ਜੀ ਐੱਸ ਪੰਨੂ
ਪਟਿਆਲਾ, 2 ਫਰਵਰੀ 2018 :
ਕਿਸਾਨ ਦੀ ਚੌਥੀ ਵਾਰ ਆਈ ਕੁਰਕੀ ਰੁਕਵਾਉਣ ਲਈ ਕਿਸਾਨਾ ਵੱਲੋਂ ਭਾਰੀ ਇੱਕਠ ਪਟਿਆਲਾ ਬਲਾਕ ਦੇ ਪਿੰਡ ਬਰਸਟ ਵਿਖੇ ਕਿਸਾਨ ਕਲਵੰਤ ਸਿੰਘ ਦੀ 18 ਵਿਘੇ ਜਮੀਨ ਦੀ ਕੁਰਕੀ ਜੋ ਪਟਿਆਲਾ ਦੀ ਸਿਵਲ ਜੱਜ ਜੂਨੀਅਰ ਡਵੀਜ਼ਨ ਵੱਲੋਂ ਕਰਨ ਦੇ ਹੁਕਮ ਸਨ ਜਿਸ ਦੀ ਖਬਰ ਸੁਣ ਕੇ ਇਲਾਕੇ ਦੇ ਆਸ ਪਾਸ ਦੇ ਪਿੰਡਾਂ ਤੋਂ ਭਾਰਤੀ ਕਿਸਾਨ ਯੂਨੀਅਨ ਦੇ ਸੈਂਕੜੇ ਮੈਂਬਰ ਇੱਕਠੇ ਹੋ ਗਏ। ਜਿਸ ਕਾਰਨ ਕੋਈ ਵੀ ਅਧਿਕਾਰੀ ਕੁਰਕੀ ਕਰਨ ਵਾਲੀ ਜਗਾ ਤੇ ਨਹੀਂ ਪਹੁੰਚਿਆ , ਜਿਕਰ ਯੋਗ ਹੈ ਕਿ ਕੈਪਟਨ ਸਰਕਾਰ ਨੇ ਕਿਸਾਨਾਂ ਨਾਲ ਵਾਹਦਾ ਕੀਤਾ ਸੀ ਕਿ ਕਾਂਗਰਸ ਦੀ ਸਰਕਾਰ ਬਣਨ ਤੇ ਕਿਸਾਨਾਂ ਦਾ ਪੂਰਾ ਕਰਜਾ ਮਾਫ ਕੀਤਾ ਜਾਵੇਗਾ ਕਿਸੇ ਕਿਸਾਨ ਦੀ ਕੁਰਕੀ ਨਹੀਂ ਹੋਣ ਦਿਤੀ ਜਾਵੇਗੀ ਤੇ ਮੋਟਰਾਂ ਦੇ ਬਿਜਲੀ ਦੇ ਬਿੱਲ ਮਾਫ ਰਹਿਣਗੇ ਪਰ ਨਾ ਹੀ ਪੂਰਾ ਕਰਜ਼ਾ ਮਾਫ ਹੋਇਆ ਨਾ ਕੁਰਕੀ ਹਟੀ, ਬਿਜਲੀ ਦੇ ਬਿੱਲ ਵੀ ਇਕ ਐਸੀ ਚਾਲ ਨਾਲ ਚਾਲੂ ਕਰਨ ਨੂੰ ਹੈ ਕਿ 80% ਕਿਸਾਨਾਂ ਨੂੰ ਬਿੱਲ ਭਰਨਾ ਹੀ ਪੈਣਾ ਹੈ। ਭਾਰਤ ਕਿਸਾਨ ਯੂਨੀਅਨ ਡਕੌਂਦਾ ਪੰਜਾਬ ਦੇ ਲੀਡਰਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਪਹਿਲਾ ਕਰਜ਼ਾ ਮੁਆਫੀ, ਅਤੇ ਹੁਣ ਕਿਸਾਨ ਦੀ ਕਰਜ਼ੇ ਦੇ ਇਵਜ ਵੱਲੋਂ ਜਮੀਨ ਕੁਰਕ ਨਾ ਹੋਣ ਦਾ ਕੀਤਾ ਵਾਅਦਾ ਅਤੇ ਕੈਬਨਿਟ ਵੱਲੋਂ ਪਾਸ ਕੀਤਾ ਮਤਾ ਅਤੇ ਜ਼ਮੀਨ ਦੀ ਕੁਰਕੀ ਨਹੀਂ ਹੋਵੇਗੀ ਚੋਣਾ ਦੌਰਾਨ ਇਹ ਦੋਵੇ ਵਾਅਦੇ ਜੋਰ ਦੇ ਕੇ ਲੋਕਾਂ ਨਾਲ ਕੀਤੇ ਗਏ ਸਨ। ਪ੍ਰੰਤੂ ਨਾ ਕਿਸੇ ਕਿਸਮ ਦੀ ਕੁਰਕੀ ਰੁਕਵਾਣ ਦੀ ਕੈਬਨਿਟ ਵਿੱਚ ਕੋਈ ਕਾਨੂੰਨ ਪਾਸ ਨਹੀਂ ਕੀਤਾ ਗਿਆ ਅਤੇ ਨਾ ਹੀ ਪੂਰਾ ਕਰਜਾ ਮਾਫ ਕੀਤਾ ਗਿਆ । ਜਿਸ ਕਾਰਨ ਪਿੰਡ ਬਰਸਟ ਵਿੱਚ ਗਰੀਬ ਕਿਸਾਨ ਕੁਲਵੰਤ ਸਿੰਘ ਦੀ ਅੱਜ ਚੌਥੀ ਵਾਰ ਅਦਾਲਤ ਵੱਲੋਂ ਕੁਰਕੀ ਦੇ ਹੁਕਮ ਆ ਗਏ ਸਨ।
ਡਾ. ਦਰਸ਼ਨਪਾਲ ਨੇ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਮੁੱਖ ਮੰਤਰੀ ਦੇ ਆਪਣੇ ਸ਼ਹਿਰ ਪਟਿਆਲਾ ਵਿੱਚ ਕਿਸਾਨਾਂ ਦੀਆਂ ਕੁਰਕੀਆਂ ਨਹੀਂ ਰੁਕ ਰਹੀਆਂ ਅਤੇ ਨਾ ਹੀ ਕੀਤੇ ਪੰਜਾਬ ਵਿਚ ਰੂਕੀਆ ਹਨ। ਉਹਨਾਂ ਨਾਭਾ ਦੇ ਪਿੰਡ ਛੀਟਾ ਵਾਲਾ ਅਤੇ ਰਾਜਪੁਰਾ ਤਹਿਸੀਲ ਦੇ ਪਿੰਡ ਰਾਏਪੁਰ ਮੰਡਲਾਂ ਵਿਖੇ ਮੰਗਲ ਸਿੰਘ ਪੁੱਤਰ ਹਰਦੇਵ ਸਿੰਘ ਦੀ 7 ਵਿਘੇ ਦੀ ਜ਼ਮੀਨ ਪੰਜਾਹ ਹਜ਼ਾਰ ਵਿੱਚ ਮਲਕੀਤ ਸਿੰਘ ਰਾਠੀਆਂ ਵੱਲੋਂ ਕੁਰਕ ਕਰਵਾਈ ਗਈ ਹੈ, ਦਾ ਕੇਸ ਵੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਕੋਲੇ ਆਏ ਹਨ। ਉਹਨਾਂ ਕੈਪਟਨ ਅਮਰਿੰਦਰ ਸਿੰਘ ਨੂੰ ਕਿਸਾਨਾਂ ਨਾਲ ਕੀਤੇ ਝੂਠੇ ਵਾਅਦਿਆਂ ਦਾ ਖਾਮਿਆਜਾ ਭੁਗਤਣ ਨੂੰ ਤਿਆਰ ਰਹਿਣ ਲਈ ਕਿਹਾ। ਵਾਹਦਾ ਖ਼ਿਲਾਫ਼ੀ ਕਰਨ ਬਦਲੇ ਕੈਪਟਨ ਪੰਜਾਬ ਦੇ ਕਿਸਾਨਾਂ ਤੋਂ ਕਰਜ਼ਾ ਕੁਰਕੀ ਨਾ ਖਤਮ ਕਰਨ ਬਾਰੇ ਮੁਆਫੀ ਮੰਗਣ ਇਹ ਦੋਨੇ ਮਸਲਿਆਂ ਬਾਰੇ ਪੰਜਾਬ ਦੀਆਂ ਸਾਰੀਆਂ ਕਿਸਾਨ ਜੱਥੇਬੰਦੀਆਂ ਇੱਕਮੁੱਠ ਹਨ। ਉਹਨਾਂ ਕਰਜੇ ਕਾਰਨ ਹੋ ਰਹੀਆਂ ਕੁਰਕੀਆਂ , ਕਾਰਜ ਮੁਕਤੀ ਅਤੇ ਦੂਜਾ ਫਸਲਾ ਦਾ ਪੂਰੇ ਲਾਹੇਵੰਦ ਭਾਅ ਲੈਣ ਲਈ 4 ਫਰਵਰੀ ਨੂੰ ਚੰਡੀਗੜ ਵਿਖੇ ਪੰਜਾਬ ਦੀਆਂ 8 ਜੱਥੇਬੰਦੀਆਂ ਅਤੇ ਹਰਿਆਣੇ ਦੀ ਜੱਥੇਬੰਦੀਆਂ ਵੱਲੋਂ ਚੰਡੀਗੜ ਵਿਖੇ ਵੱਡੀ ਕੰਨਫਰਸ ਕੀਤੀ ਜਾ ਰਹੀ ਹੈ। ਜਿਸਨੂੰ ਸੰਬੋਧਨ ਕਰਨ ਲਈ ਦੇਸ਼ ਭਰ ਤੋਂ ਕਿਸਾਨ ਆਗੂ ਪਹੁੰਚ ਰਹੇ ਹਨ। ਅਵਤਾਰ ਸਿੰਘ ਕੋਰਜੀਵਾਲਾ ਨੇ ਕਿਹਾ ਕਿ 4 ਤਰੀਕ ਦੀ ਕਾਨਫਰੰਸ ਵਿੱਚ ਪਟਿਆਲਾ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਪਹੁੰਚ ਰਹੇ ਹਨ। ਨਾਲ ਉਹਨਾਂ ਜਾਣਕਾਰੀ ਦਿੱਤੀ ਉਪਰੋਕਤ ਮਸਲਿਆਂ ਬਾਰੇ ਸਰਕਾਰ ਨੂੰ ਚੋਣਾ ਦੌਰਾਨ ਕੀਤੇ ਵਾਅਦੇ ਯਾਦ ਕਰਵਾਉਣ ਲਈ 7 ਫਰਵਰੀ ਨੂੰ 2 ਘੰਟੇ ਦਾ ਸੰਕੇਤਕ ਜਾਮ ਲਾਇਆ ਜਾ ਰਿਹਾ ਹੈ। ਜੋ ਕਿ ਪੰਜਾਬ ਵਿੱਚ ਕਿਸਾਨਾਂ ਦੀਆਂ 7 ਸ਼ੰਘਰਸ਼ਸੀਲ ਜੱਥੇਬੰਦੀਆਂ ਵੱਲੋਂ ਕੀਤਾ ਜਾ ਰਿਹਾ ਹੈ। ਜਿਥੇ ਕੁਰਕੀਆਂ ਕਰਨ ਦੇ ਵਿਰੋਧ ਵਿੱਚ ਅਤੇ ਨਾਲ ਮੋਟਰਾਂ ਤੇ ਮੀਟਰ ਲਾਉਣ ਦੀ ਸਰਕਾਰ ਦੀ ਨੀਤੀ ਦਾ ਵਿਰੋਧ ਕਰਦਿਆਂ ਐਲਾਨ ਕੀਤਾ ਕਿ ਪੰਜਾਬ ਤੇ ਕਿਸੇ ਮੋਟਰ ਤੇ ਮੀਟਰ ਨਹੀਂ ਲੱਗਣ ਦਿੱਤਾ ਜਾਵੇਗਾ। ਜੱਥੇਬੰਦੀ ਇਸਦਾ ਡਟ ਕੇ ਵਿਰੋਧ ਕਰੇਗੀ।
