← ਪਿਛੇ ਪਰਤੋ
ਜਗਦੀਸ਼ ਥਿੰਦ ਫਾਜ਼ਿਲਕਾ 20 ਫਰਵਰੀ 2018 :
ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਆਈ.ਏ.ਐਸ. ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਵਿਦੇਸ਼ ਜਾਣ ਲਈ ਕੇਵਲ ਮਾਨਤਾ ਪ੍ਰਾਪਤ ਟੈ੍ਰਵਲ ਏਜੰਟਾਂ ਦੀਆਂ ਹੀ ਸੇਵਾਵਾਂ ਲੈਣ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਕਿਸੇ ਵੀ ਟ੍ਰੈਵਲ ਏਜੰਟ ਦੀ ਸੇਵਾ ਲੈਂਦੇ ਸਮੇਂ ਲੋਕ ਉਸ ਨੂੰ ਸਰਕਾਰ ਵੱਲੋਂ ਜਾਰੀ ਲਾਈਸੈਂਸ ਦੀ ਪੜਤਾਲ ਪਹਿਲਾਂ ਲਾਜ਼ਮੀ ਤੌਰ 'ਤੇ ਜ਼ਰੂਰ ਕਰਨ। ਡਿਪਟੀ ਕਮਿਸ਼ਨਰ ਨੇ ਟ੍ਰੈਵਲ ਏਜੰਟਾਂ ਨੂੰ ਵੀ ਕਿਹਾ ਕਿ ਉਹ ਆਪਣਾ ਲਾਈਸੈਂਸ ਆਪਣੇ ਦਫ਼ਤਰ ਵਿਚ ਅਜਿਹੀ ਜਗ੍ਹਾ ਤੇ ਪ੍ਰਦਰਸ਼ਤ ਕਰਨ ਜਿੱਥੋਂ ਉਥੇ ਆਉਣ ਵਾਲੇ ਲੋਕ ਇਸ ਨੂੰ ਆਸਾਨੀ ਨਾਲ ਵੇਖ ਸਕਣ। ਉਨ੍ਹਾਂ ਨੇ ਟ੍ਰੈਵਲ ਏਜੰਟਾਂ ਨੂੰ ਇਹ ਵੀ ਤਾਕੀਦ ਕੀਤੀ ਕਿ ਉਹ ਆਪਣੇ ਇਸਤਿਹਾਰਾਂ ਵਿਚ ਵੀ ਲਾਈਸੈਂਸ ਨੰਬਰ ਲਾਜ਼ਮੀ ਤੌਰ 'ਤੇ ਲਿਖਣਾ ਯਕੀਨੀ ਬਣਾਉਣ।
Total Responses : 930