← ਪਿਛੇ ਪਰਤੋ
ਚੰਡੀਗੜ੍ਹ , 12 ਫਰਵਰੀ 2018: ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ (ਏ.ਡੀ.ਆਰ.) ਅਤੇ ਨੈਸ਼ਨਲ ਇਲੈਕਸ਼ਨ ਵਾਚ (ਨਵੀਂ) ਨੇ ਪੂਰੇ ਦੇਸ਼ ਦੇ ਰਾਜ ਵਿਧਾਨ ਸਭਾਵਾਂ ਅਤੇ ਕੇਂਦਰ ਸ਼ਾਸਿਤ ਰਾਜਾਂ ਵਿਚ ਮੌਜੂਦਾ ਮੁੱਖ ਮੰਤਰੀਆਂ ਦੇ ਸਵੈ-ਸਹੁੰ ਹਲਫੀਆਨਾ ਦਾ ਵਿਸ਼ਲੇਸ਼ਣ ਕੀਤਾ ਹੈ। ਇਹ ਉਹ ਤਾਜ਼ਾ ਹਲਫੀਆ ਬਿਆਨ ਹਨ ਜੋ ਵਿਧਾਨ ਸਭਾ ਚੋਣਾਂ/ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਚੋਣਾਂ ਲੜਨ ਤੋਂ ਪਹਿਲਾਂ ਉਨ•ਾਂ ਦੁਆਰਾ ਦਾਇਰ ਕੀਤੇ ਗਏ ਸਨ। ਜਿਸ ਦੀ ਤਾਜ਼ਾ ਰਿਪੋਰਟ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਾਇਦਾਦ ਦੀ ਅਮੀਰੀ ਪੱਖੋਂ ਤੀਜੇ ਨੰਬਰ ਤੇ ਸਥਾਨ ਦਿੱਤਾ ਗਿਆ ਹੈ, ਜਦੋਂਕਿ ਉਹ ਮੁੱਖ ਮੰਤਰੀਆਂ ਦੀ ਉਮਰ ਵਿੱਚ ਸਭ ਤੋਂ ਬਜ਼ੁਰਗ ਮੁੱਖ ਮੰਤਰੀ ਵਜੋਂ ਪਹਿਲੇ ਸਥਾਨ ਤੇ ਬਣ ਗਏ ਹਨ। ਇਸ ਰਿਪੋਰਟ ਵਿੱਚ ਸਭ ਤੋ ਯੰਗ ਉਮਰ ਦੇ ਮੁੱਖ ਮੰਤਰੀ 'ਚ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪ੍ਰੇਮਾ ਖੰਡੂ ਹਨ ਜਿੰਨ•ਾਂ ਦੀ ਉਮਰ ਮਹਿਜ 35 ਸਾਲ ਹੈ। ਜਦੋਂਕਿ ਮਹਾਰਾਸ਼ਟਰ ਦੇ ਦਵਿੰਦਰਾ ਫੈਡਨੇਵਿਸ ਦੀ ਉਮਰ 44 ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ 45 ਸਾਲ ਦੇ ਹਨ। ਇਸੇ ਤਰ•ਾਂ ਬਜ਼ੁਰਗਾਂ ਦੀ ਲਿਸਟ ਵਿੱਚ ਕੈਪਟਨ ਅਮਰਿੰਦਰ ਸਿੰਘ 74 ਸਾਲ ਦੇ ਸਭ ਤੋਂ ਬਜ਼ੁਰਗ ਮੁੱਖ ਮੰਤਰੀ ਹਨ, ਜਦੋਂਕਿ ਕੇਰਲਾ ਦੇ ਮੁੱਖ ਮੰਤਰੀ 72 ਤੇ ਮਿਜ਼ੋਰਮ ਦੇ ਲਾਲ ਥਾਨਵਾਲਾ 71 ਸਾਲ ਦੇ ਹਨ। ਅਮੀਰੀ ਪੱਖੋਂ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਨਾਰਾ ਚੰਦਰਾ ਬਾਬੂ ਨਾਇਡੂ 177 ਕਰੋੜ ਰੁਪਏ ਨਾਲ ਪਹਿਲੇ ਸਥਾਨ ਤੇ ਹਨ ਜਦੋਂਕਿ ਕੈਪਟਨ ਅਮਰਿੰਦਰ ਸਿੰਘ 48 ਕਰੋੜ ਨਾਲ ਤੀਜੇ ਸਥਾਨ ਤੇ ਹਨ।
Total Responses : 928