← ਪਿਛੇ ਪਰਤੋ
ਚੰਡੀਗੜ, 20 ਫਰਵਰੀ 2018: ਅੱਜ ਕੁੱਲ 51 ਖੱਡਾਂ ਦੀ ਨੀਲਾਮੀ ਕੀਤੀ ਗਈ। ਇਨ•ਾਂ 51 ਖੱਡਾਂ ਵਿਚੋਂ 30 ਖੱਡਾਂ ਲਈ ਕਿਸੇ ਵੀ ਬੋਲੀਕਾਰ ਨੇ ਈ ਐਮ ਡੀ ਜਮ•ਾਂ ਨਹੀਂ ਕਰਵਾਈ ਅਤੇ 4 ਖੱਡਾਂ ਨੀਲਾਮੀ ਪ੍ਰਕ੍ਰਿਆ ਤੋਂ ਹਟਾ ਲਈਆਂ ਗਈਆਂ ਕਿਉਂਕਿ ਇਨ•ਾਂ ਲਈ ਇਕੋ ਬੋਲੀਕਾਰ ਮੌਜੂਦ ਸੀ। ਇਕ ਖੱਡ ਲਈ ਸਾਰੇ ਬੋਲੀਕਾਰ ਅਯੋਗ ਪਾਏ ਗਏ। ਇਹ ਜਾਣਕਾਰੀ ਦਿੰਦੇ ਹੋਏ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਬਾਕੀ ਦੀਆਂ 16 ਖੱਡਾਂ ਦੀ ਨੀਲਾਮੀ ਕੀਤੀ ਗਈ ਅਤੇ 9.62 ਕਰੋੜ ਰੁਪਏ ਦੀ ਰਿਜ਼ਰਵ ਕੀਮਤ ਦੀ ਤੁਲਨਾ ਵਿਚ 46.62 ਕਰੋੜ ਰੁਪਏ ਦੀਆਂ ਬੋਲੀਆਂ ਹਾਸਲ ਹੋਈਆਂ। ਇਨ•ਾਂ 16 ਖੱਡਾਂ ਲਈ ਨੀਲਾਮ ਕੀਤੀ ਮਾਤਰਾ 11.13 ਲੱਖ ਟਨ ਸੀ। ਪ੍ਰਤੀ ਟਨ ਔਸਤਨ ਦਰ 419 ਰੁਪਏ ਹੈ।
Total Responses : 260