ਪਟਿਆਲਾ, 10 ਫਰਵਰੀ 2018: ਨੈਤਿਕ ਸਿੱਖਿਆ ਬੱਚਿਆਂ ਨੂੰ ਸਕੂਲ ਵਿੱਚ ਨਰਸਰੀ ਤੋਂ ਹੀ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਉਹ ਭਵਿੱਖ ਵਿੱਚ ਸਮਾਜ ਦੇ ਚੰਗੇ ਨਾਗਰਿਕ ਬਣ ਸਕਣ। ਇਹ ਪ੍ਰਗਟਾਵਾਂ ਸਾਬਕਾ ਕੇਂਦਰੀ ਵਿਦੇਸ਼ ਰਾਜਮੰਤਰੀ ਸ਼੍ਰੀਮਤੀ ਪਰਨੀਤ ਕੌਰ ਨੇ ਉਤਰੀ ਖੇਤਰ ਸਭਿਆਚਾਰਕ ਕੇਂਦਰ ਦੇ ਕਾਲੀਦਾਸ ਆਡੀਟੋਰੀਅਮ ਵਿਖੇ ਵਿਸ਼ਵ ਪੰਜਾਬੀ ਵਿਕਾਸ ਕਾਨਫ਼ਰੰਸ ਵਿੱਚ ਆਪਣੇ ਸੰਬੋਧਨ ਦੌਰਾਨ ਕੀਤਾ। ਸ਼੍ਰੀਮਤੀ ਪਰਨੀਤ ਕੌਰ ਇਸਕਾਨਫ਼ਰੰਸ ਵਿੱਚ ਬਤੌਰ ਮੁੱਖ ਮਹਿਮਾਨ ਪੁੱਜੇ ਸਨ। ਉਨਾਂ ਕਿਹਾ ਕਿ ਸਾਡੀ ਇੱਜ਼ਤ ਸਾਡੀ ਆਪਣੀ ਮਾਤ ਭਾਸ਼ਾ ਦੇ ਨਾਲ ਹੀ ਹੈ ਜੇਕਰ ਅਸੀਂ ਆਪਣੀ ਮਾਤ ਭਾਸ਼ਾ ਪ੍ਰਤੀ ਸਮਰਪਿਤ ਹੋਵਾਂਗੇ ਤਾਂ ਹੀ ਅਸੀਂ ਸਮਾਜ ਵਿੱਚਚੰਗਾ ਸਥਾਨ ਰੱਖ ਸਕਦੇ ਹਾਂ। ਉਨਾਂ ਪੰਜਾਬੀ ਭਾਸ਼ਾ ਦੇ ਵਿਕਾਸ ਵਿੱਚ ਹਿੱਸਾ ਪਾ ਰਹੇ ਪ੍ਰਵਾਸੀ ਪੰਜਾਬੀਆਂ ਬਾਰੇ ਕਿਹਾ ਕਿ ਪ੍ਰਵਾਸੀ ਪੰਜਾਬੀ ਨੇ ਵਿਦੇਸ਼ਾਂ ਵਿੱਚ ਵੀ ਆਪਣੀ ਵਿਰਾਸਤ ਨੂੰ ਸੰਭਾਲਿਆਂ ਹੈ ਅਤੇ ਵਿਦੇਸ਼ਾਂ ਵਿੱਚਜਾ ਕੇ ਇੱਜ਼ਤ ਹੈ।
ਸ਼੍ਰੀਮਤੀ ਪ੍ਰਨੀਤ ਕੌਰ ਨੇ ਕਿਹਾ ਕਿ ਜੇਕਰ ਯੂਨੀਵਰਸਿਟੀਆਂ ਪੰਜਾਬੀ ਦੇ ਵਿਕਾਸ ਵਿੱਚ ਸਹਿਯੋਗ ਦੇਣ ਤਾਂ ਪੰਜਾਬੀ ਭਾਸ਼ਾ ਅਤੇ ਨੈਤਿਕ ਕਦਰ-ਕੀਮਤਾਂ ਦਾ ਵਿਕਾਸ ਤੇਜ਼ੀ ਨਾਲ ਹੋ ਸਕਦਾ ਹੈ। ਉਨਾਂ ਕਿਹਾ ਕਿ ਸਾਨੂੰਆਪਣੀ ਮਾਤ ਭਾਸ਼ਾ ਨੂੰ ਸਮੇਂ ਦਾ ਹਾਣੀ ਬਣਾਏ ਰੱਖਣ ਲਈ ਇੰਟਰਨੈਟ ਉਪਰ ਵੀ ਪੰਜਾਬੀ ਭਾਸ਼ਾ ਨੂੰ ਪ੍ਰਫਿਲਤ ਕੀਤਾ ਜਾਣਾ ਚਾਹੀਦਾ ਹੈ ਉਨਾਂ ਕਿਹਾ ਕਿ ਭਾਵੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਇਸ ਕੰਮ ਵਿੱਚਮੋਹਰੀ ਭੂਮਿਕਾ ਨਿਭਾ ਰਹੀ ਹੈ ਫੇਰ ਵੀ ਸਾਨੂੰ ਇਸ ਖੇਤਰ ਵਿੱਚ ਹੋਰ ਧਿਆਨ ਦੇਣ ਦੀ ਜ਼ਰੂਰਤ ਹੈ। ਉਨਾਂ ਕਿਹਾ ਕਿ ਡਾ. ਇੰਦਰਜੀਤ ਕੌਰ ਜਿਨਾਂ ਪੰਜਾਬੀ ਵਿੱਚ ਜਿੰਗਲ ਤਿਆਰ ਕੀਤੇ ਹਨ ਉਹ ਭਵਿੱਖ ਵਿੱਚ ਕੁੱਝਜਿੰਗਲ ਨੈਤਿਕਤਾ ਉਪਰ ਵੀ ਜ਼ਰੂਰ ਬਣਾਉਣ ਤਾਂ ਜੋ ਅਜੋਕੀ ਪੀੜੀ ਮਨੋਰਜੰਨ ਦੇ ਨਾਲ-ਨਾਲ ਨੈਤਿਕ ਸਿੱਖਿਆ ਵੀ ਪ੍ਰਾਪਤ ਕਰ ਸਕੇ। ਸ਼੍ਰੀਮਤੀ ਪਰਨੀਤ ਕੌਰ ਨੇ ਕਿਹਾ ਪੰਜਾਬ ਸਰਕਾਰ ਪੰਜਾਬ ਦੀ ਵਿਰਾਸਤ ਨੂੰਸੰਭਾਲਣ ਲਈ ਹਮੇਸ਼ਾ ਹੀ ਯਤਨਸ਼ੀਲ ਰਹੀ ਹੈ ਹੁਣ ਵੀ ਪਟਿਆਲਾ ਵਿਖੇ ਮਿਤੀ 21 ਫਰਵਰੀ ਤੋਂ ਹਫ਼ਤਾਵਾਰੀ ਵਿਰਾਸਤੀ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ ਤਾਂ ਜੋ ਪੰਜਾਬੀ ਸੱਭਿਆਚਾਰ ਬਾਰੇ ਨੌਜਵਾਨ ਪੀੜੀਜਾਣੂ ਹੋ ਸਕੇ। ਇਸ ਉਪਰੰਤ ਕਾਨਫ਼ਰੰਸ ਦੇ ਕੋਆਰਡੀਨੇਟਰ ਸ਼੍ਰੀਮਤੀ ਅਨੂਪਇੰਦਰ ਕੌਰ ਸੰਧੂ ਨੇ ਸ਼੍ਰੀਮਤੀ ਪਰਨੀਤ ਕੌਰ ਨੂੰ ਫੁਲਕਾਰੀ ਦੇਕੇ ਸਨਮਾਨਿਤ ਕੀਤਾ।
ਇਸ ਕਾਨਫ਼ਰੰਸ ਦੀ ਸ਼ੁਰੂਆਤ ਮੌਕੇ ਸ਼੍ਰੀਮਤੀ ਪ੍ਰਨੀਤ ਕੌਰ ਨੇ ਅਕਾਲ ਸਹਾਇ ਅਜਾਇਬ ਘਰ ਲੁਧਿਆਣਾ ਵੱਲੋਂ ਲਗਾਈ ਪੁਰਾਤਨ ਇਤਿਹਾਸਿਕ ਪ੍ਰਦਰਸ਼ਨੀ ਨੂੰ ਦੇਖਿਆਂ ਅਤੇ ਇਸ ਦੀ ਪ੍ਰਸੰਸਾ ਕੀਤੀ ਉਸ ਉਪਰੰਤ ਉਨਾਂਸਮਾ ਰੋਸ਼ਨ ਕਰਕੇ ਕਾਨਫ਼ਰੰਸ ਦੀ ਸ਼ੁਰੂਆਤ ਕੀਤੀ। ਸਭ ਤੋਂ ਪਹਿਲਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਰਮਤਿ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਕੀਤਾ ਗਿਆ। ਇਸ ਉਪਰੰਤ ਸ਼੍ਰੀਇੰਦਰਜੀਤ ਸਿੰਘ ਪ੍ਰਧਾਨ ਪੰਜਾਬ ਪੀਪਲ ਆਰਗੇਨਾਈਜੇਸ਼ਨ ਕੈਨੇਡਾ ਵੱਲੋਂ ਕਾਨਫ਼ਰੰਸ ਵਿੱਚ ਹਾਜ਼ਰ ਵਿਦਵਾਨਾ ਦਾ ਸਵਾਗਤ ਕੀਤਾ ਗਿਆ ਅਤੇ ਡਾਇਰੈਕਟਰ ਵਰਲਡ ਪੰਜਾਬੀ ਸੈਂਟਰ ਡਾ. ਦਲਬੀਰ ਸਿੰਘ ਢਿਲੋਂਦੁਆਰਾ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸ਼੍ਰੀਮਤੀ ਪ੍ਰਨੀਤ ਕੌਰ ਵੱਲੋਂ ਅਰਵਿੰਦਰ ਢਿੱਲੋਂ ਵੱਲੋਂ ਸੰਪਾਦਤ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੁਆਰਾ ਪ੍ਰਕਾਸ਼ਿਤ 'ਨੈਤਿਕ ਨਿਯਮ' ਵਿਸ਼ੇਦੀ ਕਿਤਾਬ ਨੂੰ ਰਿਲੀਜ਼ ਕੀਤਾ ਗਿਆ।
ਕਾਨਫ਼ਰੰਸ ਵਿੱਚ ਪੰਜਾਬੀ ਦੇ ਮਹੱਤਵ ਉਪਰ ਚਾਨਣਾ ਪਾਉਂਦਿਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਡਾ. ਬੀ.ਐਸ. ਘੁੰਮਣ ਨੇ ਕਿਹਾ ਕਿ ਅਜੋਕੇ ਯੁੱਗ ਵਿੱਚ ਹਰ ਵਿਦਿਆਰਥੀ ਨੂੰ ਘੱਟੋ ਘੱਟ ਤਿੰਨਭਾਸ਼ਾਵਾਂ ਦਾ ਗਿਆਨ ਹੋਣਾ ਲਾਜ਼ਮੀ ਹੈ ਅਤੇ ਪੰਜਾਬੀ ਯੂਨੀਵਰਸਿਟੀ ਮਾਤ ਭਾਸ਼ਾ ਦੇ ਵਿਕਾਸ ਲਈ ਹਮੇਸ਼ਾ ਹੀ ਯਤਨਸ਼ੀਲ ਰਹੀ ਹੈ ਅਤੇ ਇਸ ਨੂੰ ਸੰਸਾਰ ਭਰ ਵਿੱਚ ਪਹੁੰਚਾਉਣ ਲਈ ਪੰਜਾਬੀ ਸੋਫਟਵੈਅਰ ਅਤੇਪੰਜਾਬੀ ਵਿੱਚ ਸਰਚ ਇੰਜਣ ਬਣਾਏ ਗਏ ਹਨ ਅਤੇ ਭਵਿੱਖ ਵਿੱਚ ਵੀ ਯੂਨੀਵਰਸਿਟੀ ਅਜਿਹੇ ਉਪਰਾਲੇ ਜਾਰੀ ਰੱਖੇਗੀ। ਉਨਾਂ ਕਿਹਾ ਕਿ ਯੂਨੀਵਰਸਿਟੀ ਨੈਤਿਕਤਾ ਦਾ ਵਿਸ਼ਾ ਸਿਲੇਬਸ ਵਿੱਚ ਸ਼ਾਮਲ ਕਰਨ ਲਈ ਹਰਸੰਭਵ ਕੋਸ਼ਿਸ ਕਰੇਗੀ।
ਇਯ ਮੌਕੇ ਅਜੈਬ ਸਿੰਘ ਚੱਠਾ ਚੈਅਰਮੈਨ ਵਿਸ਼ਵ ਪੰਜਾਬੀ ਕਾਨਫ਼ਰੰਸ ਨੇ ਕਿਹਾ ਕਿ ਸਾਡੇ ਵੱਲੋਂ ਇਹ ਕਾਨਫ਼ਰੰਸਾਂ ਕਰਵਾਉਣ ਦਾ ਮੁੱਖ ਮਕਸਦ ਪੰਜਾਬੀ ਭਾਸ਼ਾ ਸਬੰਧੀ ਵਿਦੇਸ਼ਾ ਵਿੱਚ ਵੱਸੇ ਪੰਜਾਬੀਆਂ ਨੂੰ ਆਪਣੀ ਭਾਸ਼ਾਨਾਲ ਜੋੜਨ ਦਾ ਇੱਕ ਉਪਰਾਲਾ ਹੈ ਅਤੇ ਉਥੇ ਜਨਮੇ ਬੱਚਿਆਂ ਨੂੰ ਆਪਣੇ ਅਮੀਰ ਵਿਰਸੇ ਤੋਂ ਜਾਣੂ ਕਰਵਾਉਣਾ ਹੈ, ਉਨਾਂ ਦੱਸਿਆਂ ਕਿ ਅਸੀਂ ਹੁਣ ਤੱਕ ਕੈਨੇਡਾ ਵਿੱਚ 2009, 2011, 2015 ਅਤੇ 2017 ਵਿੱਚਵਿਸ਼ਵ ਪੰਜਾਬੀ ਕਾਨਫ਼ਰੰਸ ਕਰਵਾ ਚੁੱਕੇ ਹਾਂ ਅਤੇ ਭਵਿੱਖ ਵਿੱਚ ਵੀ ਅਜਿਹੇ ਯਤਨ ਕੀਤੇ ਜਾਦੇ ਰਹਿਣਗੇ।
ਕਾਨਫ਼ਰੰਸ ਵਿੱਚ ਚੜਦੀਕਲਾ ਗਰੁੱਪ ਦੇ ਚੈਅਰਮੈਂਨ ਸ਼੍ਰੀ ਜਗਜੀਤ ਸਿੰਘ ਦਰਦੀ ਨੇ ਕਿਹਾ ਕਿ ਪਟਿਆਲਾ ਰਿਆਸ਼ਤ ਨੇ ਹੀ ਸਭ ਤੋਂ ਪਹਿਲਾਂ ਪੰਜਾਬੀ ਨੂੰ ਸਰਕਾਰੀ ਭਾਸ਼ਾ ਦੇ ਤੌਰ ਉਪਰ ਮਾਨਤਾ ਦਿੱਤੀ ਅਤੇ ਪੰਜਾਬੀ ਦੇਵਿਕਾਸ ਵਿੱਚ ਵੱਡਾ ਯੋਗਦਾਨ ਪਾਇਆ ਹੈ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਸੈਨੇਟ ਮੈਂਬਰ ਸ਼੍ਰੀ ਰਜ਼ੇਸ ਪੰਜੋਲਾ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਅਤੇ ਪੰਜਾਬ ਸਰਕਾਰ ਪੰਜਾਬੀ ਭਾਸ਼ਾ ਦੇ ਵਿਕਾਸ ਲਈਸਲਾਘਾਯੋਗ ਕੰਮ ਕਰ ਰਹੀ ਹੈ। ਜਿਸ ਦੇ ਨਤੀਜੇ ਸਾਨੂੰ ਭਵਿੱਖ ਵਿੱਚ ਦੇਖਣ ਨੂੰ ਮਿਲਣਗੇ।
