ਲੁਧਿਆਣਾ, 12 ਫਰਵਰੀ 2018:
ਨਗਰ ਨਿਗਮ ਲੁਧਿਆਣਾ ਦੇ ਸਾਰੇ ਵਾਰਡਾਂ ਅਤੇ ਨਗਰ ਕੌਂਸਲ ਜਗਰਾਂਉ ਅਤੇ ਪਾਇਲ ਦੇ ਇੱਕ-ਇੱਕ ਵਾਰਡਾਂ ਦੀ ਚੋਣ ਲਈ ਨਾਮਜ਼ਦਗੀਆਂ ਦਾ ਦੌਰ ਅੱਜ ਤੀਜੇ ਦਿਨ ਵੀ ਜਾਰੀ ਰਿਹਾ। ਅੱਜ ਲੁਧਿਆਣਾ ਦੇ 95 ਵਾਰਡਾਂ ਲਈ ਕੁੱਲ 249 ਨਾਮਜ਼ਦਗੀਆਂ ਪੇਸ਼ ਕੀਤੀਆਂ ਗਈਆਂ, ਜਗਰਾਂਉ ਦੇ ਵਾਰਡ ਨੰਬਰ 17 ਦੀ ਉਪਚੋਣ ਲਈ 4 ਨਾਮਜ਼ਦਗੀਆਂ ਹੋਈਆਂ ਜਦਕਿ ਪਾਇਲ ਦੇ ਵਾਰਡ ਨੰਬਰ 5 ਲਈ ਤੀਜੇ ਦਿਨ ਵੀ ਕੋਈ ਨਾਮਜ਼ਦਗੀ ਦਾਖ਼ਲ ਨਹੀਂ ਕੀਤੀ ਗਈ। ਨਗਰ ਨਿਗਮ ਲੁਧਿਆਣਾ ਲਈ ਨਾਮਜ਼ਦਗੀਆਂ ਦੀ ਕੁੱਲ ਗਿਣਤੀ 292 ਹੋ ਗਈ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਧੀਕ ਜ਼ਿਲ•ਾ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਨੀਰੂ ਕਤਿਆਲ ਗੁਪਤਾ ਨੇ ਦੱਸਿਆ ਕਿ ਅੱਜ ਨਗਰ ਨਿਗਮ ਲੁਧਿਆਣਾ ਦੇ ਵਾਰਡ ਨੰਬਰ 24, 40, 42, 54, 57, 58, 60, 61, 69, 72, 76, 83, 85, 88, 92 ਲਈ ਇੱਕ-ਇੱਕ ਨਾਮਜ਼ਦਗੀ ਦਾਖ਼ਲ ਕੀਤੀ ਗਈ। ਜਦਕਿ ਵਾਰਡ ਨੰਬਰ 18, 21, 29, 30, 39, 48, 49, 53, 56, 59, 63, 75 ਲਈ 2-2 ਨਾਮਜ਼ਦਗੀਆਂ ਹੋਈਆਂ। ਇਸ ਤੋਂ ਇਲਾਵਾ ਵਾਰਡ ਨੰਬਰ 1, 2, 10, 15, 16, 20, 25, 26, 27, 38, 45, 52, 55, 62, 74, 84, 89 ਲਈ 3-3 ਨਾਮਜ਼ਦਗੀਆਂ ਭਰੀਆਂ ਗਈਆਂ। ਵਾਰਡ ਨੰਬਰ 3, 4, 5, 7, 14, 19, 32, 34, 43, 50, 86, 91, 95 ਲਈ 4-4 ਨਾਮਜ਼ਦਗੀਆਂ। ਵਾਰਡ ਨੰਬਰ 6, 12, 23, 28, 70, 71 , 90, 94 ਲਈ 5-5 ਨਾਮਜ਼ਦਗੀਆਂ। ਵਾਰਡ ਨੰਬਰ 31 ਅਤੇ 65 ਲਈ 6-6 