ਬਰਸਟ ਪਿੰਡ ਵਿਚ ਗਰੀਬ ਦੀ ਕੁਰਕੀ ਨੂੰ ਨਹੀਂ ਹੋਣ ਦੇਵੇਗੀ ਕਾਰਨ ਇਹ ਹੈ ਕਿ ਕਿਸਾਨ ਦੀ ਜੋ ਕੁਰਕੀ ਹੋ ਰਹੀ ਹੈ ਉਹ ਕਰਜੇ ਕਾਰਨ ਹੋ ਰਹੀ ਹੈ ਕਰਜਾ ਸਰਕਾਰਾਂ ਦੀ ਬਦਨੀਤੀ ਨਾਲ ਚੜ੍ਹਿਆ ਹੈ ਇਕ ਕਿਸਾਨ ਨੂੰ ਲਾਗਤ ਮੁੱਲ ਨਹੀਂ ਦਿੱਤਾ,ਦੂਜਾ ਕਿਸਾਨ ਆਪਣੀ ਜਿਨਸ ਦਾ ਮੁੱਲ ਆਪ ਨਹੀਂ ਸਰਕਾਰ ਪਾਓਂਦੀ ਹੈ ਜਿਸ ਤੇ ਉਹ ਨੂੰ ਦਿਨ ਰਾਤ ਦੀ ਲਗੀ ਦਿਹਾੜੀ ਵੀ ਨਹੀਂ ਮਿਲਦੀ ਹੈ, ਕਿਸਾਨ ਜਿਨਸ ਦਾ ਮੁੱਲ ਤਾ ਪਾ ਨਹੀਂ ਸਕਦਾ ਪਰ ਖੇਤੀ ਦਾ ਸਾਰਾ ਸਾਮਾਨ ਸਰਕਾਰ ਦੇ ਮੂਲ ਤੋਂ ਹੀ ਮਿਲਦਾ ਹੈ ਇਹ ਕਿ ਇਕ ਫੈਕਟਰੀ ਆਪਣਾ ਉਤਪਾਦਨ ਕਰਦੀ ਹੈ ਆਪਣੀ ਉਤਪਾਦਨ ਕੀਮਤ ਸਾਰੀ ਲਾਗਤ ਲਾਕੇ ਮੁਨਾਫ਼ਾ ਰੱਖ ਕੇ ਫਿਰ ਕੀਤਮ ਬਣ ਕੇ ਬਾਜ਼ਾਰ ਵਿਚ ਵਿਕਦੀ ਹੈ ਪਰ ਇਹ ਕਿਸਾਨ ਨਹੀਂ ਕਰ ਸਕਦਾ ਹੈ ਕਿਉਂ ? ਕੀਮਤ ਕੇਦਰ ਦੀ ਸਰਕਾਰ ਮਿਥਦੀ ਹੈ ਤੇ ਕਿਸਾਨ ਦਾ ਉਤਪਾਦਨ ਵੀ ਜਿਅਦਾ ਕੇਂਦਰ ਕੋਲ ਜਾਂਦਾ ਹੈ ਤੇ ਕਰਜ਼ਾ ਮਾਫੀ ਤੋਂ ਕੇਂਦਰ ਹੀ ਮੁਨਕਰ ਹੈ ਪੰਜਾਬ ਸਰਕਾਰ ਕਿਸਾਨ ਦਾ ਉਤਪਾਦਨ ਲੈਣ ਵਿਚ ਪੂਰੀ ਹਿਸੇਦਾਰ ਹੈ ਜਿਸ ਨੇ ਵਾਹਦਾ ਨਵੰਬਰ ਤਕ ਨਿਭਾਓਣ ਦਾ ਕੀਤਾ ਹੈ। ਕਿਸਾਨ ਦਾ ਆਤਮ ਹਤਿਆ ਕਰਨਾ ਕਿਸਾਨ ਦਾ ਕਰਜ਼ਾ ਹੈ ਕਿਉਂਕਿ ਫਸਲੀ ਚੱਕਰ ਵਿਚ ਫਸਿਆ ਕਿਸਾਨ ਕਿਸੇ ਪਾਸੇ ਨਿਕਲ ਨਹੀਂ ਪਾ ਰਹਿਆ ਹੈ ਇਕ ਵਾਰੀ ਕਿਸਾਨ ਦਾ ਕਰਜ਼ਾ ਮੁਕਤ ਹੋਣਾ ਜਰੂਰੀ ਹੈ ਜੇ ਕਿਸਾਨੀ ਉਤਪਾਦਨ ਨੂੰ ਸਹੀ ਸਲਾਮਤ ਰੱਖਣਾ ਹੈ।