ਇਸ ਮੌਕੇ ਡਾ. ਸ਼ਤੀਸ ਵਰਮਾ ਵੱਲੋਂ ਆਪਣੇ ਕੁੰਜੀਵਤ ਭਾਸ਼ਣ ਵਿੱਚ ਕਿਹਾ ਕਿ ਜਿਸ ਭਾਸ਼ਾ ਵਿੱਚ ਸਾਡਾ ਧਰਮ ਗ੍ਰੰਥ ਹੋਵੇ ਉਸ ਭਾਸ਼ਾ ਦਾ ਕਦੇ ਖਤਮ ਹੋਣ ਦਾ ਸਵਾਲ ਹੀ ਨਹੀ ਉਠਦਾ। ਉਨਾਂ ਕਿਹਾ ਕਿ ਸਾਡੀ ਪੰਜਾਬੀਭਾਸ਼ਾ ਦੀ ਵਿਆਕਰਣ ਵੀ ਏਨੀ ਪ੍ਰਭਾਵਸ਼ਾਲੀ ਹੈ ਕਿ ਉਹ ਵੀ ਮਨੁੱਖ ਨੂੰ ਨੈਤਿਕਤਾ ਦਾ ਪਾਠ ਆਪ ਮੁਹਾਰੇ ਸਿਖਾ ਦਿੰਦੀ ਹੈ।
ਇਸ ਮੌਕੇ ਐਸ.ਐਸ. ਬੋਰਡ ਦੇ ਸਾਬਕਾ ਚੈਅਰਮੈਂਨ ਸ਼੍ਰੀ ਤੇਜਿੰਦਰਪਾਲ ਸਿੰਘ ਸੰਧੂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਵਿਸ਼ਵ ਪੰਜਾਬੀ ਵਿਕਾਸ ਕਾਨਫਰੰਸ ਨੂੰ ਪਟਿਆਲਾ ਵਿਖੇ ਕਰਵਾਉਣ ਦਾ ਮੁੱਖ ਕਾਰਨਇਹ ਹੀ ਸੀ ਕਿ ਪਟਿਆਲਾ ਦੀ ਧਰਤੀ ਉਪਰ ਹੀ ਕਾਹਨ ਸਿੰਘ ਨਾਭਾ ਦੁਆਰਾ ਵਿਸ਼ਵਕੋਸ਼ ਨੂੰ ਲਿਖਿਆ ਗਿਆ। ਉਨਾਂ ਕਿਹਾ ਕਿ ਬੱਚੇ ਵਿੱਚ ਨੈਤਿਕ ਕਦਰਾ-ਕੀਮਤਾ ਦਾ ਬੀਜ ਸਕੂਲ ਵਿੱਚ ਹੀ ਬੀਜਿਆਂ ਜਾਣਾਚਾਹੀਦਾ ਹੈ। ਇਸ ਮੌਕੇ ਅਜੈਬ ਸਿੰਘ ਨੇ ਕਿਹਾ ਕਿ ਪੰਜਾਬੀ ਭਾਸ਼ਾ ਕਿਸੇ ਇੱਕ ਧਰਮ ਦੀ ਭਾਸ਼ਾ ਨਹੀਂ ਸਗੋਂ ਸਾਰੇ ਧਰਮਾਂ ਦੀ ਸਾਂਝੀ ਭਾਸ਼ਾ ਹੈ ਅਤੇ ਇਸ ਨੂੰ ਇੰਜਨੀਅਰ ਅਤੇ ਡਾਕਟਰੀ ਦੀ ਪੜਾਈ ਵਿੱਚ ਵੀ ਸ਼ਾਮਲਕੀਤਾ ਜਾਣਾ ਚਾਹੀਦਾ ਹੈ। ਕਾਨਫ਼ਰੰਸ ਵਿੱਚ ਇੰਦਰਜੀਤ ਕੌਰ ਗੋਲਡੀ ਵੱਲੋਂ ਨੈਤਿਕਤਾ ਨੂੰ ਦਰਸਾਉਂਦੀ ਇੱਕ ਸਕਿੱਟ ਵੀ ਪੇਸ਼ ਕੀਤੀ ਗਈ।
ਕਾਨਫ਼ਰੰਸ ਵਿੱਚ ਪੰਜਾਬੀ ਨੂੰ ਨਵੀਂ ਤਕਨੀਕ ਦਾ ਹਾਣੀ ਬਣਾਉਣ ਲਈ ਡਾ. ਇੰਦਰਪ੍ਰੀਤ ਕੌਰ ਵੱਲੋਂ ਤਿਆਰ ਪੰਜਾਬੀ ਜਿੰਗਲ ਦੀ ਸ਼ੁਰੂਆਤ ਕੀਤੀ ਗਈ ਜਿਸ ਦਾ ਉਤਘਾਟਨ ਪੰਜਾਬੀ ਦੇ ਪੰਜ ਜਿੰਗਲ ਜਾਰੀ ਕਰਕੇਸ਼੍ਰੀਮਤੀ ਪ੍ਰਨੀਤ ਕੌਰ ਦੁਆਰਾ ਕੀਤਾ ਗਿਆ।
