ਚੰਡੀਗੜ, 20 ਫਰਵਰੀ 2018: ਪੰਜਾਬ ਸਰਕਾਰ ਨੇ ਅੱਜ ਇਕ ਹੁਕਮ ਜਾਰੀ ਕਰਕੇ ਰਾਜ ਦੇ ਸਮੂਹ ਸਿਵਲ ਸਰਜਨਾਂ ਨੂੰ ਹਦਾਇਤ ਜਾਰੀ ਕੀਤੀ ਹੈ ਕਿ ਉੇਹ ਆਪਣੇ ਅਧੀਨ ਆਊਂਦੇ ਖੇਤਰ ਵਿਚ ਰਾਸ਼ਟਰੀ ਬਾਲ ਸੱਵਸਥਿਆ ਕਾਰਿਆਕਰਮ ਅਧੀਨ ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿਚ ਪੜ• ਰਹੇ ਅਤੇ ਆਂਗਣਵਾੜੀਆਂ ਕੇਂਦਰਾਂ ਵਿਚ ਰਜਿਸਟਰਡ ਬੱਚਿਆਂ ਦੀ ਮੁਕੰਮਲ ਸਿਹਤ ਜਾਂਚ ਨੂੰ ਯਕੀਨੀ ਬਣਾਉਣ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਸੂਬੇ ਦੇ ਸਾਰੇ ਜਿਲਿ•ਆਂ ਦੇ ਸਿਵਲ ਸਰਜਨਾਂ ਨੂੰ ਆਰ.ਬੀ.ਐਸ.ਕੇ. ਅਧੀਨ ਤੀਜੀ ਸ਼੍ਰੇਣੀ ਤੇ ਹੋਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਯੋਗ ਬੱਚਿਆਂ ਨੂੰ ਸਿਹਤ ਕਾਰਡ ਜਾਰੀ ਕਰਨ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ। ਉਨ•ਾਂ ਕਿਹਾ ਕਿ ਬੱਚਿਆਂ ਦੀ ਮੁਕੰਮਲ ਸਿਹਤ ਜਾਂਚ ਦਾ ਮੁੱਖ ਮੰਤਵ 18 ਸਾਲ ਤੱਕ ਦੇ ਬੱਚਿਆਂ ਵਿਚੋਂ ਜਮਾਂਦਰੂ ਬਿਮਾਰੀਆਂ, ਕਮਜੋਰੀਆਂ ਅਤੇ ਸ਼ਰੀਰਕ ਵਿਕਾਸ ਵਿਚ ਦੇਰੀ ਨਾਲ ਸਬੰਧਤ ਰੋਗ ਅਤੇ ਅੰਗਹੀਣਤਾ ਪਹਿਚਾਣ ਕਰਨੀ ਹੈ। ਜਿਨ•ਾਂ ਬੱਚਿਆਂ ਵਿਚ ਉਪਰੋਕਤ ਬਿਮਾਰੀਆਂ ਵਿਚੋਂ ਕਿਸੇ ਵੀ ਬਿਮਾਰੀ ਦੇ ਲੱਛਣ ਪਾਏ ਜਾਂਦੇ ਹਨ ਤਾਂ ਉਸ ਦਾ ਇਲਾਜ ਸਰਕਾਰ ਵਲੋਂ ਮੁਫਤ ਵਿਚ ਕਰਵਾਇਆ ਜਾਂਦਾ ਹੈ।
ਇਸ ਅਹਿਮ ਪ੍ਰੋਗਰਾਮ ਬਾਰੇ ਹੋਰ ਦੱਸਦਿਆਂ ਸ੍ਰੀ ਮਹਿੰਦਰਾ ਨੇ ਕਿਹਾ ਕਿ ਆਰ.ਬੀ.ਐਸ.ਕੇ. ਦੀਆਂ ਵਿਸ਼ੇਸ਼ ਟੀਮਾਂ ਨੇ 18365 ਸਕੂਲਾਂ ਦਾ ਦੌਰਾ ਕੀਤਾ ਅਤੇ 1914164 ਬੱਚਿਆਂ ਦੀ ਜਾਂਚ ਕੀਤੀ। ਇਸੇ ਤਰ•ਾਂ ਹੀ ਇਨ•ਾਂ ਟੀਮਾਂ ਨੇ ਆਂਗਣਵਾੜੀਆਂ ਵਿਖੇ ਆਪਣੇ ਪਹਿਲੇ ਦੋਰ ਵਿਚ 595734 ਬੱਚਿਆਂ ਦੀ ਜਾਂਚ ਕੀਤੀ ਜਦਕਿ ਦੂਜੇ ਦੋਰ ਵਿਚ 540432 ਬੱਚਿਆਂ ਦੀ ਜਾਂਚ ਕੀਤੀ ਗਈ।ਉਨ•ਾ ਕਿਹਾ ਕਿ ਇਸ ਉਪਰੰਤ ਸਕੂਲਾਂ ਅਤੇ ਆਂਗਣਵਾੜੀਆਂ ਦੇ 54499 ਬੱਚਿਆਂ ਨੂੰ ਫਰਵਰੀ, 2017 ਤੋਂ ਦਸੰਬਰ,2107 ਦੌਰਾਨ ਆਰ.ਬੀ.ਐਸ.ਕੇ. ਅਧੀਨ ਮੁਫਤ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਈਆਂ ਗਈਆਂ।
ਸ੍ਰੀ ਮਹਿੰਦਰਾ ਨੇ ਅੱਗੇ ਦੱਸਿਆ ਕਿ ਦਿਲ ਦੇ ਰੋਗ (ਸੀ.ਐਚ.ਡੀ. ਅਤੇ ਆਰ.ਐਚ.ਡੀ.) ਤੋਂ ਪੀੜ•ਤ 416 ਬੱਚਿਆਂ ਨੂੰ ਡੀ.ਐਮ.ਸੀ. ਤੇ ਸੀ.ਐ.ਸੀ. ਲੁਧਿਆਣਾ, ਮੈਕਸ ਸੁਪਰ ਸਪੈਸ਼ਲਟੀ ਹਸਪਤਾਲ ਅਤੇ ਫੋਰਟੀਸ ਹਸਪਤਾਲ, ਮੁਹਾਲੀ ਵਿਖੇ (ਤੀਜੀ ਸ਼੍ਰੇਣੀ) ਦਾ ਇਲਾਜ ਕਰਵਾਇਆ ਗਿਆ। ਉਨ•ਾਂ ਇਹ ਵੀ ਦੱਸਿਆ ਕਿ 16 ਬੱਚਿਆ ਨੂੰ ਰੋਗਾਂ ਨਾਲ ਲੜਨ ਸਬੰਧੀ ਸਮਰਥਾ ਦੀ ਘਾਟ (ਪੀ.ਆਈ.ਡੀ.ਡੀ.) ਸਬੰਧੀ ਰੋਗਾਂ ਦਾ ਇਲਾਜ ਪੀ.ਜੀ.ਆਈ. ਚੰਡੀਗੜ• ਵਿਚ ਮੁਫਤ ਕਰਵਾਇਆ ਜਾ ਰਿਹਾ ਹੈ।
ਸਿਹਤ ਮੰਤਰੀ ਨੇ ਅੱਗੇ ਦੱਸਿਆ ਕਿ ਜਿਲ•ਾ ਹਸਪਤਾਲ ਬੰਠਿਡਾ, ਹੁਸ਼ਿਆਰਪੁਰ, ਲੁਧਿਆਣਾ, ਰੂਪਨਗਰ ਅਤੇ ਤਰਨਤਾਰਨ ਵਿਖੇ ਬੱਚਿਆਂ ਦੀ ਸਿਹਤ ਸਬੰਧੀ ਵਿਸ਼ੇਸ਼ ਕੇਂਦਰ (ਡੀ.ਈ.ਆਈ.ਸੀ.) ਸਥਾਪਿਤ ਕੀਤੇ ਗਏ ਹਨ ਅਤੇ ਜਲਦ ਹੀ ਰਾਜ ਦੇ ਬਾਕੀ ਜਿਲਿ•ਆਂ ਵਿਚ ਹੀ ਇਸ ਤਰ•ਾ ਦੇ ਕੇਂਦਰ ਸਥਾਪਿਤ ਕੀਤੇ ਜਾਣਗੇ। ਇਹ ਕੇਂਦਰ ਬੱਚਿਆਂ ਨੂੰ ਵੱਖ-ਵੱਖ ਬਿਮਾਰੀਆਂ ਦਾ ਇਲਾਜ ਅਤੇ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਗੇ।