ਜੀ ਐੱਸ ਪੰਨੂ
ਪਟਿਆਲਾ, 13 ਫਰਵਰੀ 2018
ਪੰਜਾਬ ਸਰਕਾਰ ਵੱਲੋਂ ਵਿਰਾਸਤੀ ਸ਼ਹਿਰ ਪਟਿਆਲਾ ਵਿਖੇ ਹੈਰੀਟੇਜ ਮੇਲਾ ਅਤੇ ਸਰਸ ਮੇਲਾ ਕਰਵਾਇਆ ਜਾ ਰਿਹਾ ਹੈ, ਪਟਿਆਲਾ ਵਿਖੇ 21 ਫਰਵਰੀ ਤੋਂ 27 ਫਰਵਰੀ ਤੱਕ ਲੱਗਣ ਵਾਲੇ ਵਿਰਾਸਤੀ (ਹੈਰੀਟੇਜ) ਮੇਲੇਅਤੇ ਸ਼ੀਸ਼ ਮਹਿਲ ਵਿਖੇ 21 ਫਰਵਰੀ ਤੋਂ 4 ਮਾਰਚ ਤੱਕ ਲੱਗਣ ਜਾ ਰਹੇ ਸਰਸ ਮੇਲੇ ਬਾਰੇ ਜਾਣਕਾਰੀ ਦੇਣ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਆਖਿਆ ਕਿਪਟਿਆਲਾ ਇਕ ਵਿਰਾਸਤੀ ਸ਼ਹਿਰ ਹੈ, ਜਿਥੇ ਵਿਰਾਸਤੀ ਮੇਲੇ ਲੱਗਦੇ ਰਹੇ ਹਨ ਅਤੇ ਹੁਣ ਇਨ੍ਹਾਂ ਮੇਲਿਆਂ ਨੂੰ ਮੁੜ ਸੁਰਜੀਤ ਕਰਕੇ ਪੰਜਾਬ ਦੀ ਵਿਰਾਸਤ ਅਤੇ ਕਲਾ ਨੂੰ ਸੰਭਾਲਣ ਲਈ ਸਰਸ (ਸੇਲ ਆਫ਼ ਆਰਟੀਕਲਜ ਆਫ਼ ਰੂਰਲਆਰਟੀਸਨਸ ਸੁਸਾਇਟੀ) ਮੇਲੇ 'ਚ 20 ਰਾਜਾਂ ਦੇ ਸ਼ਿਲਪਕਾਰ ਅਤੇ 15 ਰਾਜਾਂ ਦੇ ਕਲਾਕਾਰ ਪੁੱਜਣਗੇ। ਜਿਨ੍ਹਾਂ ਵੱਲੋਂ ਲੋਕਾਂ ਦੇ ਖਰੀਦਣ ਲਈ ਦਸਤਕਾਰੀ ਵਸਤਾਂ ਅਤੇ ਦਰਸ਼ਕਾਂ ਨੂੰ ਕੀਲਣ ਵਾਲੀਆਂ ਵੱਖ-ਵੱਖ ਪੇਸ਼ਕਾਰੀਆਂ ਹੋਣਗੀਆਂ।ਇਸ ਤੋਂ ਬਿਨ੍ਹਾਂ ਰਣਜੀਤ ਬਾਵਾ ਅਤੇ ਲਖਵਿੰਦਰ ਵਡਾਲੀ ਸਟਾਰ ਨਾਇਟਸ ਵੀ ਹੋਣਗੀਆਂ ।
ਸਰਸ ਮੇਲੇ ਦੀ ਟਿਕਟ 10 ਰੁਪਏ ਰੱਖੀ ਗਈ ਹੈ ਜਦੋਂ ਕਿ ਸਟਾਰ ਨਾਇਟਸ ਦੀਆਂ ਟਿਕਟਾਂ ਤੋਂ ਹੋਣ ਵਾਲੀ ਆਮਦਨ ਚਿਲਡਰਨ ਹੋਮਰਾਜਪੁਰਾ 'ਚ ਸਹੂਲਤਾਂ ਪ੍ਰਦਾਨ ਕਰਨ ਲਈ ਵਰਤੀ ਜਾਵੇਗੀ। ਇਸ ਮੇਲੇ 'ਚ ਪੰਜਾਬ, ਹਰਿਆਣਾ, ਰਾਜਸਥਾਨ ਦੇ ਨਚਾਰ, ਜੋਗੀਆਂ ਵਾਲੀ ਬੀਨ, ਨਗਾਰਾ, ਬਹਿਰੂਪੀਏ, ਕੱਚੀ ਘੋੜੀ, ਬਾਜੀਗਰ ਸਮੇਤ ਹੋਰ ਅਹਿਮ ਦਿਲਲੁਭਾਊਮੰਨੋਰੰਜਨ ਦੇ ਪ੍ਰੋਗਰਾਮਾਂ ਦੀ ਪੇਸ਼ਕਾਰੀ ਹੋਵੇਗੀ। ਇਥੇ 200 ਸਟਾਲਾਂ ਲੱਗਣਗੀਆਂ ਅਤੇ 20 ਸਟਾਲਾਂ ਲਜ਼ੀਜ਼ ਪਕਵਾਨਾਂ ਲਈ ਲੱਗਣਗੀਆਂ ਜਦੋਂਕਿ ਬੱਚਿਆਂ ਅਤੇ ਵੱਡਿਆਂ ਲਈ ਝੂਲੇ ਅਤੇ ਪੀਂਘਾਂ ਵੀ ਹੋਣਗੀਆਂ। 21 ਫਰਵਰੀ ਨੂੰ ਸ਼ੀਸ਼ਮਹਿਲ ਵਿਖੇ ਸਰਸ ਮੇਲੇ ਦੇ ਉਦਘਾਟਨ ਮੌਕੇ ਵੱਖ-ਵੱਖ ਰਾਜਾਂ ਦੇ 150 ਦੇ ਕਰੀਬ ਕਲਾਕਾਰ ਲੋਕ ਨਾਚ ਦੀ ਪੇਸ਼ਕਾਰੀ ਕਰਨਗੇ। ਜਦੋਂ ਕਿ ਸ਼ਾਮ ਨੂੰ ਕਿਲਾ ਮੁਬਾਰਕ ਵਿਖੇ ਹੈਰੀਟੇਜ ਮੇਲੇ ਦੇ ਉਦਘਾਟਨ ਮੌਕੇ ਪੰਜਾਬੀ ਸੂਫ਼ੀ ਸ਼ਾਇਰ ਸ੍ਰੀਮਦਨ ਗੋਪਾਲ ਸਿੰਘ ਮਧੁਰ ਸੰਗੀਤ ਦੀ ਪੇਸ਼ਕਾਰੀ ਕਰਨਗੇ ਅਤੇ 27 ਫਰਵਰੀ ਦੀ ਸ਼ਾਮ ਨੂੰ ਸਮਾਪਤੀ ਸਮੇਂ ਐਨ.ਆਈ.ਐਸ. ਵਿਖੇ ਹਰਬਖ਼ਸ ਸਿੰਘ ਲਾਟਾ ਵੱਲੋਂ ਨਿਰਦੇਸ਼ਤ 'ਜੰਗ-ਏ-ਸਾਰਾਗੜ੍ਹੀ' ਲਾਇਟ ਐਂਡ ਸਾਊਂਡ ਪਨੋਰਮਾਦਰਸ਼ਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇਗਾ। 22 ਫਰਵਰੀ ਨੂੰ ਸਵੇਰੇ 7.30 ਵਜੇ ਵਿਰਾਸਤੀ ਇਮਾਰਤ ਐਨ.ਆਈ.ਐਸ. ਤੋਂ ਸਾਇਕਲ ਰੈਲੀ ਕੱਢੀ ਜਾਵੇਗੀ, ਜੋਕਿ ਸ਼ਾਹੀ ਸਮਾਧਾਂ ਤੋਂ ਹੁੰਦੀ ਹੋਈ ਗੁੜ ਮੰਡੀ, ਕਿਲਾ ਮੁਬਾਰਕ, ਅਦਾਲਤ ਬਜ਼ਾਰ, ਧਰਮਪੁਰਾ ਬਜ਼ਾਰ, ਸ਼ੇਰਾਂ ਵਾਲਾ ਗੇਟ, ਸ੍ਰੀ ਕਾਲੀ ਦੇਵੀ ਮੰਦਿਰ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ, ਪਾਸੀ ਰੋਡ, ਚਿਲਡਰਨ ਮੈਮੋਰੀਅਲ ਚੌਂਕ ਤੋਂ ਹੁੰਦੀ ਹੋਈ, ਰਿੰਕ ਹਾਲ ਤੋਂ ਅੱਗੇ ਬਾਰਾਂਦਰੀ ਬਾਗ ਵਿਖੇ ਸਮਾਪਤਹੋਵੇਗੀ। ਇਸੇ ਦਿਨ ਸ਼ਾਮ ਨੂੰ ਕਿਲਾ ਮੁਬਾਰਕ ਵਿਖੇ ਪਟਿਆਲਾ ਘਰਾਣਾ ਪੁਰਾਤਨ ਗਾਇਨ ਸ਼ੈਲੀ ਦੇ ਗਾਇਕ ਪੰਡਤ ਅਜੋਏ ਚੱਕਰਵਰਤੀ ਅਤੇ ਬਨਾਰਸ ਘਰਾਣੇ ਦੇ ਸ਼ਾਸਤਰੀ ਸੰਗੀਤਕਾਰ ਪੰਡਤ ਚੁੰਨੀ ਲਾਲ ਮਿਸ਼ਰਾ ਪੇਸ਼ਕਾਰੀਦੇਣਗੇ।
