← ਪਿਛੇ ਪਰਤੋ
ਚੰਡੀਗੜ•, 20 ਫਰਵਰੀ 2018:
ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਕੇਂਦਰੀ ਮੰਤਰੀ ਵਿਜੈ ਸਾਂਪਲਾ ਵੱਲੋਂ ਦੁਬਈ ਦੇ ਅਪਣੇ ਦੋ ਰੋਜ਼ਾ ਦੌਰੇ ਦੇ ਦੂਜੇ ਦਿਨ ਦੀ ਸ਼ੁਰੂਆਤ ਪਿੰਡ ਜੇਬੇਲ ਅਲੀ ਸਥਿੱਤ ਗੁਰੂਦੁਆਰਾ ਗੁਰੂ ਨਾਨਕ ਦਰਬਾਰ ਵਿਚ ਮੱਥਾ ਟੇਕਕੇ ਕੀਤੀ। ਇਸ ਮੌਕੇ 'ਤੇ ਗੁਰੂਦਆਰਾ ਸਾਹਿਬ ਦੇ ਪ੍ਰਬੰਧਕਾਂ ਵਾਈਸ ਚੇਅਰਮੈਨ ਤੇਜਿੰਦਰਪਾਲ ਸਿੰਘ ਅਤੇ ਗੁਰਿੰਦਰ ਕੌਰ ਅਤੇ ਰਾਜਦੀਪ ਸਿੰਘ ਵੱਲੋਂ ਸਾਂਪਲਾ ਦਾ ਗੁਰੂਦੁਆਰਾ ਸਾਹਿਬ ਵਿਚ ਪਹੁੰਚਣ 'ਤੇ ਵਿਸ਼ੇਸ ਤੌਰ 'ਤੇ ਸਿਰੋਪਾ ਪਾਕੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ 'ਤੇ ਸਾਂਪਲਾ ਦੇ ਨਾਲ ਗਿਰੀਸ਼ ਪੰਤ, ਸੰਦੀਪ ਅਰੋੜਾ ਅਤੇ ਸਤਿਆ ਭੂਸ਼ਣ ਜੈਨ ਵਿਸ਼ੇਸ ਤੌਰ 'ਤੇ ਮੌਜੂਦ ਸਨ।
Total Responses : 936