ਜੀ ਐੱਸ ਪੰਨੂ
ਪਟਿਆਲਾ 14 ਫਰਵਰੀ 2018 :
ਪੰਜਾਬ ਹੀ ਨਹੀਂ ਬਲਕਿ ਦੇਸ ਦੀ ਬੜੀ ਵੱਡੀ ਸਮੱਸਿਆ ਬਣ ਚੁਕੀ ਹੈ ਟ੍ਰੈਫਿਕ ,ਸਮੇ ਦੀ ਨਜਾਕਤ ਦੇ ਨਾਲ ਮਸ਼ੀਨਰੀ ਦਾ ਯੁਗ ਆ ਗਿਆ ਹੈ ਆਵਾਜਾਈ ਅਤੇ ਦੇਸ ਵਸੋਂ ਵਧਣ ਦੇ ਨਾਲ ਨਾਲ ਮਸ਼ੀਨਰੀ ਦਾ ਵੀ ਪਸਾਰ ਹੋਇਆ ਹੈ । ਦੇਸ ਦੀਆ ਫੋਰਸਾ ਵਿੱਚੋ ਟ੍ਰੈਫਿਕ ਪੁਲਿਸ ਵੀ ਹੁਣ ਦੇ ਸਮੇ ਵਿਚ ਲੋਕਾਂ ਦੀ ਸੇਫਟੀ ਦਾ ਇਕ ਧੁਰਾ ਬਣ ਚੁੱਕੀ ਹੈ। ਕਿਉਂਕਿ ਜਿਸ ਸਟੇਟ ਜਾ ਦੇਸ ਦਾ ਜੇ ਟ੍ਰੈਫਿਕ ਤੇ ਕੰਟਰੋਲ ਹੋ ਗਿਆ ਤਾ ਸਮਝ ਲਵੋ ਕਿ ਉਸ ਦੇਸ ਜਾ ਸਟੇਟ ਦਾ ਕ੍ਰਾਇਮ ਨਾ ਮਾਤਰ ਹੀ ਰਹਿ ਜਾਵੇਗਾ ਕਿਉਂਕਿ ਅੱਜ ਤੱਕ ਜਿਨੇ ਵੀ ਕ੍ਰਾਇਮ ਹੋਏ ਹਨ ਉਨ੍ਹਾਂ ਵਿਚ ਕੋਈ ਨਾ ਕੋਈ ਵਿਹੀਕਲ ਵਰਤਿਆ ਹੀ ਗਿਆ ਹੈ। ਪੰਜਾਬ ਵਿਚ ਗੈਂਗਸਟਰ ਕਲਚਰ ਚੱਲਿਆ ਤਾ ਸੱਭ ਤੋਂ ਵੱਡੀ ਦੇਣ ਚੰਗੇ ਵਿਹੀਕਲ ਦੀ ਰਹੀ , ਏਸ ਤੋਂ ਪਹਿਲਾ ਜੇ ਮਨਲ਼ੀਏ ਖਾੜਕੂ ਬਾਦ ਵਿਚ ਵੀ ਇਕ ਮੋਟਰ ਸਾਈਕਲ ਹੀ ਮਸ਼ਹੂਰ ਹੋਇਆ ਜਿਸ ਨੂੰ ਕੁੱਝ ਸਮੇ ਲਈ ਸਰਕਾਰ ਨੇ ਬੰਦ ਵੀ ਕੀਤਾ ਅਜੋਕੇ ਸਮੇ ਵੀ ਜਿੰਨੇ ਹਾਦਸੇ ਹੋਏ ਸੱਭ ਦੇ ਵਿੱਚ ਕੋਈ ਨਾ ਕੋਈ ਵਿਹੀਕਲ ਹੀ ਵਰਤਿਆ ਗਿਆ। ਪਟਿਆਲਾ ਵਿਚ ਜਿੰਨੇ ਵੀ ਏ ਟੀ ਐਮ ਲੁਟੇ , ਬੈੰਕ ਡਕੈਤੀ ਹੋਈ, ਚੋਰੀ ਹੋਈ ,ਕਤਲ ਹੋਏ ਜਾ ਨਸ਼ਾ ਤਸਕਰੀ ਹੋਈ ਯਨੀ ਜੋ ਵੀ ਕ੍ਰਾਇਮ ਕੀਤਾ ਗਿਆ ਸੱਭ ਵਿਚ ਵਿਹੀਕਲ ਵਰਤਿਆ ਹੀ ਗਿਆ ਹੈ। ਅਜੋਕੇ ਸਮੇ ਵਿਚ ਜੇ ਟ੍ਰੈਫਿਕ ਪੁਲਿਸ ਦੀ ਗੱਲ ਕਰੀਏ ਤਾ ਪਹਿਲਾ ਟ੍ਰੈਫਿਕ ਪੁਲਿਸ ਦੇ ਆਪਣੇ ਕੋਲ ਹੀ ਆਧੁਨਿਕ ਨਾ ਤਾ ਵਿਹੀਕਲ ਹੁੰਦੇ ਹਨ ਨਾ ਹੀ ਲੋੜਦਾ ਹੋਰ ਸਾਮਾਨ ਹੁੰਦਾ ਹੈ ਫੇਰ ਟ੍ਰੈਫਿਕ ਪੁਲਿਸ ਚ ਜੋ ਪੁਲਿਸ ਮੁਲਾਜਮ ਰੱਖਿਆ ਜਾਂਦਾ ਹੈ ਉਹ ਜਾ ਤੇ ਸਿਫਾਰਿਸ਼ ਨਾਲ ਲਗਿਆ ਹੁੰਦਾ ਹੈ ਤੇ ਫੇਰ ਉਸ ਦੀ ਆਪਣੀ ਨੀਅਤ ਵੀ ਪੈਸੇ ਕਮਾਉਣ ਤਕ ਹੁੰਦੀ ਹੈ ਕਿਉਂਕਿ ਬੱਸਾਂ ,ਟਰੱਕਾਂ ਟੈਂਪੂ ,ਟੈਕਸੀਆਂ ਵਾਲੇ ਅਕਸਰ ਮੰਥਲੀ ਦਿੰਦੇ ਹਨ ਜੋ ਵੰਡ ਦਾ ਹਿੰਸਾ ਬਣਦੀ ਹੈ। ਇਥੇ ਸੱਭ ਤੋਂ ਔਖੀ ਗੱਲ ਓਦੋ ਹੁੰਦੀ ਹੈ ਜਦੋ ਅਫਸਰਾਂ ਦੇ ਇਨਾ ਚੀਜਾਂ ਵਿੱਚ ਹਿੱਸੇ ਹੁੰਦੇ ਹਨ ਜਾ ਉਹ ਮਾਲਕ ਹੁੰਦੇ ਹਨ। ਜਿਨ੍ਹਾਂ ਨੂੰ ਹੱਥ ਤੇ ਲਿੱਖੀ ਜਾ ਆਰ ਸੀ ਤੇ ਲਗੀ ਨਿਸ਼ਾਨੀ ਚੈਕ ਕਰਨ ਤੋਂ ਛੱਡ ਦਿੱਤਾ ਜਾਂਦਾ ਹੈ। ਟ੍ਰੈਫਿਕ ਪੁਲਿਸ ਨਫਰੀ ਵੀ ਬਹੁਤ ਘੱਟ ਹੁੰਦੀ ਹੈ ਇਹੋ ਹੀ ਨਹੀਂ ਟ੍ਰੈਫਿਕ ਪੁਲਿਸ ਤੋਂ ਬਗਾਰਾ ਵੀ ਲਈਆਂ ਜਾਂਦੀਆਂ ਹਨ ਕਿਉਂਕਿ ਇਹ ਸੋਚ ਲਿਆ ਜਾਂਦਾ ਹੈ ਕਿ ਇਸ ਨੇ ਤਾ ਕਮਾਅ ਹੀ ਲੈਣੇ ਹਨ ?ਟ੍ਰੈਫਿਕ ਪੁਲਿਸ ਨੂੰ ਅਕਸਰ ਮਲਟੀਪਰਪਜ ਸਮਝਿਆ ਜਾਂਦਾ ਹੈ ਉਸਦੇ ਮੁਲਾਜਮਾਂ ਦੀ ਡਿਊਟੀ ਕਿਤੇ ਵੀ ਲਗਾ ਦਿੱਤੀ ਜਾਂਦੀ ਹੈ।