ਇਸ ਮੌਕੇ ਪੰਜਾਬੀ ਭਾਸ਼ਾ ਦੇ ਵਿਕਾਸ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾ ਦਾ ਸਨਮਾਨ ਕੀਤਾ ਗਿਆ ਜਿਸ ਵਿੱਚ ਹਰਜਿੰਦਰ ਕੌਰ ਕੰਗ, ਯਸ਼ਵੀਰ ਗੋਇਲ ਜੋ ਆਈ.ਟੀ. ਵਿੱਚ ਨੈਸ਼ਨਲ ਚੈਪੀਅਨਬਣੇ ਹਨ, ਪ੍ਰਿੰਸੀਪਲ ਜਸਵਿੰਦਰ ਸਿੰਘ, ਡਾ. ਹਰਬੰਸ ਸਿੰਘ, ਚਰਨਜੀਤ ਸਿੰਘ ਬਾਠ, ਡਾ. ਗੁਰਮੇਲ ਸਿੰਘ, ਡਾ. ਰਵੇਲ ਸਿੰਘ, ਹਰਮੀਤ ਸਿੰਘ ਹੈਅਰ, ਅਜੈਬ ਸਿੰਘ ਚੱਠਾ, ਡਾ. ਬੀ.ਐਸ ਘੁੰਮਣ, ਰਾਜ਼ੇਸ ਪਜੋਲਾ,ਕਰਨ ਅਜੈਬ ਸਿੰਘ ਸੰਘਾ, ਰਾਜਵਿੰਦਰ ਸਿੰਘ ਅਤੇ ਚਰਨਜੀਤ ਸਰੋਆਂ ਦਾ ਸਨਮਾਨ ਕੀਤਾ ਗਿਆ।
ਕਾਨਫ਼ਰੰਸ ਦੇ ਪਹਿਲੇ ਸ਼ੈਸ਼ਨ ਦੀ ਪ੍ਰਧਾਨਗੀ ਰਜਿੰਦਰ ਬਰਾੜ ਦੁਆਰਾ ਕੀਤੀ ਗਈ ਜਿਸ ਵਿੱਚ ਧਰਮਿੰਦਰ ਸਿੰਘ ਊਭਾ, ਡਾ. ਤਾਰਾ ਸਿੰਘ ਅਤੇ ਡਾ. ਜਸਵਿੰਦਰ ਸਿੰਘ ਵੱਲੋਂ ਪਰਚੇ ਪੜੇ ਗਏ। ਕਾਨਫ਼ਰੰਸ ਦੇ ਦੂਜੇ ਸ਼ੈਸ਼ਨਦੀ ਪ੍ਰਧਾਨਗੀ ਕਰਨ ਅਜੈਬ ਸਿੰਘ ਨੇ ਕੀਤੀ ਅਤੇ ਇਸ ਵਿੱਚ ਡਾ. ਹਰਬੰਸ ਸਿੰਘ ਅਤੇ ਡਾ. ਜਤਇੰਦਰ ਸਿੰਘ ਸਿੱਧੂ ਵੱਲੋਂ ਪਰਚੇ ਪੜੇ ਗਏ।
ਇਸ ਕਾਨਫ਼ਰੰਸ ਵਿੱਚ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਕੁਮਾਰ ਅਮਿਤ, ਸਾਬਕਾ ਲੋਕ ਸੰਪਰਕ ਅਫ਼ਸਰ ਸ਼੍ਰ ਉਜਾਗਰ ਸਿੰਘ, ਹਰਿੰਦਰ ਹੁੰਦਲ, ਡਾ. ਗੁਰਮੇਲ ਸਿੰਘ, ਡਾ ਇੰਦਰਾ ਬਾਲੀ,ਇੰਦਰਜੀਤ ਸਿੰਘ ਖਰੋੜ ਹਾਜ਼ਰ ਸਨ।