ਜੀ ਐੱਸ ਪੰਨੂ
ਪਟਿਆਲਾ, 7 ਫਰਵਰੀ 2018 :
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪਟਿਆਲਾ ਸਹਿਰ ਦੀ ਆਬੋਹਵਾ ਦਾ ਲਗਾਤਾਰ ਪ੍ਰਦੂਸ਼ਣ ਮਾਪ ਕੇ ਹਵਾ ਦੀ ਗੁਣਵੱਤਾ ਦੱਸਣ ਵਾਲੇ ਯੰਤਰ ਨੂੰ ਵਿਧੀਵਤ ਚਾਲੂ ਕਰਨ ਦਾ ਉਦਘਾਟਨ ਬੋਰਡ ਦੇ ਚੇਅਰਮੈਨ ਸ਼੍ਰੀ ਕਾਹਨ ਸਿੰਘ ਪੰਨੂੰ ਨੇ ਕੀਤਾ|
ਇਸ ਹਵਾ ਗੁਣਵੱਤਾ ਮਾਪਕ ਯੰਤਰ ਬਾਰੇ ਦੱਸਦਿਆਂ ਉਹਨਾਂ ਕਿਹਾ ਕਿ ਇਸ ਯੰਤਰ ਰਾਹੀਂ ਆਬੋ ਹਵਾ ਦੇ ਅੱਠ ਪੈਰਾਮੀਟਰ ਪੀ.ਐ-ੱਮ.2.5, ਪੀ.ਐ-ੱਮ10, ਅਮੋਨੀਆ, ਸਲਫਰਡਾਈਆਕਸਾਈਡ, ਨਾਈਟ੍ਰੋਜਨ ਦੇ ਆਕਸਾਈਡ, ਕਾਰਬਨ ਮੋਨੋਆਕਸਾਈਡ, ਕਾਰਬਨ ਡਾਈਆਕਸਾਈਡ, ਓਸੋਨ ਆਦਿ ਮਾਪ ਕੇ ਹਵਾ ਦੀ ਗੁਣਵੱਤਾ ਕੱਢੀ ਜਾਂਦੀ ਹੈ ਜੋ ਹਵਾ ਪ੍ਰਦ੍ਹੂਣ ਕੰਟਰੋਲ ਕਰਨ ਲਈ ਥੋੜ੍ਹੇ ਸਮੇਂ ਦੀਆਂ ਅਤੇ ਲੰਬੇ ਸਮੇਂ ਦੀਆਂ ਪਾਲਿਸੀਆਂ ਨਿਰਧਾਰਤ ਕਰਨ ਲਈ ਲਾਭਦਾਇਕ ਸਿੱਧ ਹੁੰਦੀ ਹੈ| ਕਰੀਬਨ 70 ਲੱਖ ਰੁਪਏ ਦੀ ਕੀਮਤ ਵਾਲਾ ਇਹ ਯੰਤਰ ਪਟਿਆਲਾ ਵਿਖੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਦਫ ਤਰ ਵਿੱਚ ਲੱਗਣ ਨਾਲ ਸ਼ਹਿਰ ਵਾਸੀਆਂ ਨੂੰ ਹਵਾ ਦੀ ਕੁਆਲਿਟੀ ਦੀ ਲਗਾਤਾਰ ਜਾਣਕਾਰੀ ਪ੍ਰਾਪਤ ਹੁੰਦੀ ਰਹੇਗੀ| ਇਸ ਯੰਤਰ ਤੋਂ ਪ੍ਰਾਪਤ ਪੈਰਾਮੀਟਰ ਵਾਈਜ ਡਾਟਾ ਅਤੇ ਹਵਾ ਦੀ ਗੁਣਵੱਤਾ ਬੋਰਡ ਦੀ ਵੈ-ੱਬਸਾਈਟ ਤੇ ਹਰ ਵਕਤ ਉਪਲੱਬਧ ਰਹੇਗੀ|
ਪੰਨੂੰ ਨੇ ਅੱਗੇ ਦੱਸਿਆ ਕਿ ਬੋਰਡ ਵੱਲੋਂ ਪਹਿਲਾਂ ਹੀ ਅਜਿਹੇ ਹਵਾ ਗੁਣਵੱਤਾ ਮਾਪਕ ਯੰਤਰ ਅੰਮ੍ਰਿਤਸਰ, ਲੁਧਿਆਣਾ, ਮੰਡੀ ਗੋਬਿੰਦਗੜ੍ਹ ਅਤੇ ਜਲੰਧਰ ਵਿੱਚ ਵੀ ਸਥਾਪਿਤ ਕੀਤੇ ਗਏ ਹਨ ਅਤੇ ਅਜਿਹਾ ਇੱਕ ਹੋਰ ਸਟੇਸ਼ਨ ਖੰਨਾ ਵਿਖੇ ਵੀ ਛੇਤੀ ਹੀ ਲੱਗ ਜਾਵੇਗਾ| ਇਹਨਾਂ ਸਾਰੇ ਸਟੇਸ਼ਨ ਦਾ ਡਾਟਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਵੈ-ੱਬਸਾਈਟਾਂ ਤੇ ਆਨਲਾਈਨ ਲਗਾਤਾਰ ਪੈਂਦਾ ਰਹਿੰਦਾ ਹੈ ਅਤੇ ਕੋਈ ਵੀ ਵਿਆਕਤੀ ਇਸ ਦੀ ਜਾਣਕਾਰੀ ਵੈ-ੱਬਸਾਈਟ ਤੋਂ ਪ੍ਰਾਪਤ ਕਰ ਸਕਦਾ ਹੈ|
ਉਹਨਾਂ ਕਿਹਾ ਕਿ ਇਸ ਤਰ੍ਹਾਂ ਹਵਾ ਦੀ ਗੁਣਵੱਤਾ ਦੀ ਜਾਣਕਾਰੀ ਪ੍ਰਾਪਤ ਹੋਣ ਨਾਲ ਨਾਗਰਿਕਾਂ ਵਿੱਚ ਹਵਾ ਦੀ ਗੁਣਵੱਤਾ ਸਹੀ ਰੱਖਣ ਹਿੱਤ ਜਾਗਰੂਕਤਾ ਵੀ ਪੈਦਾ ਹੁੰਦੀ ਹੈ|