ਲੁਧਿਆਣਾ 12 ਫ਼ਰਵਰੀ 2018:
ਖੇਤੀ ਲਾਗਤਾਂ ਅਤੇ ਮੁੱਲ ਕਮਿਸ਼ਨ ਦੇ ਚੇਅਰਮੈਨ ਡਾ. ਵਿਜੇ ਪਾਲ ਸ਼ਰਮਾ ਆਪਣੇ ਸਲਾਹਕਾਰ ਡਾ. ਡੀ.ਕੇ. ਪਾਂਡੇ ਸਮੇਤ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਪਰਾਲੀ ਦੀ ਸਾਂਭ-ਸੰਭਾਲ ਦੇ ਮੁੱਦੇ ਨੂੰ ਲੈ ਕੇ ਵਿਸ਼ੇਸ਼ ਤੌਰ ਤੇ ਦੌਰਾ ਕੀਤਾ । ਉਹ ਉਨ•ਾਂ ਕਿਸਾਨਾਂ ਨੂੰ ਵਿਸ਼ੇਸ਼ ਤਵੱਜੋ ਦੇਣ ਦੇ ਯਤਨ ਵਿੱਚ ਸਨ ਜਿਨ•ਾਂ ਨੇ ਪਰਾਲੀ ਨੂੰ ਸਾੜਣ ਦੀ ਬਜਾਏ ਹੋਰ ਖੇਤੀ ਢੰਗ ਵਰਤ ਕੇ ਇਨ•ਾਂ ਨੂੰ ਸੁਚੱਜੇ ਤਰੀਕੇ ਨਾਲ ਵਰਤ ਕੇ ਸੰਭਾਲਣ ਦਾ ਯਤਨ ਕੀਤਾ ਕਿਉਂਕਿ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਸੰਭਾਲਣ ਲਈ ਵੱਖਰਾ ਖਰਚਾ ਕਰਨਾ ਪੈਂਦਾ ਹੈ ਇਸ ਲਈ ਪੰਜਾਬ ਸਰਕਾਰ ਨੇ ਖੇਤੀ ਲਾਗਤਾਂ ਅਤੇ ਮੁੱਲ ਕਮਿਸ਼ਨ ਨੂੰ ਬੇਨਤੀ ਕੀਤੀ ਸੀ ਕਿ ਉਹ ਉਨ•ਾਂ ਕਿਸਾਨਾਂ ਨੂੰ ਕੁਝ ਪ੍ਰੋਤਸਾਹਨ ਦੀ ਸਿਫ਼ਾਰਸ਼ ਜਰੂਰ ਕਰਨ ਜਿਹੜੇ ਵਿਭਿੰਨ ਖੇਤੀ ਤਕਨੀਕਾਂ ਅਪਣਾ ਕੇ ਇਸ ਰਹਿੰਦ-ਖੂੰਹਦ ਨੂੰ ਸਾੜਣ ਤੋਂ ਗੁਰੇਜ਼ ਕਰਦੇ ਹਨ । ਪੰਜਾਬ ਰਾਜ ਕਿਸਾਨ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਅਜੈਵੀਰ ਜਾਖੜ, ਪੀਏਯੂ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ, ਪੰਜਾਬ ਦੇ ਖੇਤੀ ਕਮਿਸ਼ਨਰ ਡਾ. ਬਲਵਿੰਦਰ ਸਿੰਘ ਸਿੱਧੂ, ਖੇਤੀਬਾੜੀ ਵਿਭਾਗ ਪੰਜਾਬ ਦੇ ਨਿਰਦੇਸ਼ਕ ਡਾ. ਜੇ.ਐਸ. ਬੈਂਸ, ਖੇਤੀਬਾੜੀ ਵਿਭਾਗ ਦੇ ਹੋਰ ਅਧਿਕਾਰੀ, ਪੀਏਯੂ ਦੇ ਸਾਇੰਸਦਾਨ ਅਤੇ ਮੁਖੀਆਂ ਦੇ ਨਾਲ-ਨਾਲ ਪੰਜਾਬ ਦੇ ਵਿਭਿੰਨ ਥਾਵਾਂ ਤੋਂ ਕਿਸਾਨਾਂ ਨੇ ਵੀ ਇਸ ਵਿਚਾਰ-ਚਰਚਾ ਵਿੱਚ ਭਾਗ ਲਿਆ ਅਤੇ ਆਪੋ-ਆਪਣੇ ਨੁਕਤੇ ਸਾਂਝੇ ਕੀਤੇ ।
