ਮੋਹਾਲੀ, 18 ਫਰਵਰੀ 2018:
ਚੰਡੀਗੜ• ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕਾਲਜ ਵੱਲੋਂ ਸਫਲਤਾ ਦੇ ਲਗਾਤਾਰ ਜਾ ਰਹੇ ਮੀਲ ਪੱਥਰਾਂ 'ਚ ਇਕ ਹੋਰ ਨਵਾਂ ਮੀਲ ਪੱਥਰ ਉਸ ਸਮੇਂ ਜੁੜ ਗਿਆ ਜਦ ਸੀ ਜੀ ਸੀ ਝੰਜੇੜੀ ਕਾਲਜ ਨੇ ਪੰਜਾਬ ਭਰ ਦੇ ਸਭ ਕਾਲਜਾ ਨੂੰ ਪਛਾੜਦੇ ਹੋਏ ਸਭ ਤੋਂ ਵੱਧ ਗਿਣਤੀ ਵਿਚ 17 ਮੈਰਿਟ ਤੇ ਕਾਬਜ਼ ਹੁੰਦੇ ਹੋਏ ਟਾਪ ਦੀ ਪੁਜ਼ੀਸ਼ਨ ਹਾਸਿਲ ਕੀਤੀ। ਇਸ ਦੇ ਨਾਲ ਹੀ ਸਿਰਫ਼ ਪੰਜ ਸਾਲ ਹੋਂਦ ਵਿਚ ਆਏ ਸੀ ਜੀ ਸੀ ਝੰਜੇੜੀ ਕਾਲਜ ਇੰਨੇ ਵੱਡੇ ਪੱਧਰ ਤੇ ਪੁਜ਼ੀਸ਼ਨਾਂ ਹਾਸਿਲ ਕਰਨ ਵਾਲਾ ਪਹਿਲਾਂ ਕਾਲਜ ਬਣ ਗਿਆ ਹੈ।
ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਵੱਲੋਂ ਹੁਣੇ ਜਾਰੀ ਕੀਤੀ ਮੈਰਿਟ ਲਿਸਟ ਵਿਚ ਸੀ ਜੀ ਸੀ ਝੰਜੇੜੀ ਕਾਲਜ ਨੇ ਆਈ ਕੇ ਜੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੀਆਂ 17 ਮੈਰਿਟ ਪੁਜ਼ੀਸ਼ਨਾਂ ਤੇ ਕਬਜ਼ਾ ਕੀਤਾ ਹੈ। ਪੀ ਟੀ ਯੂ ਵੱਲੋਂ ਹਰ ਸਟਰੀਮ ਵਿਚ ਟਾਪ 10 ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਪੁਜ਼ੀਸ਼ਨਾਂ ਦਿੰਦੇ ਹੋਏ ਮੈਰਿਟ ਵਿਚ ਰੱਖਿਆਂ ਜਾਂਦਾ ਹੈ। ਇਨ•ਾਂ ਵਿਚ ਸੀ ਜੀ ਸੀ ਝੰਜੇੜੀ ਕਾਲਜ ਦੇ 17 ਵਿਦਿਆਰਥੀ ਟਾਪ ਦੀ ਪੁਜ਼ੀਸ਼ਨਾਂ ਤੇ ਆਉਂਦੇ ਹੋਏ ਇਕ ਵਕਾਰੀ ਰਿਕਾਰਡ ਤੇ ਪਹੁੰਚੇ ਹਨ।
ਸਭ ਤੋਂ ਵੱਧ ਮੈਰਿਟ ਇੰਜੀਨੀਅਰਿੰਗ ਸਟਰੀਮ ਵਿਚ ਹਾਸਿਲ ਕੀਤੀ ਹੈ। ਮੈਰਿਟ ਵਿਚ ਆਉਣ ਵਾਲੇ ਵਿਦਿਆਰਥੀ ਜਸਪ੍ਰੀਤ ਕੌਰ ਬੀ ਟੈਕ ਕੰਪਿਊਟਰ ਸਾਇੰਸ 2016 90.16%, ਸ਼ਿਆ ਪਪਨੇਜਾ ਨੇ ਕੰਪਿਊਟਰ ਸਾਇੰਸ 2017 ਵਿਚ 90.05% ਨੰਬਰ ਲੈ ਕੇ ਨਾ ਸਿਰਫ਼ ਮੈਰਿਟ ਵਿਚ ਆਏ ਹਨ, ਬਲਕਿ ਪੰਜਾਬ ਭਰ ਵਿਚ ਪਹਿਲੀ ਪੁਜ਼ੀਸ਼ਨ ਹਾਸਿਲ ਕੀਤੀ ਹੈ। ਇਸ ਦੇ ਇਲਾਵਾ ਆਰਜ਼ੂ ਕੰਪਿਊਟਰ ਸਾਇੰਸ 90.13, ਜਸਪ੍ਰੀਤ ਸਿੰਘ ਇਲੈਕਟ੍ਰੋਨਿਕ ਕਮਿਊਨੀਕੇਸ਼ਨ 87.14%, ਸ਼ੁਭਮ ਖਜ਼ੂਰੀਆ ਮਕੈਨੀਕਲ 88.19% ਹਾਸਿਲ ਕਰਕੇ ਪੰਜਾਬ ਭਰ ਵਿਚ ਦੂਜੀ ਪੁਜ਼ੀਸ਼ਨ ਹਾਸਿਲ ਕਰਕੇ ਮੈਰਿਟ ਵਿਚ ਸਿਖਰ ਤੇ ਕਾਬਜ਼ ਰਹੇ ਹਨ। ਇਸ ਦੇ ਇਲਾਵਾ ਨਵਦੀਪ ਸਿੰਘ ਮਕੈਨੀਕਲ ਵਿਚ 87.03%, ਹਰਮਹਿਕ ਬੀ ਕਾਮ 81.53% ਨੇ ਯੂਨੀਵਰਸਿਟੀ ਦੇ ਸਾਰੇ ਕਾਲਜਾਂ ਵਿਚ ਟਾਪ ਤੇ ਰਹਿੰਦੇ ਹੋਏ ਤੀਜੀ ਪੁਜ਼ੀਸ਼ਨ ਹਾਸਿਲ ਕਰਦੇ ਹੋਏ ਮੈਰਿਟ ਵਿਚ ਆਪਣੀ ਪੁਜ਼ੀਸ਼ਨ ਸੁਰੱਖਿਅਤ ਰੱਖੀ ਹੈ। ਇਸ ਤੋਂ ਬਾਅਦ ਅਸ਼ੀਸ਼ ਸਿਵਲ ਇੰਜੀਨੀਅਰਿੰਗ ਵਿਚ 84.47%, ਪਰਵਿੰਦਰ ਕੋਰ ਕੰਪਿਊਟਰ ਸਾਇੰਸ 89.54%, ਗੁਰਨੀਤ ਕੌਰ ਬੀ ਕਾਂਮ ਵਿਚ 81.53% ਨੰਬਰ ਲੈਦੇ ਹੋਏ ਚੌਥੇ ਪੁਜ਼ੀਸ਼ਨ ਲੈ ਕੇ ਮੈਰਿਟ ਵਿਚ ਆਏ ਹਨ।ਜਦ ਕਿ ਲਲਿਤ ਗੇਕਰ ਕੰਪਿਊਟਰ ਸਾਇੰਸ ਵਿਚ 89.47%, ਸੋਫੀਆ ਆਸਿਫ਼ 89.23% ਕੰਪਿਊਟਰ ਸਾਇੰਸ ਵਿਚ ਪੰਜਵੀਂ ਪੁਜ਼ੀਸ਼ਨ ਹਾਸਿਲ ਕੀਤੀ ਹੈ। ਸਿਵਲ ਇੰਜੀਨੀਅਰਿੰਗ ਦੇ ਅਮਨਪ੍ਰੀਤ ਸਿੰਘ ਨੇ 83.39%, ਜ਼ੀਸ਼ਾਨ ਅਲੀ ਸਿਵਲ ਇੰਜੀਨੀਅਰਿੰਗ 85.38%, ਨੀਕਿਤਾ ਚਮਨ ਕੰਪਿਊਟਰ ਸਾਇੰਸ 88.49% ਸੱਤਵੀਂ ਪੁਜ਼ੀਸ਼ਨ ਤੇ ਰਹੇ। ਬੀ ਬੀ ਏ ਦੀ Àਸ਼ਨਦੀਪ ਕੌਰ 81.95% ਅੱਠਵੀਂ ਪੁਜ਼ੀਸ਼ਨ ਅਤੇ ਪਲਕ ਬਾਂਸਲ ਕੰਪਿਊਟਰ ਸਾਇੰਸ 88.16% ਨੰਬਰ ਲੈ ਕੇ ਦਸਵੀਂ ਪੁਜ਼ੀਸ਼ਨ ਤੇ ਰਹੀ।