23 ਫਰਵਰੀ ਨੂੰ ਸਵੇਰੇ 10 ਵਜੇ ਏਵੀਏਸ਼ਨ ਕਲੱਬ ਸੰਗਰੂਰ ਰੋਡ ਵਿਖੇ ਏਅਰੋ ਮਾਡਲਿੰਗ ਅਤੇ ਸਟੰਟ ਬਾਇਕਿੰਗ ਦੇ ਕਰਤੱਬ ਹੋਣਗੇ। ਜਦੋਂ ਕਿ ਸ਼ਾਮ ਨੂੰ ਕਿਲਾ ਮੁਬਾਰਕ ਵਿਖੇ ਇਮਦਾਦਖ਼ਾਨੀ-ਇਟਾਵਾ ਘਰਾਣਾ ਦੇ ਵਾਰਸ ਤੇ ਉੱਘੇਸਿਤਾਰ ਵਾਦਕ ਉਸਤਾਦ ਸੁਜੀਤ ਖ਼ਾਨ ਅਤੇ ਸ਼ਾਸਤਰੀ ਸੰਗੀਤਕਾਰ ਪਦਮ ਭੂਸ਼ਣ ਪੰਡਤ ਉਲਹਾਸ ਕੈਲਾਸ਼ਕਾਰ ਆਪਣੀ ਸੰਗੀਤਕ ਪੇਸ਼ਕਾਰੀ ਦੇਣਗੇ। ਜਦੋਂਕਿ 24 ਫਰਵਰੀ ਨੂੰ ਧਰੁਵ ਪਾਂਡਵ ਸਟੇਡੀਅਮ ਵਿਖੇ ਕ੍ਰਿਕਟ ਮੈਚ ਹੋਵੇਗਾਅਤੇ ਕਿਲਾ ਮੁਬਾਰਕ ਵਿਖੇ ਸ਼ਾਮ ਨੂੰ ਸ਼ਾਸਤਰੀ ਸੰਗੀਤਕਾਰ ਉਸਤਾਦ ਰਸ਼ੀਦ ਖ਼ਾਨ ਅਤੇ ਮਿਸ ਮੰਜਰੀ ਚਤੁਰਵੇਦੀ ਕੱਥਕ ਦੀ ਪੇਸ਼ਕਾਰੀ ਦੇਣਗੇ। 25 ਫਰਵਰੀ ਨੂੰ ਪੋਲੋ ਗਰਾਊਂਡ ਤੋਂ ਬਲਾਇੰਡ ਕਾਰ ਰੈਲੀ ਚੱਲੇਗੀ, ਜਿਸ 'ਚ ਰੈਲੀ ਦੇਰਸਤਿਆਂ ਤੋਂ ਅਨਜਾਣ ਡਰਾਇਵਰ ਨੂੰ ਬਰੇਲ ਲਿਪੀ ਰਾਹੀਂ ਪੇਪਰ ਪੜ੍ਹਕੇ ਨਾਲ ਬੈਠਾ ਦ੍ਰਿਸ਼ਟੀਹੀਣ ਸਹਾਇਕ ਰਸਤਾ ਦੱਸੇਗਾ। ਸ਼ਾਮ ਵੇਲੇ ਕਿਲਾ ਮੁਬਰਾਕ 'ਚ ਉੱਘੇ ਸ਼ਾਸਤਰੀ ਸੰਗੀਤਕਾਰ ਪਦਮ ਭੂਸ਼ਣ ਪੰਡਤ ਰਾਜਨ-ਸਾਜਨਮਿਸ਼ਰਾ ਅਤੇ ਪੰਡਤ ਜਸਰਾਜ ਸ਼ਾਸਤਰੀ ਗਾਇਨ ਸ਼ੈਲੀ ਨਾਲ ਸਰੋਤਿਆਂ ਨੂੰ ਮੰਤਰ ਮੁਗਧ ਕਰਨਗੇ। 26 ਫਰਵਰੀ ਨੂੰ ਬਾਰਾਂਦਰੀ ਬਾਗ 'ਚ ਫੁੱਲਾਂ ਦੀ ਪ੍ਰਰਦਰਸ਼ਨੀ ਲੱਗੇਗੀ, ਜਿਥੇ ਕੈਕਟਸ ਮੁਕਾਬਲਾ ਹੋਵੇਗਾ। ਜਦੋਂਕਿ ਯਾਦਵਿੰਦਰਾਪਬਲਿਕ ਸਕੂਲ 'ਚ ਸ਼ਾਮ ਵੇਲੇ ਉਸਤਾਦ ਨਾਸੀਰ ਅਹਿਮਦ ਵਾਰਸੀ ਵੱਲੋਂ ਪੁਰਾਤਨ ਸ਼ੈਲੀ 'ਚ ਕਵਾਲੀ ਗਾਇਨ ਅਤੇ ਸੂਫ਼ੀ ਪੌਪ ਗਾਇਕਾ ਹਰਸ਼ਦੀਪ ਕੌਰ ਵੱਲੋਂ ਪੌਪ ਗਾਇਕੀ ਪੇਸ਼ ਕੀਤੀ ਜਾਵੇਗੀ। 