ਪਟਿਆਲਾ, 03 ਫਰਵਰੀ 2018: ਮਹਿੰਦਰਾ ਕਾਲਜ ਪਟਿਆਲਾ ਦੇ ਸਾਹਮਣੇ ਢਿੱਲੋਂ ਗਰਾਊਂਡ ਵਿਖੇ 'ਕੰਨਿਆ ਬਚਾਓ ਰੈਲੀ' ਨੂੰ ਝੰਡੀ ਦੇ ਕੇ ਰਵਾਨਾ ਕਰਨ ਮੌਕੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਨੇ ਦਸਿਆ ਕਿ ਕਾਂਗਰਸ ਨੇ ਨਗਰ ਨਿਗਮ ਚੋਣਾਂ 'ਚ ਮਹਿਲਾਵਾਂ ਨੂੰ 50 ਫੀਸਦੀ ਸੀਟਾਂ ਦਿੱਤੀਆਂ। ਸਿੱਟੇ ਵਜੋਂ ਪਟਿਆਲਾ ਨਗਰ ਨਿਗਮ 'ਚ 31 ਮਹਿਲਾ ਕੌਂਸਲਰ ਜਿੱਤ ਕੇ ਆਈਆਂ ਹਨ ਅਤੇ ਇਨ੍ਹਾਂ ਦਾ ਪਟਿਆਲਾ ਦੇ ਵਿਕਾਸ 'ਚ ਵੱਡਾ ਯੋਗਦਾਨ ਹੋਵੇਗਾ। ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਕੰਨਿਆ ਨੂੰ ਜਨਮ ਲੈਣ ਦੇਣਾ ਹੀ ਕਾਫ਼ੀ ਨਹੀਂ ਸਗੋਂ ਲੜਕੀਆਂ ਦੀ ਸਿੱਖਿਆ ਅਤੇ ਇਨ੍ਹਾਂ ਨੂੰ ਸ਼ਕਤੀ ਦੇਣਾ ਵੀ ਅਹਿਮ ਹੁੰਦਾ ਹੈ। ਉਨ੍ਹਾਂ ਕਿਹਾ ਕਿਪੰਜਾਬ ਸਰਕਾਰ ਲੜਕੀਆਂ ਦੀ ਸਿੱਖਿਆ ਅਤੇ ਇਨ੍ਹਾਂ ਨੂੰ ਬਰਾਬਰ ਦੇ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਸਮੇਤ ਮਹਿਲਾ ਸ਼ਸ਼ਕਤੀਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਕੰਨਿਆ ਭਰੂਣ ਹੱਤਿਆ ਰੋਕਣ ਲਈਅਜਿਹੇ ਉਪਰਾਲੇ ਅਹਿਮ ਭੂਮਿਕਾ ਨਿਭਾਉਂਦੇ ਹਨ ਲੜਕੀਆਂ ਅਤੇ ਮਹਿਲਾਵਾਂ ਦੀ 'ਕੰਨਿਆ ਬਚਾਓ' ਦਾ ਸੁਨੇਹਾ ਦਿੰਦੀ 'ਸਕੂਟਰ/ ਮੋਟਰ ਸਾਇਕਲ ਰੈਲੀ' ਨੂੰ ਝੰਡੀ ਦੇ ਕੇ ਰਵਾਨਾ ਕਰਨ ਤੋਂ ਪਹਿਲਾਂ ਕਰਵਾਏ ਸਮਾਰੋਹ 'ਚ ਸ਼੍ਰੀਮਤੀ ਪਰਨੀਤ ਕੌਰ ਨੇ ਵੱਖ-ਵੱਖ ਖੇਤਰਾਂ 'ਚ ਨਾਮਣਾ ਖੱਟਣ ਵਾਲੀਆਂ ਮਹਿਲਾਵਾਂ ਨੂੰ ਵੀ ਸਨਮਾਨਤ ਕੀਤਾ।ਇਥੇ ਜਿਕਰ ਏ ਫਖਰ ਹੈ ਕਿ ਰੈਲ਼ੀ ਵਿਚ ਲੜਕੀਆਂ ਨੇ ਮੋਟਰ ਸਾਇਕਲ ਨੂੰ ਸ਼ਹਿਰ ਦੇ ਵਿੱਚੋ ਦੀ ਡਰਾਈਵ ਕੀਤਾ ਜਿਸ ਨੂੰ ਕੇ ਕਈ ਵਾਰੀ ਸਾਧਾਰਣ ਮਨੁੱਖ ਨਹੀਂ ਚਲਾ ਸਕਦਾ ਹੈ। ਆਮ ਤੋਰ ਤੇ ਦੇਖਿਆ ਜਾਵੇ ਤਾ ਇਹ ਇਕ ਚੰਗਾ ਸੁਨੇਹਾ ਹੈ ਜੇਕਰ ਸਮਾਜ ਅਜਿਹੇ ਪ੍ਰੋਗਰਾਮਾਂ ਨਾਲ ਜਾਗਰੂਪ ਹੋ ਜਾਵੇ ਤਾ ਲੜਕੀਆਂ ਦੀ ਘਣਤਾ ਜਰੂਰ ਵੱਧ ਸਕਦੀ ਹੈ ਪਰ ਅਜਿਹੀਆਂ ਰੈਲ਼ੀਆ ਚ ਕਈ ਵਾਰੀ ਅਸਲ ਮੱਕਸਦ ਤੋਂ ਪਰੇ ਹੱਟ ਕੇ ਧਾਰਮਿਕ ਜ਼ਿਆਦਾ ਹੋ ਨਿਬੜਦੀਆਂ ਹਨ ਅਤੇ ਅਜਿਹੇ ਸਮੇ ਕੁੱਝ ਅਜਿਹੇ ਅਨਸਰ ਸ਼ਾਮਿਲ ਹੋ ਜਾਂਦੇ ਹਨ ਜੋ ਪ੍ਰਮੁੱਖ ਲੀਡਰਾਂ ਨਾਲ ਖੜ ਕਿ ਧਾਰਮਿਕ ਸੰਸਥਾਵਾਂ ਦੀ ਤੇ ਪ੍ਰਮੁੱਖ ਲੀਡਰਾਂ ਦੀ ਸਬੀ ਨੂੰ ਖ਼ਰਾਬ ਕਰਦੇ ਹਨ ਤੇ ਇਸੇ ਆੜ ਵਿਚ ਨਾਮੀ ਸੰਸਥਾਵਾਂ ਦੇ ਕਾਰਗੁਜਾਰ ਬਣ ਕੇ ਲੋਕਾਂ ਦੇ ਬੇਤਰਤੀਬੇ ਫਾਇਦੇ ਲੈਂਦੇ ਹਨ ਤੇ ਟਰੈਫਿਕ ਰੁੱਲਾ ਦੇ ਸਮਰਥੱਕ ਵੀ ਨਹੀਂ ਹੁੰਦੇ । ਇਸ ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵਲੋਂ ਕੀਏ ਲਿੰਗ ਸਮਾਨਤਾ ਪ੍ਰੋਗਰਾਮ 'ਚ ਪੀ.ਐਸ.ਪੀ.ਸੀ.ਐਲ ਦੀ ਭੂਮੀ ਪ੍ਰਾਪਤੀ ਅਧਿਕਾਰੀ ਸ੍ਰੀਮਤੀ ਇੰਦਰਬੀਰ ਕੌਰ ਮਾਨ, ਸ੍ਰੀਮਤੀ ਜਸਲੀਨ ਕੌਰ ਸੰਧੂ ਪ੍ਰਧਾਨ ਇਲੀਟ ਕਲੱਬ ਪਟਿਆਲਾ ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ, ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ, ਮੁੱਖ ਮੰਤਰੀ ਦੇ ਓ.ਐਸ.ਪੀ. ਸ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ ਸ਼ਾਮਿਲ ਹੋਵੇ।