ਮੁੰਬਈ , 17 ਫਰਵਰੀ 2018:
ਪੰਜਾਬ ਬੈਂਕ ਨੈਸ਼ਨਲ ਬੈਂਕ (ਪੀਐਨਬੀ) ਦੇ ਘਪਲੇ ਦਾ ਅਸਰ ਦੂਜੀਆਂ ਬੈਂਕਾਂ ਤੇ ਵੀ ਹੋ ਸਕਦਾ ਹੈ। ਇਨਕਮ ਟੈਕਸ ਡਿਪਾਰਟਮੈਂਟ ਦੇ ਇਕ ਅਫ਼ਸਰ ਨੇ ਦੱਸਿਆ ਕਿ ਭਾਰਤੀ ਬੈਂਕਾਂ ਨੂੰ ਕਰੀਬ 17,600 ਕਰੋੜ ਰੁਪਏ ਦੇ ਘਾਟੇ ਹੋਣ ਦੀ ਆਸ਼ੰਕਾ ਜਿਤਾਈ ਜਾ ਰਹੀ ਹੈ। ਜਿਸ ਵਿੱਚ ਪੀਐਨਬੀ ਦਾ 11,356 ਕਰੋੜ ਵੀ ਸ਼ਾਮਲ ਹੈ। ਇਸ ਮਾਮਲੇ ਵਿੱਚ ਸੀਬੀਆਈ ਨੇ ਬੈਂਕ ਦੇ ਸਾਬਕਾ ਡਿਪਟੀ ਮੈਨੇਜਰ ਗੋਕੁਲਨਥ ਸ਼ੇਟਟੀ ਸਮੇਤ 3 ਲੋਕਾਂ ਨੂੰ ਗ੍ਰਿਫਤਾਰ ਕਰਕੇ ਸੀਬੀਆਈ ਦੀ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਕੋਰਟ ਨੇ ਇਨ੍ਹਾਂ ਨੂੰ 3 ਮਾਰਚ ਤੱਕ ਸੀਬੀਆਈ ਕਸਟਡੀ ਵਿੱਚ ਭੇਜ ਦਿੱਤਾ ਹੈ। ਦੱਸਣਯੋਗ ਹੈ ਕਿ ਘੋਟਾਲਾ ਸਾਹਮਣੇ ਆਉਣ ਤੋਂ ਪਹਿਲਾਂ ਹੀ ਨੀਰਵ ਅਤੇ ਮਹੂਲ ਨੇ ਆਪਣੇ ਪਰਿਵਾਰ ਨਾਲ ਦੇਸ਼ ਛੱਡ ਕੇ ਭੱਜ ਚੁੱਕੇ ਹਨ।