ਇਸ ਬਾਰੇ ਗੱਲ ਕਰਦਿਆਂ ਡਾ. ਵਿਜੇਪਾਲ ਸ਼ਰਮਾ ਨੇ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਸੰਭਾਲਣਾ ਇੱਕ ਵੱਡੀ ਵੰਗਾਰ ਹੈ । ਇਸ ਸਦਕਾ ਬਹੁਤ ਪ੍ਰਦੂਸ਼ਣ ਫੈਲ ਰਿਹਾ ਹੈ ਅਤੇ ਧਰਤੀ ਲਗਾਤਾਰ ਮਾੜੀ ਹੋ ਰਹੀ ਹੈ । ਪਰਾਲੀ ਦੀ ਸੰਭਾਲ ਲਈ ਉਨ•ਾਂ ਨੇ ਤਿੰਨ ਮਹੱਤਵਪੂਰਨ ਪੱਖਾਂ ਉਪਰ ਜ਼ੋਰ ਦਿੰਦਿਆਂ ਦੱਸਿਆ ਕਿ ਜਿੱਥੇ ਲੋੜੀਂਦੀ ਤਕਨਾਲੋਜੀ ਲਈ ਖੋਜ ਅਹਿਮ ਹੈ ਉਥੇ ਅਜਿਹੀ ਤਕਨਾਲੋਜੀ ਨੂੰ ਬਣਾਉਣ ਵਾਲੇ ਇੰਜਨੀਅਰ ਵੀ ਉਨੇ ਹੀ ਮਹੱਤਵਪੂਰਨ ਹਨ । ਤੀਜਾ ਜੋ ਇਸ ਦਾ ਸਭ ਤੋਂ ਅਹਿਮ ਪੱਖ ਹੈ ਉਹ ਅਜਿਹੀ ਤਕਨਾਲੋਜੀ ਨੂੰ ਕਿਸਾਨਾਂ ਵਿੱਚ ਪਸਾਰਨ ਦਾ ਹੈ ਤਾਂ ਕਿ ਕਿਸਾਨ ਇਨ•ਾਂ ਦੇ ਫਾਇਦਿਆਂ ਤੋਂ ਜਾਣੂੰ ਹੋ ਸਕਣ ਅਤੇ ਆਪਣੇ ਖੇਤਾਂ ਵਿੱਚ ਇਸ ਤਕਨਾਲੋਜੀ ਨੂੰ ਵਰਤਣ ਦਾ ਉਤਸ਼ਾਹਪੂਰਨ ਹੁੰਗਾਰਾ ਦੇਣ । ਡਾ. ਸ਼ਰਮਾ ਨੇ ਕਿਹਾ ਕਿ ਅਸੀਂ ਇਨ•ਾਂ ਤਿੰਨਾਂ ਪੱਖਾਂ ਨੂੰ ਲੈ ਕੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਆਏ ਹਾਂ ਤਾਂ ਜੋ ਕਿਸਾਨੀ ਦੀ ਇਸ ਸਮੱਸਿਆ ਨੂੰ ਰਲ ਕੇ ਨਜਿੱਠਿਆ ਜਾ ਸਕੇ ।
ਸ੍ਰੀ ਅਜੈਵੀਰ ਜਾਖੜ ਨੇ ਕਿਹਾ ਕਿ ਪਰਾਲੀ ਸਾੜਣ ਦੀ ਇਸ ਸਮੱਸਿਆ ਨੂੰ ਰੋਕਣ ਵਿੱਚ ਕੇਂਦਰੀ ਸਰਕਾਰ ਦੀ ਭੂਮਿਕਾ ਅਤਿ ਜਰੂਰੀ ਹੈ । ਡਾ. ਢਿੱਲੋਂ ਨੇ ਖੇਤੀ ਲਾਗਤਾਂ ਅਤੇ ਮੁੱਲ ਕਮਿਸ਼ਨ ਦੇ ਚੇਅਰਮੈਨ ਨੂੰ ਪੀਏਯੂ ਵੱਲੋਂ ਇਸ ਖੇਤਰ ਲਈ ਤਿਆਰ ਕੀਤੀਆਂ ਅਨੇਕਾਂ ਤਕਨਾਲੋਜੀਆਂ ਤੋਂ ਜਾਣੂੰ ਕਰਵਾਇਆ ਜੋ ਪਰਾਲੀ ਨੂੰ ਸਹੀ ਤਰੀਕੇ ਨਾਲ ਸਾਂਭਣ ਵਿੱਚ ਮਦਦਗਾਰ ਸਾਬਤ ਹੁੰਦੀਆਂ ਹਨ । ਇਸ ਤੋਂ ਪਹਿਲਾਂ ਪੀਏਯੂ ਦੇ ਰਜਿਸਟਰਾਰ ਡਾ. ਰਾਜਿੰਦਰ ਸਿੰਘ ਸਿੱਧੂ ਨੇ ਕੇਂਦਰ ਅਤੇ ਰਾਜ ਸਰਕਾਰ ਤੋਂ ਆਏ ਅਧਿਕਾਰੀਆਂ ਅਤੇ ਕਿਸਾਨਾਂ ਦਾ ਸਵਾਗਤ ਕੀਤਾ । ਪੀਏਯੂ ਦੇ ਨਿਰਦੇਸ਼ਕ ਪਸਾਰ ਸਿਖਿਆ ਡਾ. ਜੇ.