇ ਤੱਕ ਕੋਈ ਜਵਾਬੀ ਸੂਚਨਾ ਨਹੀ ਭੇਜੀ ਗਈ । ਬਰਾਮਦ ਹੈਰੋਇਨ ਦੀ ਅੰਤਰਰਾਸ਼ਟਰੀ ਬਜ਼ਾਰ ਵਿੱਚ ਕੀਮਤ 50 ਕਰੋੜ ਰੁਪਏ ਦੱਸੀ ਗਈ ਹੈ।