← ਪਿਛੇ ਪਰਤੋ
ਚੰਡੀਗੜ, 20 ਫਰਵਰੀ 2018: 'ਦੀ ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ (ਰੇਰਾ), ਪੰਜਾਬ ਨੇ ਰੀਅਲ ਅਸਟੇਟ ਨਾਲ ਸਬੰਧਤ ਸਾਰੇ ਇਸ਼ਤਿਹਾਰਾਂ ਵਿਚ ਅਥਾਰਟੀ ਵੱਲੋਂ ਜਾਰੀ ਕੀਤਾ ਰਜਿਸਟਰੇਸ਼ਨ ਨੰਬਰ ਦਰਸਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਇਸ ਸਬੰਧੀ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਸਰਕੂਲਰ ਨੰਬਰ ਰੇਰਾ/ਈਐਨਐਫ/01 ਮਿਤੀ 21-12-2017 ਦੇ ਅਨੁਸਾਰ 'ਦੀ ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ ਨੇ ਨਿਰਦੇਸ਼ ਦਿੱਤਾ ਹੋਇਆ ਹੈ ਕਿ ਰੀਅਲ ਅਸਟੇਟ (ਰੈਗੂਲੇਸ਼ਨ ਅਤੇ ਡਿਵੈਲਪਮੈਂਟ) ਐਕਟ 2016 ਦੇ ਸੈਕਸ਼ਨ 11(2) ਨੂੰ ਧਿਆਨ ਵਿਚ ਰੱਖਦੇ ਹੋਏ ਪ੍ਰਿੰਟ ਮੀਡੀਆ, ਬੈਨਰਾਂ ਅਤੇ ਹੋਰ ਕਿਸੇ ਵੀ ਮਾਧਿਅਮ ਰਾਹੀਂ ਰੀਅਲ ਅਸਟੇਟ ਦੇ ਇਸ਼ਤਿਹਾਰਾਂ ਵਿਚ ਅਥਾਰਟੀ ਵੱਲੋਂ ਜਾਰੀ ਕੀਤੇ ਰਜਿਸਟਰੇਸ਼ਨ ਨੰਬਰ ਨੂੰ ਇਸ਼ਤਿਹਾਰ ਵਿਚ ਉਪਰ ਵੱਲ ਸੱਜੇ ਕੋਨੇ ਵਿਚ ਦਰਸਾਇਆ ਜਾਵੇ। ਉਨ•ਾਂ ਕਿਹਾ ਕਿ ਰਜਿਸਟਰੇਸ਼ਨ ਨੰਬਰ ਦਾ ਆਕਾਰ ਇਸ਼ਤਿਹਾਰਾਂ ਵਿਚ ਦਰਸਾਏ ਰੀਅਲ ਅਸਟੇਟ ਦੇ ਪ੍ਰੋਜੈਕਟ ਦੇ ਨਾਂ ਦੇ ਆਕਾਰ ਦੇ ਅੱਧ ਤੋਂ ਘੱਟ ਨਾ ਹੋਵੇ। ਉਨ•ਾਂ ਅੱਗੇ ਜਾਣਕਾਰੀ ਦਿੰਦਿਆ ਕਿਹਾ ਕਿ ਪ੍ਰਮੋਟਰਾਂ ਵੱਲੋਂ ਜਾਰੀ ਜਾਂ ਪ੍ਰਕਾਸ਼ਿਤ ਕੀਤੇ ਗਏ ਇਸ਼ਤਿਹਾਰ ਜਾਂ ਪ੍ਰਾਸਪੈਕਟ ਵਿਚ ਰਜਿਸਟਰੇਸ਼ਨ ਨੰਬਰ ਦੇ ਬਿਲਕੁਲ ਹੇਠਾਂ ਅਥਾਰਟੀ ਦੀ ਵੈਬਸਾਈਟ www.rera.punjab.gov.in ਨੂੰ ਦਰਸਾਇਆ ਜਾਵੇ। ਇਨ•ਾਂ ਹਦਾਇਤਾਂ ਦੇ ਅਨੁਸਾਰ ਐਫ.ਐਮ. ਰੇਡੀਓ ਜਾਂ ਇਲੈਕਟ੍ਰੋਨਿਕ ਮੀਡੀਆ ਅਤੇ ਮੋਬਾਇਲ ਸੰਦੇਸ਼ (ਮੈਸੇਜ) ਰਾਹੀਂ ਦਿੱਤੇ ਗਏ ਇਸ਼ਤਿਹਾਰਾਂ ਵਿਚ ਵੀ ਅਥਾਰਟੀ ਵੱਲੋਂ ਜਾਰੀ ਕੀਤਾ ਰਜਿਸਟਰੇਸ਼ਨ ਨੰਬਰ ਅਤੇ ਅਥਾਰਟੀ ਦੀ ਵੈਬਸਾਈਟ ਨੂੰ ਮੁੱਖ ਰੂਪ ਵਿਚ ਦਰਸਾਇਆ ਜਾਵੇ।
Total Responses : 994