ਐਸ. ਮਾਹਲ ਨੇ ਇੱਕ ਪੇਸ਼ਕਾਰੀ ਦਿੱਤੀ ਜਿਸ ਵਿੱਚ ਝੋਨੇ ਦੀ ਪਰਾਲੀ ਨੂੰ ਸੰਭਾਲਣ ਲਈ ਵੰਗਾਰਾਂ ਅਤੇ ਉਨ•ਾਂ ਦੇ ਹੱਲ ਉਪਰ ਰੌਸ਼ਨੀ ਪਾਈ ਗਈ । ਇਸ ਵਿੱਚ ਉਨ•ਾਂ ਨੇ ਹੈਪੀ ਸੀਡਰ, ਪੀਏਯੂ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ ਅਤੇ ਪੀਏਯੂ ਸਟਰਾਅ ਕਟਰ-ਕਮ-ਸਪਰੈਡਰ ਤਕਨਾਲੋਜੀਆਂ ਦੇ ਨਾਲ-ਨਾਲ ਉਨ•ਾਂ ਕਿਸਮਾਂ ਦਾ ਵੀ ਜ਼ਿਕਰ ਕੀਤਾ ਜੋ ਇਸ ਸਮੱਸਿਆ ਨਾਲ ਨਜਿੱਠਣ ਲਈ ਵੱਧ ਮਦਦਗਾਰ ਹੁੰਦੀਆਂ ਹਨ ਜਿਵੇਂ ਪੀ ਆਰ 121, ਪੀ ਆਰ 122, ਪੀ ਆਰ 123, ਪੀ ਆਰ 124, ਪੀ ਆਰ 126 ਅਤੇ ਪੀ ਆਰ 115 ਆਦਿ । ਪੀਏਯੂ ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਨੇ ਰਹਿੰਦ-ਖੂੰਹਦ ਸੰਭਾਲਣ ਦੇ ਵਿਸ਼ੇਸ਼ ਖੇਤਰਾਂ ਦੀ ਖੋਜ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ । ਇਸ ਮੌਕੇ ਆਪਣੀ ਸਮੱਸਿਆ ਤੇ ਚਰਚਾ ਕਰਦਿਆਂ ਕੁਝ ਕਿਸਾਨਾਂ ਨੇ ਕਿਹਾ ਕਿ ਜੀ ਐਸ ਟੀ ਸਦਕਾ ਰਹਿੰਦ-ਖੂੰਹਦ ਨੂੰ ਸੰਭਾਲਣ ਵਾਲੀ ਅਜਿਹੀ ਮਸ਼ੀਨਰੀ ਦੀਆਂ ਹੋਰ ਸਮੱਸਿਆਵਾਂ ਵੀ ਸਾਹਮਣੇ ਆ ਰਹੀਆਂ ਹਨ ਅਤੇ ਇਹ ਮਸ਼ੀਨਰੀ ਛੋਟੇ ਕਿਸਾਨਾਂ ਦੀ ਪਹੁੰਚ ਤੋਂ ਬਾਹਰ ਹੋ ਗਈ ਜਾਪਦੀ ਹੈ । ਕਿਸਾਨਾਂ ਨੇ ਇਹ ਵੀ ਸਲਾਹ ਦਿੱਤੀ ਕਿ ਅਜਿਹੀ ਮਸ਼ੀਨਰੀ ਜੋ ਕੋਆਪਰੇਟਿਵ ਸੁਸਾਇਟੀਆਂ ਕੋਲ ਹੈ ਉਸ ਦੀ ਸੰਬੰਧਤ ਅਥਾਰਟੀ ਕੋਲੋਂ ਪ੍ਰਵਾਨਗੀ ਜਰੂਰ ਲਈ ਗਈ ਹੋਵੇ । ਕਿਸਾਨ ਪਰਾਲੀ ਨੂੰ ਸਹੀ ਤਰੀਕੇ ਨਾਲ ਸੰਭਾਲਣ ਲਈ ਤਿਆਰ ਹਨ ।