ਸੀ ਜੀ ਸੀ ਦੇ ਪ੍ਰੈਜ਼ੀਡੈਂਟ ਧਾਲੀਵਾਲ ਨੇ ਇਸ ਉਪਲਬਧੀ ਤੇ ਝੰਜੇੜੀ ਕਾਲਜ ਦੀ ਸਮੁੱਚੀ ਟੀਮ ਨੂੰ ਵਧਾਈ ਦਿੰਦੇ ਹੋਏ ਦੱਸਿਆਂ ਕਿ ਬੇਸ਼ੱਕ ਇਹ ਸਾਡੇ ਲਈ ਮਾਣ ਦੀ ਗੱਲ ਹੈ ਕਿ ਹਰ ਬੈਚ ਦੇ ਵਿਦਿਆਰਥੀ ਪਹਿਲੇ ਦਰਜੇ ਵਿਚ ਪਾਸ ਆਊਟ ਹੋ ਰਹੇ ਹਨ। ਪਰ ਇਸ ਟੀਚੇ ਤੇ ਪਹੁੰਚਣ ਲਈ ਇਕ ਮਜ਼ਬੂਤ ਟੀਮ ਵਰਕ ਅਤੇ ਰਣਨੀਤੀ ਉਲੀਕੀ ਜਾਂਦੀ ਹੈ। ਜਿਸ ਦੌਰਾਨ ਵਿਦਿਆਰਥੀਆਂ ਨੂੰ ਅਕੈਡਮਿਕ ਸਿੱਖਿਆਂ ਦੇ ਨਾਲ ਵੱਧ ਤੋਂ ਵੱਧ ਪ੍ਰੈਕਟੀਕਲ ਜਾਣਕਾਰੀ ਦਿਤੀ ਜਾਂਦੀ ਹੈ। ਇਸ ਦੇ ਨਾਲ ਹੀ ਵਿਦਿਆਰਥੀਆਂ ਲਈ ਐਕਸਟਰਾ ਕਲਾਸਾਂ ਦਾ ਵੀ ਆਯੋਜਨ ਕੀਤਾ ਜਾਂਦਾ ਹੈ। ਜਿਸ ਸਦਕਾ ਹਰ ਵਿਦਿਆਰਥੀ ਅਮਲੀ ਰੂਪ ਵਿਚ ਜਾਣਕਾਰੀ ਹਾਸਿਲ ਕਰਕੇ ਪਹਿਲੇ ਦਰਜੇ ਵਿਚ ਪਾਸ ਆਊਟ ਹੁੰਦਾ ਹੈ। ਪ੍ਰੈਜ਼ੀਡੈਂਟ ਧਾਲੀਵਾਲ ਅਨੁਸਾਰ ਇਸੇ ਤਰਾਂ ਝੰਜੇੜੀ ਕਾਲਜ ਦੇ ਵਿਦਿਆਰਥੀ ਖੇਡਾਂ ਅਤੇ ਹੋਰ ਗਤੀਵਿਧੀਆਂ ਵਿਚ ਵੀ ਰਾਸ਼ਟਰੀ ਪੱਧਰ ਤੇ ਬਿਹਤਰੀਨ ਪ੍ਰਦਰਸ਼ਨ ਕਰ ਰਹੇ ਹਨ।
ਸੀ ਜੀ ਸੀ ਦੇ ਡਾਇਰੈਕਟਰ ਜਰਨਲ ਡਾ. ਜੀ ਡੀ ਬਾਂਸਲ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆਂ ਕਿ ਬੇਸ਼ੱਕ ਝੰਜੇੜੀ ਕਾਲਜ ਦੇ ਵਿਦਿਆਰਥੀ ਪਹਿਲੇ ਦਰਜੇ ਵਿਚ ਪਾਸ ਆਊਟ ਹੋ ਰਹੇ ਹਨ । ਪਰ ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਉਨ•ਾਂ ਦੀ ਆਉਣ ਵਾਲੀ ਪ੍ਰੈਕਟੀਕਲ ਜ਼ਿੰਦਗੀ ਲਈ ਵੀ ਤਿਆਰ ਕਰਦੇ ਹੋਏ ਨੌਕਰੀ ਦੀ ਇੰਟਰਵਿਊ ਲਈ 360 ਡਿਗਰੀ ਤਰੀਕੇ ਨਾਲ ਤਿਆਰੀ ਕਰਵਾਈ ਜਾਂਦੀ ਹੈ। ਜਿਸ ਵਿਚ ਉਹ ਕਿਸੇ ਵੀ ਇੰਟਰਵਿਊ ਲਈ ਪੂਰੀ ਤਰਾਂ ਤਿਆਰ ਹੋ ਕੇ ਕੈਂਪਸ ਤੋਂ ਨੌਕਰੀ ਲਈ ਤਿੰਨ ਤੋਂ ਚਾਰ ਆਫ਼ਰ ਲੈਟਰ ਲੈ ਕੇ ਨਿਕਲਦੇ ਹਨ। ਪ੍ਰੈਜ਼ੀਡੈਂਟ ਧਾਲੀਵਾਲ ਨੇ ਯੂਨੀਵਰਸਿਟੀ ਦੀ ਮੈਰਿਟ ਵਿਚ ਆਉਣ ਵਾਲੇ ਵਿਦਿਆਰਥੀਆਂ ਲਈ ਨਕਦ ਇਨਾਮ ਅਤੇ ਲੈਪਟਾਪ ਵੀ ਦੇਣ ਦਾ ਐਲਾਨ ਕੀਤਾ।