ਨਾਮਜ਼ਦਗੀਆਂ। ਵਾਰਡ ਨੰਬਰ 9, 11, 44 ਲਈ 7-7 ਨਾਮਜ਼ਦਗੀਆਂ। ਵਾਰਡ ਨੰਬਰ 13 ਅਤੇ 51 ਲਈ 8-8 ਨਾਮਜ਼ਦਗੀਆਂ ਅਤੇ ਵਾਰਡ ਨੰਬਰ 17 ਅਤੇ 22 ਲਈ 9-9 ਨਾਮਜ਼ਦਗੀਆਂ ਭਰੀਆਂ ਗਈਆਂ। ਇਸ ਤਰ•ਾਂ ਕੁੱਲ 95 ਵਾਰਡਾਂ ਲਈ ਤਿੰਨ ਦਿਨਾਂ ਵਿੱਚ 292 ਨਾਮਜ਼ਦਗੀਆਂ ਦਾਖ਼ਲ ਕੀਤੀਆਂ ਜਾ ਚੁੱਕੀਆਂ ਹਨ। ਯਾਦ ਰਹੇ ਪਹਿਲੇ ਦਿਨ ਕੁੱਲ 11 ਅਤੇ ਦੂਜੇ ਦਿਨ 32 ਨਾਮਜ਼ਦਗੀਆਂ ਭਰੀਆਂ ਗਈਆਂ ਸਨ।
ਉਨ•ਾਂ ਦੱਸਿਆ ਕਿ ਨਾਮਜ਼ਦਗੀ ਦਾਖ਼ਲ ਕਰਨ ਦੀ ਪ੍ਰੀਕ੍ਰਿਆ ਮਿਤੀ 13 ਫਰਵਰੀ ਤੱਕ ਜਾਰੀ ਰਹੇਗੀ।ਮਿਤੀ 10 ਅਤੇ 11 ਫਰਵਰੀ ਨੂੰ ਸਰਕਾਰੀ ਛੁੱਟੀ ਹੋਣ ਕਾਰਨ ਨਾਮਜ਼ਦਗੀ ਪੱਤਰ ਨਹੀਂ ਭਰੇ ਜਾ ਸਕਣਗੇ।ਨਾਮਜ਼ਦਗੀ ਪੱਤਰਾਂ ਦੀ ਪੜਤਾਲ ਮਿਤੀ 15 ਫਰਵਰੀ ਨੂੰ ਹੋਵੇਗੀ। ਮਿਤੀ 16 ਫਰਵਰੀ ਨੂੰ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ ਅਤੇ ਇਸੇ ਦਿਨ ਭਾਵ ਮਿਤੀ 16 ਫਰਵਰੀ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਜਾਣਗੇ।ਮਿਤੀ 24 ਫਰਵਰੀ ਨੂੰ ਵੋਟਾਂ ਪੈਣਗੀਆਂ।ਵੋਟਾਂ ਦੀ ਗਿਣਤੀ ਮਿਤੀ 27 ਫਰਵਰੀ ਨੂੰ ਹੋਵੇਗੀ ।ਨਗਰ ਨਿਗਮ ਲੁਧਿਆਣਾ ਵਿੱਚ ਤਕਰੀਬਨ 10.50 ਲੱਖ ਵੋਟਰ 95 ਵਾਰਡਾਂ ਤੋਂ ਨੁਮਾਇੰਦੇ ਚੁਣਨ ਲਈ ਆਪਣੀ ਵੋਟ ਦਾ ਇਸਤੇਮਾਲ ਕਰਨਗੇ, ਜਿਨ•ਾਂ ਵਿਚੋਂ ਲਗਭਗ 5.67 ਲੱਖ ਪੁਰਸ਼, 4.82 ਲੱਖ ਇਸਤਰੀਆਂ ਅਤੇ 23 ਤੀਸਰਾ ਲਿੰਗ ਹਨ।ਦੱਸਣਯੋਗ ਹੈ ਕਿ ਜਗਰਾਂਉ ਦੇ ਵਾਰਡ ਨੰਬਰ 17 ਦੀ ਉਪਚੋਣ ਲਈ 4 ਨਾਮਜ਼ਦਗੀਆਂ ਹੋਈਆਂ ਜਦਕਿ ਪਾਇਲ ਦੇ ਵਾਰਡ ਨੰਬਰ 5 ਲਈ ਤੀਜੇ ਦਿਨ ਵੀ ਕੋਈ ਨਾਮਜ਼ਦਗੀ ਦਾਖ਼ਲ ਨਹੀਂ ਕੀਤੀ ਗਈ।