ਨਵਾਂ ਸ਼ਹਿਰ 13 ਫਰਵਰੀ 2018 :
"ਸਪੈਸ਼ਲ ਓਲਪਿੰਕ ਭਾਰਤ" ਪੰਜਾਬ ਦੁਆਰਾ "ਕੰਮਿਉਨਿਟੀ ਕੋਚਿੰਗ ਟ੍ਰੇਨਿੰਗ ਫਾਰ ਯੰਗ ਐਥਲੀਟਸ" ਦਾ ਆਯੋਜਣ ਡਾਇਟ ਨੌਰਾ ਵਿਖੇ ਕੀਤਾ ਗਿਆ। । ਇਸ ਟ੍ਰੈਨਿੰਗ ਵਿੱਚ ਸਰਵ ਸਿੱਖਿਆ ਅਭਿਆਨ ਨਵਾਂਸ਼ਹਿਰ ਅਤੇ ਸ. ਤਾਰਾ ਸਿੰਘ ਕਾਹਮਾ ਸਪੈਸ਼ਲ ਸਕੂਲ ਦੇ 28 ਕੋਚ, 31 ਐਥਲੀਟ ਅਤੇ ਉਹਨਾਂ ਦੇ ਮਾਪਿਆ ਵੱਲੋਂ ਭਾਗ ਲਿਆ ਗਿਆ। ਪ੍ਰੋਗਰਾਮ ਕੋਆਰਡੀਨੇਟਰ ਰੇਖਾ ਕਸ਼ਿਯਪ ਨੇ ਯੰਗ ਐਥਲੀਟਸ ਨੂੰ ਤਿਆਰ ਕਰਨ ਦੇ ਗੁਰ ਸਿਖਾਏ। ਡਾ. ਅਜੀਤ ਸਿੰਘ (ਐਮਿਟੀ ਯੂਨਿਵਰਸਿਟੀ) ਵੱਲੋਂ ਯੰਗ ਐਥਲੀਟਸ ਦੀ ਅਸੈਸਮੈਂਟ ਕੀਤੀ ਗਈ।
ਡਾ. ਪਰਮਜੀਤ ਕੋਚ ਸਪੈਸ਼ਲ ਓਲਪਿੰਕ ਭਾਰਤ ਪੰਜਾਬ ,ਵਿਪਿਨ ਸ਼ਰਮਾ ਵਲੰਟੀਅਰ, ਰਜਨੀ ਬਾਲਾ ਵਲੰਟੀਅਰ ਸਪੈਸ਼ਲ ਓਲਪਿੰਕ ਭਾਰਤ ਵੱਲੋਂ ਇਸ ਵਿੱਚ ਭਾਗ ਲਿਆ ਗਿਆ। ਜਿਲ੍ਹਾ ਸਪੈਸ਼ਲ ਐਜੁਕੇਟਰ ਨਰਿੰਦਰ ਕੌਰ ਅਤੇ ਪ੍ਰਿੰਸੀਪਲ ਲਸ਼ਮੀ ਦੇਵੀ (ਸ.ਕਾਹਮਾ ਸਿੰਘ ਸਪੈਸ਼ਲ ਸਕੂਲ) ਨੇ ਦੱਸਿਆ ਕਿ ਇਸ ਤਰ੍ਰਾਂ ਦੇ ਟ੍ਰੈਨਿੰਗ ਪ੍ਰੋਗਰਾਮ ਦਿਵਆਂਗ ਬੱਚਿੳਾਂ ਲਈ ਬਹੁੱਤ ਹੀ ਓਪਯੋਗੀ ਹਨ। ਬੱਚਿਆਂ ਨੂੰ ਬਹੁੱਤ ਛੋਟੀ ਓਮਰ ਤੋਂ ਹੀ ਸ਼ਰੀਰਕ ਅਤੇ ਮਾਨਸਿਕ ਵਿਕਾਸ ਕਰਨ ਵਿੱਚ ਲਾਹੇਵੰਦ ਹੈ। ਸਿਰਫ ਦਿਵਆਂਗ ਹੀ ਨਹੀ ਸਗੋਂ ਨਾਰਮਲ ਬੱਚਿਆਂ ਨਾਲ ਵੀ ਇਸ ਤਰ੍ਰਾਂ ਦੇ ਪ੍ਰਯੋਗ ਬੱਚਿਆਂ ਦੇ ਭੱਵਿਖ ਨੂੰ ਸਹੀ ਦਿਸ਼ਾ ਦੇਣ ਵਿੱਚ ਬਹੁੱਤ ਓੁਪਯੋਗੀ ਸਿੱਧ ਹੋ ਸਕਦੇ ਹਨ।