27 ਫਰਵਰੀ ਨੂੰ ਵਿਰਾਸਤੀ ਸੈਰ(ਹੈਰੀਟੇਜ ਵਾਕ) ਸ਼ਾਮੀ ਸਮਾਧਾਂ ਤੋਂ ਸ਼ੁਰੂ ਹੋਵੇਗੀ ਜੋ ਕਿ ਛੱਤਾ ਨਾਨੂਮੱਲ ਤੋਂ ਹੁੰਦੇ ਹੋਏ, ਬਰਤਨ ਬਜ਼ਾਰ, ਰਜੇਸ਼ਵਰੀ ਸ਼ਿਵ ਮੰਦਰ, ਦਰਸ਼ਨੀ ਡਿਓੜੀ ਅਤੇ ਕਿਲਾ ਮੁਬਾਰਕ ਤੱਕ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸੇ ਮੇਲੇ ਦੇ ਨਾਲ-ਨਾਲ ਭਾਸ਼ਾ ਵਿਭਾਗ ਨੇੜੇ ਸਥਿਤ ਉਤਰ ਖੇਤਰੀ ਸੱਭਿਆਚਾਰਕ ਕੇਂਦਰ ਦੇ ਵਿਰਸਾ ਵਿਹਾਰ ਕੇਂਦਰ ਵਿਖੇ 21 ਤੋਂ 27 ਫਰਵਰੀ ਤੱਕ ਵਿਰਾਸਤੀ ਪ੍ਰਦਰਸ਼ਨੀ ਵੀ ਲੱਗੇਗੀ, ਜਿਥੇ, ਪੁਰਾਤਨ ਹੱਥ ਲਿਖ਼ਤ ਧਾਰਮਿਕ ਗ੍ਰੰਥ, ਪੋਥੀਆਂ, ਵਿਰਾਸਤੀ ਪੇਟਿੰਗਜ, ਨਾਨਕਸ਼ਾਹੀ ਤੇ ਹੋਰ ਪੁਰਾਤਨ ਸਿੱਕੇ ਅਤੇ ਹੋਰ ਪੁਰਾਤਨ ਸ਼ਸ਼ਤਰ ਸਮੇਤ ਵਿਰਾਸਤੀ ਵਸਤਾਂ ਦਰਸ਼ਕਾਂ ਦੇ ਦੇਖਣ ਲਈ ਪ੍ਰਦਰਸ਼ਤ ਹੋਣਗੀਆਂ। ਸਰਸ ਮੇਲੇ 'ਚ ਆਂਧਰ ਪ੍ਰਦੇਸ਼, ਉਤਰ ਪ੍ਰਦੇਸ਼, ਪੰਜਾਬ, ਹਰਿਆਣਾ,ਰਾਜਸਥਾਨ, ਗੁਜਰਾਤ, ਝਾਰਖੰਡ, ਆਸਾਮ, ਮਨੀਪੁਰ, ਉੜੀਸਾ, ਛਤੀਸ਼ਗੜ੍ਹ, ਹਿਮਾਚਲ ਪ੍ਰਦੇਸ਼, ਉਤਰਾਖੰਡ, ਜੰਮੂ ਕਸ਼ਮੀਰ ਤੋਂ ਕਲਾਕਾਰ ਤੇ ਸ਼ਿਲਪਕਾਰ ਅਤੇ ਲਜੀਜ਼ ਪਕਵਾਨ ਵਾਲੇ ਖਾਨਸਾਮੇ ਪੁਜਣਗੇ। ਪੱਤਰਕਾਰਾਂ ਨਾਲ ਗੱਲਬਾਤ ਦੁਰਾਂਨ ਸਰਸ ਮੇਲੇ ਲਈ ਨੋਡਲ ਅਫ਼ਸਰ ਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸ਼ੌਕਤ ਅਹਿਮਦ ਪਰੇ ਅਤੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀਮਤੀ ਪੂਨਮਦੀਪ ਕੌਰ ਵੀ ਮੌਜੂਦ ਸਨ।