ਟ੍ਰੈਫਿਕ ਪੁਲਿਸ ਦੇ ਸਹੀ ਚੈਕ ਕਰਨ ਨਾਲ ਕਰਾਇਮ 80% ਤੱਕ ਖੱਤਮ ਕੀਤਾ ਜਾ ਸਕਦਾ ਹੈ ਪਰ ਹੁੰਦਾ ਕੀ ਹੈ ਪਟਿਆਲਾ ਵਿਚ ਪੁਲਿਸ ਲਾਲ ਵਤੀਆ ਦਾ ਸਿਗਾਰ ਬਣ ਕਿ ਖੜੀ ਰਹਿੰਦੀ ਹੈ ਉਹ ਚਲਾਨ ਕੱਟਣ ਦੀ ਨਫਰੀ ਪੂਰੀ ਕਰਕੇ ਫੇਰ ਕਮਾਉਣ ਵੱਲ ਵੀ ਧਿਆਨ ਦੇਣਾ ਸ਼ੁਰੂ ਕਰ ਦਿੰਦੇ ਹਨ ਇਸ ਤੇ ਹੀ ਜੇ ਕੋਈ ਮੁਲਾਜਮ ਸਹੀ ਚਲਦਾ ਵੀ ਹੈ ਅਤੇ ਕਿਸੇ ਕਸੂਰਵਾਰ ਦਾ ਚਲਾਨ ਕੱਟਦਾ ਹੈ ਤਾ ਉਸ ਦੇ ਚਲਾਨ ਕੱਟਣ ਤੋਂ ਪਹਿਲਾ ਹੀ ਕਸੂਰਵਾਰ ਸਿਫਾਰਸ ਦਾ ਫੂਨ ਉਸਦੇ ਕੰਨ ਨਾਲ ਲਾ ਦਿੰਦਾ ਹੈ ਜਿਸ ਨਾਲ ਮੁਲਾਜਮ ਨਿਆਸਰਾ ਲਾਚਾਰ ਹੋ ਜਾਂਦਾ ਹੈ ਆਪਣੀ ਡਿਊਟੀ ਦੀ ਲਾਪਰਵਾਹੀ ਵੀ ਕਰਨ ਲਗ ਪੈਂਦਾ ਹੈ। ਆਪਣੀ ਡਿਊਟੀ ਦੀ ਲਾਪਰਵਾਹੀ ਵਿਚ ਉਸਨੂੰ ਇਹ ਵੀ ਪਤਾ ਨਹੀਂ ਲੱਗਦਾ ਕਿ ਉਸਦੀਆਂ ਲਾਈਟਾ ਲਾਲ ਤੇ ਹਰੀਆਂ ਦੋਵੇ ਜਗੀ ਜਾਂਦੀਆਂ ਹਨ ਪਟਿਆਲਾ ਵਿਚ ਇਹ ਦੋਵੇ ਤਰਾਂ ਦੀਆ ਜੱਗ ਦੀਆ ਬੱਤੀਆਂ ਐਕਸੀਡੈਂਟ ਦਾ ਕਾਰਣ ਬਣਦੀਆਂ ਹਨ। ਇਥੇ ਹੀ ਨਹੀਂ ਯੂਨੀਵਰਸਿਟੀ ਤੋਂ ਬੱਸ ਸਟੈਂਡ ਸਾਰੀਆਂ ਲਾਈਟਸ ਬੰਦ ਹੀ ਪਈਆਂ ਹਨ ਤੇ ਜੇ ਚਲਦੀਆ ਵੀ ਹੋਣ ਤਾ ਟੈਂਪੂ ਵਾਲੇ 15 16 ਸਵਾਰੀਆਂ ਬਿੱਠਾ ਕਿ ਕੋਈ ਪ੍ਰਵਾਹ ਹੀ ਨਹੀਂ ਸੱਮਝਦੇ ਹਨ। ਸੋ ਇੱਕਲੇ ਚਲਾਨ ਕੱਟਣ ਨਾਲ ਕਮੀ ਪੂਰੀ ਨਹੀਂ ਹੁੰਦੀ ਅਤੇ ਨਾ ਹੀ ਜਾਇਦਾ ਜੁਰਮਾਨੇ ਕਰਨ ਨਾਲ ਬਲਕਿ ਬਿਨਾ ਕਿਸੇ ਭੇ ਤੋਂ ਇਮਾਨਦਾਰੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਨਾਲ ਦੇਸ ਚੋ ਸਟੇਟ ਤੋਂ ਕਰਾਇਮ ਨੂੰ ਬਹੁਤ ਹੱਦ ਤੱਕ ਖੱਤਮ ਕੀਤਾ ਜਾ ਸਕਦਾ ਹੈ।